ਮਨੁੱਖੀ ਜਨਮ ਆਤਮਾ ਲਈ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ-ਸਾਧਵੀ ਰਿੱਤੂ ਭਾਰਤੀ
ਕਪੂਰਥਲਾ, 10 ਅਗਸਤ (ਵਿ. ਪ੍ਰ.)
ਕਪੂਰਥਲਾ, 10 ਅਗਸਤ (ਵਿ.ਪ੍ਰ.)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਬ੍ਰਾਂਚ ਕਪੂਰਥਲਾ ਵਲੋਂ ਹਫ਼ਤਾਵਾਰੀ ਸਤਿਸੰਗ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਾਧਵੀ ਨਿਧੀ ਭਾਰਤੀ ਨੇ ਭਜਨ ਗਾਇਣ ਕੀਤੇ | ਸਤਿਸੰਗ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਰਦਿਆਂ ਸਾਧਵੀ ਰਿੱਤੂ ਭਾਰਤੀ ਨੇ ਕਿਹਾ ਕਿ ਮਨੁੱਖੀ ਜਨਮ ਆਤਮਾ ਲਈ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ ਤੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਮਨੁੱਖ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸਰੀਰ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਆਪਣੇ ਆਪ ਨੂੰ ਤੱਤ-ਵਰਤਕ ਸੰਤ ਦੇ ਸਪੁਰਦ ਕਰਨਾ ਹੋਵੇਗਾ ਤੇ ਅਜਿਹਾ ਸਤਿਗੁਰੂ ਜੋ ਬ੍ਰਹਮ ਗਿਆਨ ਪ੍ਰਦਾਨ ਕਰਦਾ ਹੈ ਤੇ ਮਨੁੱਖ ਨੂੰ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦਾ ਪ੍ਰਤੱਖ ਦਰਸ਼ਨ ਕਰਵਾਉਂਦਾ ਹੈ | ਸਾਧਵੀ ਰਿੱਤੂ ਭਾਰਤੀ ਨੇ ਕਿਹਾ ਕਿ ਇਸ ਬ੍ਰਹਮ ਗਿਆਨ ਰਾਹੀਂ ਸਰੀਰ ਦੇ ਅੰਦਰ ਹੀ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਦੀ ਸਾਧਨਾਂ ਦਾ ਅਭਿਆਸ ਸ਼ੁਰੂ ਹੋ ਜਾਂਦਾ ਹੈ, ਜਿਵੇਂ ਜਿਵੇਂ ਸ਼ਿੱਸ਼ ਗੁਰੂ ਦੀ ਕਿਰਪਾ ਨਾਲ ਬਖ਼ਸ਼ੇ ਗਿਆਨ ਦੀ ਕਮਾਈ ਕਰਦਾ ਰਹਿੰਦਾ ਹੈ ਤੇ ਉਹ ਸਰੀਰ ਤੇ ਸੰਸਾਰ ਤੋਂ ਮੋਹ ਮੁਕਤ ਹੁੰਦਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ਦੀ ਪ੍ਰਾਪਤੀ ਤੋਂ ਬਾਅਦ ਇਸ ਸੰਸਾਰ ਵਿਚ ਆਉਣ ਵਾਲੀ ਹਰ ਆਤਮਾ ਨੂੰ ਆਪਣੇ ਉਦੇਸ਼ ਦੀ ਪੂਰਤੀ ਲਈ ਸਮੇਂ ਦੇ ਪੂਰਨ ਸੰਤ ਦੀ ਖੋਜ ਕਰਨੀ ਚਾਹੀਦੀ ਹੈ | ਸਤਿਸੰਗ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਤੇ ਨੇੜਲੇ ਖੇਤਰਾਂ ਦੀਆਂ ਸੰਗਤਾਂ ਨੇ ਭਾਗ ਲਿਆ |