ਭੁਲੱਥ, 19 ਜੁਲਾਈ (ਮੇਹਰ ਚੰਦ ਸਿੱਧੂ)-ਅੱਜ ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਕਿਸਾਨ ਆਗੂਆਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਹੋਈ | ਜਿਸ ਵਿਚ ਉਚੇਚੇ ਤੌਰ ‘ਤੇ ਸੂਬਾ ਮੀਤ ਪ੍ਰਧਾਨ ਦੁਆਬਾ ਤੇ ਮਾਲਵਾ ਜੋਨ ਦੇ ਇੰਚਾਰਜ ਹਰਮਿੰਦਰ ਸਿੰਘ ਖਹਿਰਾ ਵੱਲੋਂ ਸ਼ਿਰਕਤ ਕੀਤੀ ਗਈ | ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 22 ਜੁਲਾਈ ਨੂੰ ਢਿੱਲਵਾਂ ਟੋਲ ਪਲਾਜਾ ਫਰੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸੂਬਾਈ ਆਗੂ ਹਰਮਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਲੋੜ ਹੈ ਦੇਸ਼ ਦੀ ਕਿਸਾਨੀ ਨੂੰ ਬਚਾਉਣ ਦੀ ਇਸ ਕਰਕੇ ਕਿਸਾਨ ਆਗੂ ਕਿਸਾਨੀ ਦੀ ਬਿਹਤਰੀ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ ਤਾਂ ਕਿ ਦੇਸ਼ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ | ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ , ਜਗਜੀਤ ਸਿੰਘ ਮੁਬਾਰਕਪੁਰ ਬਾਉਲੀ ਸੀਨੀਅਰ ਮੀਤ ਪ੍ਰਧਾਨ, ਗੁਰਨਾਮ ਸਿੰਘ ਪੰਡੋਰੀ ਮੀਤ ਪ੍ਰਧਾਨ, ਅਮਰੀਕ ਸਿੰਘ ਬੋਪਾ ਰਾਏ ਮੀਤ ਪ੍ਰਧਾਨ, ਬਲਵੀਰ ਸਿੰਘ ਜੇ ਈ ਜ਼ਿਲ੍ਹਾ ਕੈਸ਼ੀਅਰ, ਪ੍ਰਤਾਪ ਸਿੰਘ ਭਿੰਡਰ ਬਲਾਕ ਪ੍ਰਧਾਨ, ਸੁਰਜੀਤ ਸਿੰਘ ਘੁੰਮਣ ਗੁਰੂ ਨਾਨਕ ਨਗਰ ਭੁਲੱਥ, ਅੰਮਿ੍ਤਪਾਲ ਸਿੰਘ ਬੱਲ, ਗੁਰਪ੍ਰੀਤ ਸਿੰਘ ਗੋਪੀ, ਸਤਵਿੰਦਰ ਸਿੰਘ ਬੋਪਾ ਰਾਏ ਇਕਾਈ ਪ੍ਰਧਾਨ, ਅਵਤਾਰ ਸਿੰਘ ਬੋਪਾ ਰਾਏ, ਸੁਖਜਿੰਦਰ ਸਿੰਘ ਬੋਪਾ ਰਾਏ ਬਲਾਕ ਪ੍ਰਧਾਨ, ਸੁਖਦੇਵ ਸਿੰਘ ਮੁਬਾਰਕਪੁਰ ਬਾਉਲੀ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਸੁੱਖਾ, ਟੀਟਾ ਸਿੰਘ ਪੰਡੋਰੀ, ਬਲਵੀਰ ਸਿੰਘ ਮੇਤਲਾ, ਗੁਰਦਿਆਲ ਸਿੰਘ ਮੇਤਲਾ, ਸਵਰਨ ਸਿੰਘ ਮੁਬਾਰਕਪੁਰ ਬਾਉਲੀ, ਗੁਰਚਰਨ ਸਿੰਘ ਮੱਲੀ , ਹਰਜੋਤ ਸਿੰਘ ਮੱਲੀ, ਬਲਜੀਤ ਸਿੰਘ ਤੱਖਰ ਇਕਾਈ ਪ੍ਰਧਾਨ ਰਾਜਪੁਰ, ਲਖਵੀਰ ਸਿੰਘ ਇਕਾਈ ਪ੍ਰਧਾਨ, ਹਰਦੀਪ ਸਿੰਘ ਧਾਮੀ ਸਰਕਲ ਪ੍ਰਧਾਨ ਜ਼ਿਲ੍ਹਾ ਕਪੂਰਥਲਾ, ਸੁਰਜੀਤ ਸਿੰਘ ਇਕਾਈ ਪ੍ਰਧਾਨ, ਧਰਮਜੀਤ ਸਿੰਘ ਬੋਪਾਰਾਏ, ਮਨਜੀਤ ਸਿੰਘ ਬੋਪਾ ਰਾਏ, ਹਰਜੀਤ ਸਿੰਘ ਬੋਪਾ ਰਾਏ, ਬਲਵਿੰਦਰ ਸਿੰਘ ਬੋਪਾ ਰਾਏ, ਜਗਤਾਰ ਸਿੰਘ ਬੋਪਾ ਰਾਏ, ਰਾਜਵੰਤ ਸਿੰਘ ਬੋਪਾ ਰਾਏ, ਪਵਨਦੀਪ ਸਿੰਘ ਬੋਪਾ ਰਾਏ, ਸਤਪਾਲ ਸਿੰਘ ਬੋਪਾਰਾਏ, ਗੁਰਚਰਨ ਸਿੰਘ ਮੱਲੀ ਖੱਸਣ, ਲਾਡੀ ਲੰਬੜ ਮੇਤਲੇ, ਇੰਦਰਪਾਲ ਸਿੰਘ ਇਕਾਈ ਪ੍ਰਧਾਨ, ਅਮਰੀਕ ਸਿੰਘ ਭਗਵਾਨਪੁਰ, ਗੁਰਦੇਵ ਸਿੰਘ ਭਗਵਾਨਪੁਰ ,ਰਾਮ ਸਰੂਪ ,ਰਾਜਪਾਲ ਸਿੰਘ ਪੰਡੋਰੀ ਤੇ ਹੋਰ ਹਾਜ਼ਰ ਸਨ |