ਤਲਵੰਡੀ ਚੌਧਰੀਆਂ, 31 ਜੁਲਾਈ (ਪਰਸਨ ਲਾਲ ਭੋਲਾ)-ਦੇਸ਼ ਦੇ ਕੌਮ ਲਈ ਗੈਰਤ ਰੱਖਣ ਵਾਲੇ ਲੋਕ ਸਦਾ ਬਹਾਦਰਾਂ ਵਾਲੀ ਜ਼ਿੰਦਗੀ ਜਿਉਂਦੇ ਹਨ | ਸ਼ਹੀਦ ਊਧਮ ਸਿੰਘ ਵੀ ਉਨ੍ਹਾਂ ਬਹਾਦਰਾਂ ਚੋਂ ਸਨ ਜਿਸ ਨੇ 21 ਸਾਲ ਬਦਲੇ ਦੀ ਅੱਗ ਲੈ ਕੇ ਪ੍ਰਦੇਸ਼ ਵਿਚ ਜਾ ਕੇ ਦੁਸ਼ਮਣ ਤੋਂ ਬਦਲਾ ਲੈ ਕੇ ਆਪਣੀ ਪਿਆਸ ਬੁਝਾਈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਤਬੀਰ ਸਿੰਘ ਐਸ.ਐਸ.ਏ., ਕੁਲਦੀਪ ਸਿੰਘ ਜੇ.ਈ., ਸਰਬਜੀਤ ਸਿੰਘ ਜੇ.ਈ., ਅਸ਼ੋਕ ਕੁਮਾਰ ਐਸ.ਐਸ.ਏ., ਸੰਦੀਪ ਸਿੰਘ ਐਸ.ਐਸ.ਏ., ਤਰਸੇਮ ਸਿੰਘ ਸਾਬਕਾ ਜੇ.ਈ., ਗੁਰਜੀਤ ਸਿੰਘ, ਸਤਵੰਤ ਸਿੰਘ, ਸੰਜੀਵ ਕੁਮਾਰ, ਅੰਮਿ੍ਤਪਾਲ, ਜੋਗਿੰਦਰ ਸਿੰਘ, ਪਵਨਪ੍ਰੀਤ ਸਿੰਘ, ਨਿਰਵੈਰ ਸਿੰਘ, ਜਸਕਰਨ ਸਿੰਘ ਆਦਿ ਨੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਸਾਹਮਣੇ ਡਿਵੀਜ਼ਨ ਟਿੱਬਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸਮੇਂ ਕਹੇ | ਇਸ ਤੋਂ ਪਹਿਲਾਂ ਸ਼ਹੀਦ ਦੇ ਆਦਮ ਕਦ ਬੁੱਤ ਨੂੰ ਫ਼ੁਲ ਮਲਾਵਾਂ ਪਹਿਨਾ ਕੇ ਇਨਕਲਾਬ ਜ਼ਿੰਦਾਬਾਦ, ਸ਼ਹੀਦੋ ਤੁਹਾਡੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ, ਦੇ ਨਾਅਰੇ ਲਾਏ |