01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਾਸਟਰ ਮਹਿੰਦਰ ਸਿੰਘ ਬਾਜਵਾ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 01-08-2026
ਤਲਵੰਡੀ ਚੌਧਰੀਆਂ, 31 ਜੁਲਾਈ (ਪਰਸਨ ਲਾਲ ਭੋਲਾ)- ਮਾਸਟਰ ਮਹਿੰਦਰ ਸਿੰਘ ਬਾਜਵਾ ਮਸੀਤਾਂ ਪੰਜਾਬੀ ਲੇਖਕ, ਜੋ ਕਿ ਹਰਜੀਤ ਸਿੰਘ ਬਾਜਵਾ ਤੇ ਪੀ.ਟੀ.ਆਈ. ਨਰਿੰਦਰ ਸਿੰਘ ਬਾਜਵਾ ਦੇ ਪਿਤਾ ਸਨ, ਜਿਨ੍ਹਾਂ ਦਾ ਬੀਤੀ 28 ਜੁਲਾਈ ਨੂੰ ਅਚਨਚੇਤ ਦਿਹਾਂਤ ਹੋ ਗਿਆ | ਉਹ 88 ਵਰ੍ਹਿਆ ਦੇ ਸਨ | ਉਹ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਦੋ ਲੜਕੇ ਛੱਡ ਗਏ ਹਨ ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਮਸੀਤਾਂ ਤੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸਾਹਿਬ ਤੋਂ ਪਿ੍ੰਸੀਪਲ ਵਰਿੰਦਰ ਕੁਮਾਰ, ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਤੋਂ ਪਿ੍ੰਸੀਪਲ ਗੁਰਮੀਤ ਕੌਰ ਤੇ ਸਮੂਹ ਸਟਾਫ਼, ਨੰਬਰਦਾਰ ਜੋਗਾ ਸਿੰਘ, ਸਾਬਕਾ ਸਰਪੰਚ ਸ਼ੇਰ ਸਿੰਘ ਮਸੀਤਾਂ, ਸਾਬਕਾ ਸਰਪੰਚ ਕੁਲਵੰਤ ਸਿੰਘ, ਸੁੱਚਾ ਸਿੰਘ ਮਿਰਜ਼ਾਪੁਰ ਬਲਾਕ ਸਕੱਤਰ ਸੁਲਤਾਨਪੁਰ ਲੋਧੀ ਪੈਨਸ਼ਨਰ ਐਸੋਸੀਏਸ਼ਨ, ਮਾਸਟਰ ਵੇਦ ਪ੍ਰਕਾਸ਼, ਮਨਜੀਤ ਸਿੰਘ ਤਲਵੰਡੀ ਚੌਧਰੀਆ, ਭੁਪਿੰਦਰ ਸਿੰਘ ਘੰੁਮਾਣ, ਗੁਰਦੀਪ ਸਿੰਘ ਸ਼ਾਲਾਪੁਰ ਬੇਟ, ਹਰਦੇਵ ਸਿੰਘ, ਬਾਊ ਦਵਿੰਦਰ ਸਿੰਘ, ਸੁਰਜੀਤ ਸਿੰਘ ਮਿਲਕ ਪਲਾਂਟ ਵੇਰਕਾ, ਬਲਵੰਤ ਸਿੰਘ, ਗੁਰਦੇਵ ਸਿੰਘ ਸ਼ਾਲਾਪੁਰ ਬੇਟ, ਸੁਰਜੀਤ ਸਿੰਘ, ਰਾਜਬੀਰ ਸਿੰਘ ਜੌਹਲ, ਸਰਬਜੀਤ ਸਿੰਘ ਪੰਜਾਬ ਪੁਲਿਸ, ਰਣਜੀਤ ਸਿੰਘ ਤਰਨਤਾਰਨ, ਭੁਪਿੰਦਰ ਸਿੰਘ ਇੰਸਪੈਕਟਰ, ਨਰਿੰਦਰ ਸਿੰਘ, ਬਿਕਰਮਜੀਤ ਸਿੰਘ ਬੌਬੀ, ਰਣਜੀਤ ਸਿੰਘ ਘੰੁਮਾਣ, ਪਰਮਿੰਦਰ ਸਿੰਘ ਘੰੁਮਾਣ ਸ਼ਾਮਿਲ ਹੋਏ ਅਤੇ ਪਰਿਵਾਰ ਤੇ ਦੁੱਖ ਵਿਚ ਸ਼ਰੀਕ ਹੁੰਦਿਆਂ ਕਿਹਾ ਕਿ ਇਹ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਰਾਣਾ ਧੜੇ ਨੂੰ ਵੱਡਾ ਝਟਕਾ, ਬਲਾਕ ਸੰਮਤੀ ਫੱਤੂਢੀਂਗਾ ਦੀ ਵਾਈਸ ਚੇਅਰਮੈਨ ਦਲਜੀਤ ਕੌਰ ਨੇ ਫੜਿਆ ‘ਆਪ’ ਦਾ ਪੱਲਾ ਅਗਲੀ ਖ਼ਬਰ ਫੱਤੂਢੀਂਗਾ ਬਲਾਕ ਦੇ ਆਮ ਲੋਕ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਚਟਾਨ ਵਾਂਗ ਖੜੇ-ਬੱਬੂ ਖੈੜਾ
Ad Position 24
No active advertisement