01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਫੱਤੂਢੀਂਗਾ ਬਲਾਕ ਦੇ ਆਮ ਲੋਕ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਚਟਾਨ ਵਾਂਗ ਖੜੇ-ਬੱਬੂ ਖੈੜਾ

Ad Position 21
No active advertisement
ਅਜੀਤ ਡੈਸਕ 01-08-2026
ਭੰਡਾਲ ਬੇਟ 31 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਬੀਤੇ ਦਿਨੀਂ ਬਲਾਕ ਸੰਮਤੀ ਫੱਤੂਢੀਂਗਾ ਦੀ ਵਾਇਸ ਚੇਅਰਮੈਨ ਦਲਜੀਤ ਕੌਰ ਵੱਲੋਂ ਦੁਬਾਰਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਫੱਤੂਢੀਂਗਾ ਬਲਾਕ ਦੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਦੇ ਆਗੂਆਂ ਦੀ ਅਹਿਮ ਮੀਟਿੰਗ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਹੋਈ | ਇਸ ਮੌਕੇ ਸੀਨੀਅਰ ਆਗੂ ਬੱਬੂ ਖੈੜਾ ਨੇ ਕਿਹਾ ਕਿ ਫੱਤੂਢੀਂਗਾ ਬਲਾਕ ਦੇ ਆਮ ਵੋਟਰ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਚਟਾਨ ਵਾਂਗ ਖੜੇ ਹਨ ਭਾਵੇਂ ਕਿ ਬਲਾਕ ਸੰਮਤੀ ਦੀ ਵਾਈਸ ਚੇਅਰਮੈਨ ਦਲਜੀਤ ਕੌਰ ਨੇ ਕੁੱਝ ਕਾਰਨਾਂ ਕਰਕੇ ਦੁਬਾਰਾ ਆਮ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ ਪਰੰਤੂ ਆਮ ਵੋਟਰ ਅੱਜ ਵੀ ਰਾਣਾ ਧੜੇ ਨਾਲ ਖੜੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣਗੇ | ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਕਿਸ਼ਨ ਸਿੰਘ ਵਾਲਾ , ਸਾਬਕਾ ਸਰਪੰਚ ਬਲਵਿੰਦਰ ਪਾਲ ਮੋਮੀ, ਸਾਬਕਾ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਭੱਟੀ , ਸੁਖਦੇਵ ਸੰਤੋਖ ਸਿੰਘ ਸੁੱਖਾ, ਹੀਰਾ ਸਿੰਘ ਖ਼ਾਨਪੁਰ, ਬਾਬਾ ਗੁਰਦੀਪ ਸਿੰਘ, ਹਰਭਜਨ ਲਾਲ, ਜਗਤਾਰ ਸਿੰਘ ਫ਼ੌਜੀ, ਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਮਹਿੰਦਰ ਸਿੰਘ ਬਾਜਵਾ ਨਹੀਂ ਰਹੇ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਚ ਕਰਵਾਇਆ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਲੇਖ ਲਿਖਣ ਦਾ ਮੁਕਾਬਲਾ
Ad Position 24
No active advertisement