05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਲਾਇਨਜ਼ ਕਲੱਬ ਬੇਗੋਵਾਲ ਰੋਇਲ ਬੰਦਗੀ ਵਲੋਂ ਬੂਟੇ ਲਗਵਾਉਣ ਦੀ ਸ਼ੁਰੂਆਤ

ਬੇਗੋਵਾਲ, 4 ਅਗਸਤ (ਸੁਖਜਿੰਦਰ ਸਿੰਘ)- ਸਮਾਜ ਸੇਵੀ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੀ ਸਮਾਜ ਸੇਵੀ ਜਥੇਬੰਦੀ ਲਾਈਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਕਲੱਬ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਂਬਾ ਦੀ ਅਗਵਾਈ ਹੇਠ ਤੇ ਕਲੱਬ ਦੇ ਡਾਇਰੈਕਟਰ ਤੇ ਪਾਸ ਡਿਸਟਿ੍ਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਦਿਸ਼ਾ ਨਿਰਦੇਸ਼ਾਂ ਤੇ ਇਲਾਕੇ ਵਿਚ ਪੂਰਾ ਹਫ਼ਤਾ ਵੱਖ ਵੱਖ ਥਾਵਾਂ ਵੱਖ ਵੱਖ ਪਿੰਡਾਂ ਵਿਚ ਪੂਰਾ ਹਫ਼ਤਾ ਪੌਦੇ ਲਗਾਉਣ ਦੀ ਸ਼ੁਰੂਆਤ ਅੱਜ ਬੇਗੋਵਾਲ ਦੇ ਐਸ. ਐਸ.

Ad Position 21
No active advertisement
ਅਜੀਤ ਡੈਸਕ 05-08-2026
ਬੇਗੋਵਾਲ, 4 ਅਗਸਤ (ਸੁਖਜਿੰਦਰ ਸਿੰਘ)- ਸਮਾਜ ਸੇਵੀ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੀ ਸਮਾਜ ਸੇਵੀ ਜਥੇਬੰਦੀ ਲਾਈਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਕਲੱਬ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਂਬਾ ਦੀ ਅਗਵਾਈ ਹੇਠ ਤੇ ਕਲੱਬ ਦੇ ਡਾਇਰੈਕਟਰ ਤੇ ਪਾਸ ਡਿਸਟਿ੍ਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਦਿਸ਼ਾ ਨਿਰਦੇਸ਼ਾਂ ਤੇ ਇਲਾਕੇ ਵਿਚ ਪੂਰਾ ਹਫ਼ਤਾ ਵੱਖ ਵੱਖ ਥਾਵਾਂ ਵੱਖ ਵੱਖ ਪਿੰਡਾਂ ਵਿਚ ਪੂਰਾ ਹਫ਼ਤਾ ਪੌਦੇ ਲਗਾਉਣ ਦੀ ਸ਼ੁਰੂਆਤ ਅੱਜ ਬੇਗੋਵਾਲ ਦੇ ਐਸ.ਐਸ. ਪੈਲੇਸ ਵਿਚ ਸ਼ੁਰੂ ਕੀਤੀ | ਇਸ ਉਪਰੰਤ ਪਿੰਡ ਜੱਬੋਵਾਲ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਵੀ ਬੂਟੇ ਲਗਾਏ ਗਏ | ਇਸ ਮੌਕੇ ਰਸ਼ਪਾਲ ਸਿੰਘ ਬੱਚਾਜੀਵੀ ਤੇ ਕਲੱਬ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਂਬਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਕਲੱਬ ਵੱਲੋਂ ਜੋ ਪੂਰਾ ਹਫ਼ਤਾ ਬੂਟੇ ਲਾਉਣ ਦਾ ਟੀਚਾ ਮਿਥਿਆ ਹੈ, ਉਸ ਨੂੰ ਸਫਲ ਬਣਾਉਣ ਲਈ ਸਾਰੇ ਹੀ ਕਲੱਬ ਮੈਂਬਰਾਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਜਿਨ੍ਹਾਂ ਤਹਿਤ ਅੱਜ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਇਲਾਕੇ ਵਿਚ ਪੌਦਾ ਲਗਾਇਆ ਨਹੀਂ ਜਾਏਗਾ, ਬਲਕਿ ਉਸ ਪੌਦੇ ਨੂੰ ਪੂਰੀ ਤਰ੍ਹਾਂ ਪਾਲਿਆ ਵੀ ਜਾਵੇਗਾ | ਇਸ ਮੌਕੇ ਬਾਬਾ ਕਰਤਾਰ ਸਿੰਘ ਨਾਨਕਸਰ ਵਾਲੇ, ਰਾਜ ਬਹਾਦਰ ਸਿੰਘ ਰਾਜਾ, ਸਰਪੰਚ ਸਤਪਾਲ ਸਿੰਘ ਜੱਬੋ, ਸਕੱਤਰ ਸੁਖਦੇਵ ਰਾਜ ਅਰੋੜਾ, ਖ਼ਜ਼ਾਨਚੀ ਫੰੁਮਣ ਸਿੰਘ, ਨਮਿੰਦਰਜੀਤ ਸਿੰਘ, ਕਮਲਜੀਤ ਸਿੰਘ, ਗੁਰਬਚਨ ਸਿੰਘ, ਸੁੰਦਰ ਸ਼ਾਮ ਸਿੰਘ, ਪ੍ਰਦੀਪ ਕੁਮਾਰ, ਨੰਬਰਦਾਰ ਅਮਰੀਕ ਨਿੱਕੀ ਮਿਆਣੀ, ਸਤਪਾਲ ਸਿੰਘ ਜੱਬੋ, ਗੁਰਦੀਪ ਸਿੰਘ ਕਾਹਲੋਂ ਲਾਇਨ ਕਲੱਬ ਬੇਗੋਵਾਲ ਪਿ੍ੰਸ, ਗੁਰਸੇਵਕ ਸਿੰਘ ਪ੍ਰਧਾਨ ਡਾਇਮੰਡ ਬੰਦਗੀ, ਸਿਮਰਜੀਤ ਸਿੰਘ ਲਾਈਨ ਕਲੱਬ ਬੇਗੋਵਾਲ ਸੇਵਾ, ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਬੇਗੋਵਾਲ ਮੇਨ ਕਲੱਬ ਤੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 4 ਮਹੀਨੇ ਬੀਤੇ ਜਾਣ ਦੇ ਬਾਵਜੂਦ ਪੁਲਿਸ ਵਲੋਂ ਕਾਰਵਾਈ ਨਾ ਕਰਨ ਦੇ ਦੋਸ਼ * ਪੁਲਿਸ ਕਥਿਤ ਰਾਜਸੀ ਦਬਾਅ ਹੇਠਾਂ ਕੰਮ ਕਰ ਰਹ... ਅਗਲੀ ਖ਼ਬਰ ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ ਵਿਖੇ ਹਰਿਆਲੀ ਮਿਸ਼ਨ ਤਹਿਤ ਬੂਟੇ ਲਗਾਏ
Ad Position 24
No active advertisement