02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਉਤਸ਼ਾਹ ਨਾਲ ਮਨਾਇਆ ਜਾਵੇਗਾ -ਕੁਲਵੰਤ ਸਿੰਘ, ਗੁਰਦਿਆਲ ਸਿੰਘ

Ad Position 21
No active advertisement
ਅਜੀਤ ਡੈਸਕ 20-07-2026
ਸੁਲਤਾਨਪੁਰ ਲੋਧੀ, 19 ਜੁਲਾਈ (ਥਿੰਦ)-ਭਾਰਤ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਪਿੰਡ ਠੱਟਾ ਪੁਰਾਣਾ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ 31 ਜੁਲਾਈ ਨੂੰ ਸਵੇਰੇ ਮਨਾਇਆ ਜਾਵੇਗਾ| ਇਹ ਜਾਣਕਾਰੀ ਦਿੰਦੇ ਹੋਏ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ,ਬਾਬਾ ਬੀਰ ਸਿੰਘ ਇੰਟਰਪ੍ਰਾਈਜਜ਼ ਆਰ.ਸੀ.ਐਫ. ਦੇ ਐਮ.ਡੀ. ਜਥੇ ਗੁਰਦਿਆਲ ਸਿੰਘ ਠੱਟਾ ਨੇ ਦੱਸਿਆ ਕਿ 31 ਜੁਲਾਈ ਨੂੰ ਸਵੇਰੇ ਠੱਟਾ ਵਿਖੇ ਸੂਰਬੀਰ ਸ਼ਹੀਦ ਊਧਮ ਸਿੰਘ ਜੀ ਦੀ ਬਣਾਈ ਯਾਦਗਾਰ ਵਿਖੇ ਸ਼ਹੀਦ ਦੇ ਬੁੱਤ ਤੇ ਹਾਰ ਪਹਿਨਾ ਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਤੇ ਇਸਦੇ ਇਲਾਵਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੁਖੀ ਸੰਤ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠਾਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਵੇਗਾ |ਇਸ ਸਮੇਂ ਧਾਰਮਿਕ ਸਮਾਗਮ ਦੌਰਾਨ ਧੁਰ ਕੀ ਬਾਣੀ ਦੇ ਪਾਠ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਗੁਰਬਾਣੀ ਕੀਰਤਨ ਹੋਵੇਗਾ ਤੇ ਸ਼ਹੀਦ ਊਧਮ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ | ਜਥੇ ਗੁਰਦਿਆਲ ਸਿੰਘ ਠੱਟਾ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਹੀਦ ਊਧਮ ਸਿੰਘ ਨੇ ਸਮੁੱਚੀ ਕੰਬੋਜ ਬਿਰਾਦਰੀ ਦਾ ਨਾਮ ਵਿਸ਼ਵ ਭਰ ਵਿਚ ਰੋਸ਼ਨ ਕੀਤਾ , ਸੋ ਉਨ੍ਹਾਂ ਦੇ ਸ਼ਹੀਦੀ ਸਮਾਗਮ ਵਿਚ ਸਾਰੇ ਪੁੱਜਣ | ਉਨ੍ਹਾਂ ਨੇ ਕਿਹਾ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਪਿੰਡਾਂ ਵਿਚ ਵੀ ਸੰਗਤਾਂ ਵੱਲੋਂ ਸ਼ਹੀਦੀ ਦਿਹਾੜਾ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਪਿੰਡ ਠੱਟਾ ਨਵਾਂ ਵਿਖੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਿਤ ਕੀਤਾ ਜਾ ਰਿਹਾ ਹੈ | ਕੁਲਵੰਤ ਸਿੰਘ ਕੋਲੀਆਂ ਵਾਲ ਨੇ ਦੱਸਿਆ ਕਿ ਅਮਰੀਕਾ ਦੀ ਧਰਤੀ ’ਤੇ ਵੀ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਚੱਬੇਵਾਲ ਹਲਕੇ ਨੂੰ ਲੱਗਣ ਵਾਲਾ ਖਲਵਾੜਾ ਤੋਂ ਵਾਹਦਾ ਰੋਡ ਤਰਸ ਰਿਹਾ ਹੈ ਬਣਨ ਨੂੰ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਗਿ੍ਫ਼ਤਾਰ
Ad Position 24
No active advertisement