08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਸੀ . ਬੀ.ਐਸ . ਈ . ਬੈਡਮਿੰਟਨ ਕਲੱਸਟਰ–18ਵੀਂ ਦੇ ਤੀਜੇ ਦਿਨ ਰੋਮਾਂਚਕ ਮੁਕਾਬਲੇ ਮੇਜ਼ਬਾਨ ਸਕੂਲ ਦੀ ਅੰਡਰ-19 ਟੀਮ ਕੁਆਰਟਰ ਫਾਈਨਲ ਵਿਚ ਪਹੁੰਚੀ ਅੰਡਰ-17 ਟੀਮ ਨੇ ਰਾਊਂਡ ਆਫ਼ 32 ਵਿਚ ਬਣਾਈ ਥਾਂ

ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਕਰਵਾਈ ਜਾ ਰਹੀ ਪੰਜ ਰੋਜ਼ਾ ਸੀਬੀਐਸਈ ਬੈਡਮਿੰਟਨ ਕਲੱਸਟਰ–18ਵੀਂ ਪ੍ਰਤੀਯੋਗਤਾ ਦੇ ਤੀਜੇ ਦਿਨ ਵੱਖ-ਵੱਖ ਕੋਰਟਾਂ ‘ਤੇ ਰੋਮਾਂਚਕ ਅਤੇ ਉੱਚ ਪੱਧਰੀ ਮੁਕਾਬਲੇ ਦੇਖਣ ਨੂੰ ਮਿਲੇ | ਤੀਜੇ ਦਿਨ ਦੇ ਮੁਕਾਬਲਿਆਂ ਵਿਚ ਅੰਡਰ-14 ਲੜਕੀਆਂ ਦੇ ਵਰਗ ਵਿਚ ਏਪੀਜੇ ਸਕੂਲ, ਜਲੰਧਰ ਨੇ ਡੀਏਵੀ ਪਬਲਿਕ ਸਕੂਲ, ਅੰਮਿ੍ਤਸਰ ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ | ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ ਨੇ ਸੇਂਟ ਜੋਸਫ਼ ਸਕੂਲ ਨੂੰ ਹਰਾਇਆ ਜਦਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ, ਐਚ ਐਸ ਪੀ ਨੇ ਡੀ ਸੀ ਐਮ ਪ੍ਰੈਜ਼ੀਡੈਂਸੀ ਸਕੂਲ ਖ਼ਿਲਾਫ਼ ਜਿੱਤ ਦਰਜ ਕੀਤੀ | ਐਮ ਜੀ ਐਨ ਪਬਲਿਕ ਸਕੂਲ, ਜਲੰਧਰ ਨੇ ਸਪਿ੍ੰਗ ਡੇਲਜ਼ ਸਕੂਲ ਨੂੰ ਹਰਾਇਆ | ਇਸੇ ਵਰਗ ਵਿਚ ਡੀ ਸੀ ਐਮ ਪ੍ਰੈਜ਼ੀਡੈਂਸੀ ਸਕੂਲ, ਲੁਧਿਆਣਾ ਨੇ ਸੇਂਟ ਸੋਲਜਰ ਐਲੀਟ ਕਾਨਵੈਂਟ ਸਕੂਲ ਨੂੰ ਹਰਾਇਆ | ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਤੇ ਸੰਸਕਿ੍ਤੀ ਕੇ ਐਮ ਵੀ ਸਕੂਲ, ਜਲੰਧਰ ਵਿਚਕਾਰ ਵੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ | ਇਨੋਸੈਂਟ ਹਾਰਟਸ, ਜੀ ਐਮ ਟੀ ਨੇ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਨੂੰ ਹਰਾ ਕੇ ਅਗਲੇ ਪੜਾਅ ਵਿਚ ਥਾਂ ਬਣਾਈ | ਇਸੇ ਤਰ੍ਹਾਂ ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ ਨੇ ਐਸ. ਡੀ.

