08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਟਰੱਕਾਂ ਕਾਰਨ ਆ ਰਹੀ ਮੁਸ਼ਕਿਲ ਨੂੰ ਲੈ ਕੇ ਰਿਜਨਲ ਟਰਾਂਸਪੋਰਟ ਅਫ਼ਸਰ ਨੇ ਕੀਤਾ ਮਾਰਕਫੈੱਡ ਚੌਂਕ ਦਾ ਦੌਰਾ

ਕਪੂਰਥਲਾ, 7 ਅਗਸਤ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 08-08-2026
ਕਪੂਰਥਲਾ, 7 ਅਗਸਤ (ਵਿ. ਪ੍ਰ.)- ਮਾਰਕਫੈੱਡ ਚੌਂਕ ਵਿਚ ਖੜ੍ਹੇ ਟਰੱਕਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਅੱਜ ਰਿਜਨਲ ਟਰਾਂਸਪੋਰਟ ਅਫ਼ਸਰ ਡਾ. ਹਰਕਰਮ ਸਿੰਘ ਵਲੋਂ ਟਰੈਫ਼ਿਕ ਪੁਲਿਸ ਦੇ ਇੰਚਾਰਜ ਰੇਸ਼ਮ ਸਿੰਘ ਦੇ ਨਾਲ ਮਾਰਕਫੈੱਡ ਚੌਂਕ ਦਾ ਦੌਰਾ ਕੀਤਾ ਗਿਆ | ਰਿਜਨਲ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਮੌਕੇ ‘ਤੇ ਮਿਲੇ ਲੋਕਾਂ ਨੇ ਦੱਸਿਆ ਕਿ ਮਾਰਕਫੈੱਡ ਚੌਂਕ ਵਿਚ ਖੜ੍ਹੇ ਟਰੱਕ ਮਾਰਕਫੈੱਡ ਦੇ ਫੀਡ ਪਲਾਂਟ ਦੀ ਢੋਆ ਢੁਆਈ ਕਰਦੇ ਹਨ ਤੇ ਬਾਅਦ ਵਿਚ ਉਨ੍ਹਾਂ ਫੀਡ ਪਲਾਂਟ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਪਲਾਂਟ ਤੇ ਚੌਂਕ ਵਿਚ ਖੜ੍ਹੇ ਟਰੱਕਾਂ ਕਾਰਨ ਲੋਕਾਂ ਨੂੰ ਆਵਾਜਾਈ ਦੀ ਮੁਸ਼ਕਿਲ ਪੇਸ਼ ਆ ਰਹੀ ਹੈ | ਇਸ ਮੌਕੇ ਪਲਾਂਟ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਟਰੱਕ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਟਰੱਕ ਫੀਡ ਪਲਾਂਟ ਦੇ ਅੰਦਰ ਖੜ੍ਹੇ ਕਰਨ ਤਾਂ ਜੋ ਰਾਹਗੀਰਾਂ ਨੂੰ ਆਵਾਜਾਈ ਵਿਚ ਕੋਈ ਮੁਸ਼ਕਿਲ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਸਟੋਰੀ ਟੈਲਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਨੇ ਤੀਜੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰੱਖੀ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨ...
Ad Position 24