06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਖੁੱਲ੍ਹੇ ਸ਼ਰਾਬ ਦੇ ਠੇਕੇ

Ad Position 21
No active advertisement
ਅਜੀਤ ਡੈਸਕ 21-07-2026
ਹੁਸੈਨਪੁਰ, 20 ਜੁਲਾਈ (ਤਰਲੋਚਨ ਸਿੰਘ ਸੋਢੀ)-ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਲੋਂ ਸੜਕ ਕਿਨਾਰੇ ਸ਼ਰਾਬ ਦੇ ਠੇਕੇ ਖੋਲਣ ਤੇ ਸਖ਼ਤ ਪਾਬੰਦੀ ਲਾਈ ਹੋਈ ਹੈ, ਜਿਸ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਵਲੋਂ ਐਕਸਾਈਜ਼ ਵਿਭਾਗ ਨੂੰ ਕਿਸੇ ਵੀ ਹਾਈਵੇ ਉੱਪਰ ਠੇਕੇ ਨਾ ਖੋਲਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਕਥਿਤ ਤੌਰ ’ਤੇ ਐਕਸਾਈਜ਼ ਵਿਭਾਗ ਕਪੂਰਥਲਾ ਦੀ ਮਿਲੀ ਭੁਗਤ ਨਾਲ ਸ਼ਰੇਆਮ ਪਹਿਲਾਂ ਜੋ ਸੜਕ ਦੇ ਕਿਨਾਰਿਆਂ ਤੋਂ ਦੂਰ ਖੁੱਲੇ ਸ਼ਰਾਬ ਦੇ ਠੇਕੇ ਹੁਣ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ’ਤੇ ਆਮ ਖੁੱਲੇ ਦਿਖਾਈ ਦੇ ਰਹੇ ਹਨ | ਜਿਸ ਪ੍ਰਤੀ ਇਲਾਕੇ ਭਰ ਦੇ ਸਿਰਕੱਢ ਆਗੂਆਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੇ ਕੋਹੜ ਤੋਂ ਨੌਜਵਾਨ ਵਰਗ ਨੂੰ ਬਚਾਉਣ ਅਤੇ ਰੋਕਥਾਮ ਲਈ ਪੂਰੇ ਜ਼ੋਰ ਸ਼ੋਰ ਨਾਲ ਅਭਿਆਨ ਚਲਾ ਰਹੀ ਹੈ | ਦੂਸਰੇ ਪਾਸੇ ਪਿਛਲੇ ਸਮੇਂ ਤੋਂ ਜੋ ਸ਼ਰਾਬ ਦੇ ਠੇਕੇ ਸੜਕ ਦੇ ਕਿਨਾਰਿਆਂ ਤੋਂ ਕਾਫ਼ੀ ਦੂਰ ਖੁੱਲੇ ਹੋਏ ਸਨ | ਉਹ ਹੁਣ ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਕਪੂਰਥਲਾ ਦੀ ਕਥਿਤ ਤੌਰ ਤੇ ਮਿਲੀ ਭੁਗਤ ਨਾਲ ਬੀਤੇ ਕੁੱਝ ਦਿਨਾਂ ਦੇ ਅੰਦਰ ਹੀ ਕਪੂਰਥਲਾ ਸੁਲਤਾਨਪੁਰ ਲੋਧੀ ਹਾਈਵੇ ’ਤੇ ਲਗਭਗ ਸਾਰੇ ਸ਼ਰਾਬ ਦੇ ਠੇਕੇ ਖੁੱਲ ਚੁੱਕੇ ਹਨ | ਜਿਸ ਪ੍ਰਤੀ ਐਕਸਾਈਜ਼ ਕਪੂਰਥਲਾ ਦੇ ਇੰਸਪੈਕਟਰ ਜੇ. ਪੀ. ਸਿੰਘ ਦੇ ਵਾਰ-ਵਾਰ ਮਾਮਲਾ ਧਿਆਨ ਵਿਚ ਲਿਆਉਣ ਦੇ ਬਾਵਜੂਦ ਐਕਸਾਈਜ਼ ਵਿਭਾਗ ਕਪੂਰਥਲਾ ਕੁੰਭ ਕਰਨ ਦੀ ਨੀਂਦ ਸੁੱਤਾ ਮੌਜਾਂ ਕਰ ਰਿਹਾ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਨੂੰ ਅੱਖੀਂ ਦੇਖ ਰਿਹਾ ਹੈ | ਜ਼ਿਕਰਯੋਗ ਹੈ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਜੋ ਸ਼ਰਾਬ ਦਾ ਠੇਕਾ ਪਹਿਲਾਂ ਖੈੜਾ ਦੋਨਾਂ ਦਾਣਾ ਮੰਡੀ ਵਿਚ ਸੀ, ਜਦਕਿ ਹੁਣ ਕਪੂਰਥਲਾ ਸੁਲਤਾਨਪੁਰ ਲੋਧੀ ਹਾਈਵੇ ਤੇ ਖੋਲਿਆ ਗਿਆ ਹੈ | ਇਸ ਸਬੰਧੀ ਜਦੋਂ ਜੇ. ਪੀ. ਸਿੰਘ ਐਕਸਾਈਜ਼ ਇੰਸਪੈਕਟਰ ਨੂੰ ਵਾਰ-ਵਾਰ ਫ਼ੋਨ ਕਰਕੇ ਅਤੇ ਵਟਸਐਪ ਤੇ ਲਿਖਤੀ ਤੌਰ ਤੇ ਪੁੱਛਿਆ ਗਿਆ ਕਿ ਕੀ ਤੁਸੀਂ ਸੜਕ ਕਿਨਾਰੇ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਸਹਿਮਤ ਹੋ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਜਸਪਾਲ ਸਿੰਘ ਪਨੇਸਰ ਰਾਮਗੜੀਆ ਵੈੱਲਫੇਅਰ ਬੋਰਡ ਕਪੂਰਥਲਾ ਦੇ ਚੇਅਰਮੈਨ ਬਣੇ ਅਗਲੀ ਖ਼ਬਰ ਜੰਤਰ ਮੰਤਰ ’ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨਾ ਨਿੰਦਣਯੋਗ-ਅਮਰੀਕ ਸਿੰਘ, ਸਰਵਜੀਤ ਸਿੰਘ
Ad Position 24
No active advertisement