Ad Position 21
No active advertisement
ਬਿ੍ਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਵਿਚ ਸੀਬੀਐਸਈ ਬੈਡਮਿੰਟਨ ਦੇ ਤੀਜੇ ਦਿਨ ਕਰਵਾਏ ਗਏ ਰੋਮਾਂਚਕ ਮੁਕਾਬਲੇ ਦਾ ਦਿ੍ਸ਼ | ਤਸਵੀਰ: ਲਾਡੀ ਸਟੂਡੀਓ 09-08-2026
ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਕਰਵਾਈ ਜਾ ਰਹੀ ਪੰਜ ਰੋਜ਼ਾ ਸੀਬੀਐਸਈ ਬੈਡਮਿੰਟਨ ਕਲੱਸਟਰ–18ਵੀਂ ਪ੍ਰਤੀਯੋਗਤਾ ਦੇ ਤੀਜੇ ਦਿਨ ਵੱਖ-ਵੱਖ ਕੋਰਟਾਂ ‘ਤੇ ਰੋਮਾਂਚਕ ਅਤੇ ਉੱਚ ਪੱਧਰੀ ਮੁਕਾਬਲੇ ਦੇਖਣ ਨੂੰ ਮਿਲੇ | ਤੀਜੇ ਦਿਨ ਦੇ ਮੁਕਾਬਲਿਆਂ ਵਿਚ ਅੰਡਰ-14 ਲੜਕੀਆਂ ਦੇ ਵਰਗ ਵਿਚ ਏਪੀਜੇ ਸਕੂਲ, ਜਲੰਧਰ ਨੇ ਡੀਏਵੀ ਪਬਲਿਕ ਸਕੂਲ, ਅੰਮਿ੍ਤਸਰ ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ | ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ ਨੇ ਸੇਂਟ ਜੋਸਫ਼ ਸਕੂਲ ਨੂੰ ਹਰਾਇਆ ਜਦਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ, ਐਚ ਐਸ ਪੀ ਨੇ ਡੀ ਸੀ ਐਮ ਪ੍ਰੈਜ਼ੀਡੈਂਸੀ ਸਕੂਲ ਖ਼ਿਲਾਫ਼ ਜਿੱਤ ਦਰਜ ਕੀਤੀ | ਐਮ ਜੀ ਐਨ ਪਬਲਿਕ ਸਕੂਲ, ਜਲੰਧਰ ਨੇ ਸਪਿ੍ੰਗ ਡੇਲਜ਼ ਸਕੂਲ ਨੂੰ ਹਰਾਇਆ | ਇਸੇ ਵਰਗ ਵਿਚ ਡੀ ਸੀ ਐਮ ਪ੍ਰੈਜ਼ੀਡੈਂਸੀ ਸਕੂਲ, ਲੁਧਿਆਣਾ ਨੇ ਸੇਂਟ ਸੋਲਜਰ ਐਲੀਟ ਕਾਨਵੈਂਟ ਸਕੂਲ ਨੂੰ ਹਰਾਇਆ | ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਤੇ ਸੰਸਕਿ੍ਤੀ ਕੇ ਐਮ ਵੀ ਸਕੂਲ, ਜਲੰਧਰ ਵਿਚਕਾਰ ਵੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ | ਇਨੋਸੈਂਟ ਹਾਰਟਸ, ਜੀ ਐਮ ਟੀ ਨੇ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਨੂੰ ਹਰਾ ਕੇ ਅਗਲੇ ਪੜਾਅ ਵਿਚ ਥਾਂ ਬਣਾਈ | ਇਸੇ ਤਰ੍ਹਾਂ ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ ਨੇ ਐਸ. ਡੀ. ਐਸ. ਪਬਲਿਕ ਸਕੂਲ, ਅੰਮਿ੍ਤਸਰ ਨੂੰ ਹਰਾਇਆ | ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਨੇ ਐਮ ਜੀ ਐਨ ਐਸ ਅਰਬਨ ਅਸਟੇਟ ਨੂੰ ਅਤੇ ਐਮ ਜੀ ਐਨ ਆਦਰਸ਼ ਨਗਰ ਨੇ ਕੇ.