06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਅੰਤਰ-ਹਾਊਸ ਭਾਸ਼ਨ ਮੁਕਾਬਲੇ ਕਰਵਾਏ

ਸੁਲਤਾਨਪੁਰ ਲੋਧੀ, 3 ਅਗਸਤ (ਨਰੇਸ਼ ਹੈਪੀ)-ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਅੰਤਰ - ਹਾਊਸ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਦੋ ਗਰੁੱਪਾਂ ਵਿਚ ਭਾਗ ਲਿਆ | ਜੂਨੀਅਰ ਗਰੁੱਪ ਵਿਚ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੀਨੀਅਰ ਗਰੁੱਪ ਵਿਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਵਿਚ ਵਿਦਿਆਰਥੀਆਂ ਨੇ ਗੁਆਚਾ ਸਮਾਂ ਵਾਪਿਸ ਨਹੀਂ ਆਉਂਦਾ, ਖਾਲੀ ਜੇਬ ਜ਼ਿੰਦਗੀ ਦਾ ਸਬਕ ਸਿਖਾਉਂਦੀ ਹੈ, ਨਸ਼ੇ ਦੇ ਬੁਰੇ ਪ੍ਰਭਾਵ, ਰਿਸ਼ਤਿਆਂ ਦੀ ਘਟਦੀ ਅਹਿਮੀਅਤ, ਕਾਮਯਾਬੀ ਮਿਹਨਤ ਨਾਲ ਪ੍ਰਾਪਤ ਹੁੰਦੀ ਹੈ ਨਾ ਕਿ ਕਿਸਮਤ ਨਾਲ, ਸਿੱਖਿਆ ਦੇ ਖੇਤਰ ਵਿਚ ਹੋ ਰਹੇ ਨਿਘਾਰ , ਆਧੁਨਿਕ ਸਹੂਲਤਾਂ ਦੀ ਦੁਰਵਰਤੋਂ, ਲਾਈਫ਼ ਸਕਿੱਲ ਦੀ ਮਹੱਤਤਾ ਆਦਿ ਵਿਸ਼ਿਆਂ, ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਜੱਜਾਂ ਦੀ ਭੂਮਿਕਾ ਮੈਡਮ ਮਿਰਨਾਲਿਨੀ, ਮੈਡਮ ਨੀਨਾ (ਅਕਾਲ ਗਲੈਕਸੀ ਕਾਨਵੈਂਟ ਸਕੂਲ) ਨੇ ਨਿਭਾਈ | ਇਸ ਮੁਕਾਬਲੇ ਵਿਚ ਅੰਗਰੇਜ਼ੀ ਭਾਸ਼ਾ ਵਿਚ ਅਲੱਗ -2 ਵਿਸ਼ਿਆਂ’ ਤੇ ਵਿਚਾਰ ਪੇਸ਼ ਕੀਤੇ ਗਏ | ਜੂਨੀਅਰ ਗਰੁੱਪ ਵਿਚੋਂ ਗੰਗਾ ਹਾਊਸ ਦੀ ਅਨੂਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਥੇਮਸ ਹਾਊਸ ਦੀ ਰਮਨਦੀਪ ਕੌਰ ਰਨਰਅਪ ਰਹੀ | ਇਸੇ ਤਰ੍ਹਾਂ ਸੀਨੀਅਰ ਗਰੁੱਪ ਵਿਚੋਂ ਗੰਗਾ ਹਾਊਸ ਦੀ ਹਰਸਿਮਰਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਐਮਾਜ਼ਾਨ ਹਾਊਸ ਦੀ ਗੁਰਲੀਨ ਕੌਰ ਰਨਰ ਅਪ ਰਹੀ | ਇਸ ਮੌਕੇ ਪਿ੍ੰ: ਗਗਨਦੀਪ ਕੌਰ ਜੱਜ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਤੇ ਬੱਚਿਆਂ ਦੁਆਰਾ ਭਾਸ਼ਣ ਲਈ ਚੁਣੇ ਗਏ ਵਿਸ਼ਿਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਬੱਚਿਆਂ ਨੂੰ ਇਹੋ ਜਿਹੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ | ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਪਿ੍ੰਸੀਪਲ ਦੁਆਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਸਿਮਰਨ ਕੌਰ ਅਤੇ ਨੇ ਨਿਭਾਈ | ਇਸ ਮੌਕੇ ਅਕਾਲ ਗਰੁੱਪ ਦੇ ਹਾਊਸ ਇੰਚਾਰਜ ਮਨਦੀਪ ਕੌਰ ਖ਼ਾਲਸਾ, ਮਨਦੀਪ ਕੌਰ, ਸਤਿੰਦਰਜੀਤ ਕੌਰ ਅਤੇ ਮੋਨਿਕਾ ਐਕਟੀਵਿਟੀ ਅਧਿਆਪਕ ਲਵਨੀਤ ਕੌਰ, ਨੇਹਾ ਸ਼ਰਮਾ, ਰਵਿੰਦਰ ਪਾਲ ਸਿੰਘ, ਗੁਰਸਿਮਰਨ ਸਿੰਘ, ਕਾਸ਼ਮ ਖ਼ਾਨ, ਗੁਰਪ੍ਰੀਤ ਸਿੰਘ, ਰਜਨਦੀਪ ਕੌਰ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 04-08-2026

Ad Position 22
No active advertisement
ਪਿਛਲੀ ਖ਼ਬਰ ਬੈਡਮਿੰਟਨ ਟੂਰਨਾਮੈਂਟ ਵਿਚ ਬਿ੍ਟਿਸ਼ ਵਿਕਟੋਰੀਆ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜਨਤਕ ਥਾਂ ’ਤੇ ਬਿਨਾਂ ਮਨਜ਼ੂਰੀ ਸ਼ਰਾਬ ਪੀਣ ਵਾਲੇ ਪੰਜ ਖਿਲਾਫ਼ ਕੇਸ ਦਰਜ
Ad Position 24
No active advertisement