05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੁਲਤਾਨਪੁਰ ਲੋਧੀ ਪੁਲਿਸ ਦੀ ਵੱਡੀ ਕਾਰਵਾਈ ਬੁਟੀਕ ਵਿਚੋਂ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ, 5 ਮੋਬਾਈਲ ਬਰਾਮਦ

ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਪੁਲਿਸ ਨੇ ਚੋਰੀ ਦੇ ਇੱਕ ਅਹਿਮ ਮਾਮਲੇ ਨੂੰ ਟਰੇਸ ਕਰਦਿਆਂ ਦੋ ਆਰੋਪੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 5 ਚੋਰੀ ਸ਼ੁਦਾ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਦਵਿੰਦਰ ਪਾਲ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਵਿਖੇ ਧਾਰਾ 305 ਬੀ. ਐਨ.

Ad Position 21
No active advertisement
ਅਜੀਤ ਡੈਸਕ 05-08-2026
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਪੁਲਿਸ ਨੇ ਚੋਰੀ ਦੇ ਇੱਕ ਅਹਿਮ ਮਾਮਲੇ ਨੂੰ ਟਰੇਸ ਕਰਦਿਆਂ ਦੋ ਆਰੋਪੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 5 ਚੋਰੀ ਸ਼ੁਦਾ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਦਵਿੰਦਰ ਪਾਲ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਵਿਖੇ ਧਾਰਾ 305 ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਮਿੱਤਪਾਲ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਰਾਮਪੁਰ ਜਗੀਰ ਨੇ ਬਿਆਨ ਦਿੱਤਾ ਸੀ ਕਿ ਨਿਰਮਲ ਕੁਟੀਆ ਨੇੜੇ ਸਥਿਤ ਉਸ ਦੇ ਬੁਟੀਕ ਵਿਚ ਕਰੀਬ 19 ਕਾਰੀਗਰ ਕੰਮ ਕਰਦੇ ਹਨ ਅਤੇ ਰਾਤ ਸਮੇਂ ਉੱਥੇ ਹੀ ਰਹਿੰਦੇ ਹਨ | 28-29 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਬੁਟੀਕ ਵਿਚ ਦਾਖ਼ਲ ਹੋ ਕੇ ਕਾਰੀਗਰਾਂ ਦੇ 10 ਮੋਬਾਈਲ ਫ਼ੋਨ ਚੋਰੀ ਕਰਕੇ ਫ਼ਰਾਰ ਹੋ ਗਏ ਸਨ | ਸਬ ਇੰਸਪੈਕਟਰ ਦਵਿੰਦਰ ਪਾਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਪੁਲਿਸ ਟੀਮ ਨੇ ਸੰਨੀ ਬਹਾਦਰ ਅਤੇ ਸੂਰਜ ਪੁੱਤਰ ਅਨਜੀਤ ਬਹਾਦਰ, ਵਾਸੀ ਨੇੜੇ ਸਿੰਘ ਭਵਾਨੀ ਮੰਦਿਰ, ਸੁਲਤਾਨਪੁਰ ਲੋਧੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਆਰੋਪੀਆਂ ਦੇ ਕਬਜ਼ੇ ਵਿਚੋਂ 5 ਚੋਰੀ ਸ਼ੁਦਾ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਨਾਮਜ਼ਦ ਤੀਜਾ ਮੁਲਜ਼ਮ ਵਿਸ਼ਨੂੰ ਹਾਲੇ ਫ਼ਰਾਰ ਹੈ, ਜਿਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਆਰੋਪੀ ਚੋਰੀ ਦੀਆਂ ਹੋਰ ਵਾਰਦਾਤਾਂ ਵਿਚ ਵੀ ਸ਼ਾਮਲ ਹੋ ਸਕਦੇ ਹਨ | ਇਸ ਸਬੰਧੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਜੋਤ ਕੌਰ ਤੇ ਡਾ . ਸੰਗੀਤਾ ਗਰਗ ਐਸ . ਐਸ . ਐਸ .- ਐਨ . ਆਈ . ਆਰ . ਈ . ਕਪੂਰਥਲਾ ਦੀ ਜਿਨਸੀ ਸ਼ੋਸ਼ਣ ਰੋਕਥਾਮ ਅੰਦਰ... ਅਗਲੀ ਖ਼ਬਰ ਪਵਿੱਤਰ ਵੇਈਂ ਕਿਨਾਰੇ ਲੁੱਟ ਖੋਹ ਕਰਨ ਵਾਲ਼ੇ ਗੈਂਗ ਦਾ ਸੁਲਤਾਨਪੁਰ ਲੋਧੀ ਪੁਲਿਸ ਨੇ ਕੀਤਾ ਪਰਦਾਫਾਸ਼ ਹਥਿਆਰਾਂ ਸਮੇਤ 4...
Ad Position 24
No active advertisement