ਸੀ. ਗੁਰੂਕੁਲ ਪਬਲਿਕ ਸਕੂਲ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਡਰ-19 ਲੜਕੀਆਂ ਦੇ ਵਰਗ ਵਿਚ ਮੇਜ਼ਬਾਨ ਬਿ੍ਟਿਸ਼ ਵਿਕਟੋਰੀਆ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ | ਅੰਡਰ-17 ਲੜਕੀਆਂ ਦੇ ਵਰਗ ਵਿਚ ਪਾਥਸੀਕਰਜ਼ ਸਕੂਲ, ਬਿਆਸ ਨੇ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਜਲੰਧਰ ਨੂੰ ਹਰਾਇਆ | ਡੀਏਵੀ ਇੰਟਰਨੈਸ਼ਨਲ ਸਕੂਲ ਨੇ ਮੋਂਟੇਸਰੀ ਕੈਂਬਰਿਜ ਸਕੂਲ, ਪਠਾਨਕੋਟ ਨੂੰ ਮਾਤ ਦਿੱਤੀ, ਜਦਕਿ ਬਾਲ ਭਾਰਤੀ ਪਬਲਿਕ ਸਕੂਲ, ਲੁਧਿਆਣਾ ਨੇ ਜੀਐਚਜੀ ਅਕੈਡਮੀ, ਜਗਰਾਉਂ ਨੂੰ ਹਰਾਇਆ | ਦ ਮਿਲੇਨੀਅਮ ਸਕੂਲ ਨੇ ਕੈਂਬਰਿਜ ਇਨੋਵੇਟਿਵ ਸਕੂਲ ਨੂੰ ਹਰਾ ਕੇ ਅਗਲੇ ਦੌਰ ਵਿਚ ਥਾਂ ਬਣਾਈ | ਜ ੀਐਚਜੀ ਅਕੈਡਮੀ ਅਤੇ ਦੋਆਬਾ ਪਬਲਿਕ ਸਕੂਲ ਵਿਚਕਾਰ ਹੋਏ ਮੁਕਾਬਲੇ ਵਿਚ ਦੋਆਬਾ ਪਬਲਿਕ ਸਕੂਲ ਨੇ ਜਿੱਤ ਦਰਜ ਕੀਤੀ | ਅੰਡਰ-19 ਲੜਕਿਆਂ ਦੇ ਵਰਗ ਵਿਚ ਵੀ ਮੁਕਾਬਲਿਆਂ ਦਾ ਪੱਧਰ ਬੇਹੱਦ ਉੱਚਾ ਰਿਹਾ | ਸਪਿ੍ੰਗ ਡੇਲਜ਼ ਸਕੂਲ ਨੇ ਏਪੀਜੇ ਸਕੂਲ, ਜਲੰਧਰ ਨੂੰ ਹਰਾਇਆ | ਡੀਏਵੀ ਇੰਟਰਨੈਸ਼ਨਲ ਸਕੂਲ ਨੇ ਜੰਮੂ ਦੇ ਜੇ.ਪੀ. ਵਰਲਡ ਸਕੂਲ ਨੂੰ ਹਰਾ ਕੇ ਅਗਲੇ ਪੜਾਅ ਵਿਚ ਪ੍ਰਵੇਸ਼ ਕੀਤਾ, ਜਦਕਿ ਇਨਵਿਟਸ ਇੰਟਰਨੈਸ਼ਨਲ ਸਕੂਲ ਨੇ ਗੁਰੂ ਅਮਰਦਾਸ ਪਬਲਿਕ ਸਕੂਲ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਦਿਨ ਭਰ ਖਿਡਾਰੀਆਂ ਨੇ ਤੇਜ਼ ਰਫ਼ਤਾਰ ਖੇਡ, ਸ਼ਾਨਦਾਰ ਸਮੈਸ਼, ਸਟੀਕ ਡਰਾਪ ਸ਼ਾਟ, ਮਜ਼ਬੂਤ ਡਿਫੈਂਸ ਅਤੇ ਬਿਹਤਰੀਨ ਕੋਰਟ ਕਵਰੇਜ ਦਾ ਪ੍ਰਦਰਸ਼ਨ ਕੀਤਾ | ਤੀਜੇ ਦਿਨ ਦੀਆਂ ਪ੍ਰਮੁੱਖ ਉਪਲਬਧੀਆਂ ਵਿਚ ਮੇਜ਼ਬਾਨ ਬਿ੍ਟਿਸ਼ ਵਿਕਟੋਰੀਆ ਸਕੂਲ ਦੀ ਅੰਡਰ-17 ਟੀਮ ਨੇ ਰਾਊਾਡ ਆਫ਼ 32 ਵਿਚ ਥਾਂ ਬਣਾ ਕੇ ਆਪਣੀ ਚੁਣੌਤੀ ਬਰਕਰਾਰ ਰੱਖੀ | ਸਕੂਲ ਦੇ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਨਾਲ ਸਮੁੱਚੇ ਸਕੂਲ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ | ਸਕੂਲ ਦੇ ਚੇਅਰਮੈਨ ਸ਼ਿੰਦਰ ਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਅਤੇ ਪਿ੍ੰਸੀਪਲ ਸੁਨੀਤਾ ਸਭਰਵਾਲ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਰਾਣਾ ਇੰਦਰ ਪ੍ਰਤਾਪ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨੇ ਮੈਸਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਮਾਡਰਨ ਜੇਲ੍ਹ ਦੇ ਕੈਦੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ
Ad Position 24