ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਢਿਲਵਾਂ ਤੇ ਨਡਾਲਾ ਦੀ ਮੀਟਿੰਗ
ਢਿਲਵਾਂ, 10 ਅਗਸਤ (ਪ੍ਰਵੀਨ ਕੁਮਾਰ)-ਅੱਜ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਢਿਲਵਾਂ ਤੇ ਬਲਾਕ ਨਡਾਲਾ ਬਲਾਕ ਦੀ ਸਾਂਝੀ ਮੀਟਿੰਗ ਪਿੰਡ ਧਾਲੀਵਾਲ ਬੇਟ ਵਿਖੇ ਹੋਈ, ਜਿਸ ਵਿਚ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਸ਼ਮੂਲੀਅਤ ਕੀਤੀ।
ਢਿਲਵਾਂ, 10 ਅਗਸਤ (ਪ੍ਰਵੀਨ ਕੁਮਾਰ)-ਅੱਜ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਢਿਲਵਾਂ ਤੇ ਬਲਾਕ ਨਡਾਲਾ ਬਲਾਕ ਦੀ ਸਾਂਝੀ ਮੀਟਿੰਗ ਪਿੰਡ ਧਾਲੀਵਾਲ ਬੇਟ ਵਿਖੇ ਹੋਈ, ਜਿਸ ਵਿਚ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤਿੰਨ ਏਜੰਡਿਆਂ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦਾ ਪੰਜਾਬ ਦਾ ਇਜਲਾਸ 17 ਤੇ 18 ਅਗਸਤ ਨੂੰ ਪਿੰਡ ਸੰਗੋਜਲਾ ਵਿਚ ਸਥਿਤ ਇੱਕ ਪੈਲੇਸ ਵਿਚ ਹੋ ਰਿਹਾ ਹੈ ਜਿਸ ਦੀ ਤਿਆਰੀ ਜ਼ੋਰਾਂ ਸ਼ੋਰਾਂ ਨਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਇਸ ਤੋਂ ਇਲਾਵਾ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਇਨਸਾਫ਼ ਮੋਰਚੇ ਨਾਲ ਗਵਰਨਰ ਹਾਊਸ ਮੂਹਰੇ ਲੱਗ ਰਹੇ ਧਰਨੇ ਵਿਚ ਸ਼ਾਮਲ ਹੋਣ ਅਤੇ ਸੰਯੁਕਤ ਮੋਰਚੇ ਦੇ ਸੱਦੇ ’ਤੇ 1 ਸਤੰਬਰ ਤੋਂ 7 ਦਿਨਾਂ ਲਈ ਕਿਸਾਨੀ ਮੰਗਾਂ ਨੂੰ ਲੈ ਕੇ ਲੱਗ ਰਹੇ ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ ਕਪੂਰਥਲੇ ਤੋਂ 40 ਟਰਾਲੀਆਂ ਦਾ ਕਾਫ਼ਲਾ ਲੈ ਕੇ ਚੰਡੀਗੜ੍ਹ ਪਹੁੰਚੇਗੀ। ਮੀਟਿੰਗ ਵਿਚ ਢਿਲਵਾਂ ਬਲਾਕ ਦੇ ਪ੍ਰਧਾਨ ਕਰਮਜੀਤ ਸਿੰਘ ਨੂਰਪੁਰ ਜੱਟਾਂ,ਸਕੱਤਰ ਅਜੈਬ ਸਿੰਘ ਫ਼ਤਿਹਪੁਰ,ਖ਼ਜ਼ਾਨਚੀ ਪਰਮਜੀਤ ਸਿੰਘ ਭੰਡਾਲ,ਮਨੋਹਰ ਸਿੰਘ ਟੌਹਰ ,ਚਰਨਜੀਤ ਸਿੰਘ ਢਿਲਵਾਂ,ਉਪ ਪ੍ਰਧਾਨ ਮਹਿੰਦਰ ਸਿੰਘ ਨਰਕਟ, ਮਨਦੀਪ ਸਿੰਘ ਤੇ ਸੁਖਵਿੰਦਰ ਸਿੰਘ ਅਲਾਉਦੀਪੁਰ, ਕਸ਼ਮੀਰ ਸਿੰਘ ਸੰਗੋਜਲਾ ਤੇ ਨਡਾਲਾ ਬਲਾਕ ਦੇ ਪ੍ਰਧਾਨ ਗੁਰਦੇਵ ਸਿੰਘ ਲੱਖਣ ਕੇ ਪੱਡੇ, ਸਕੱਤਰ ਪੋ੍ਰ.ਜਸਵਿੰਦਰ ਸਿੰਘ ਕੂਕਾ,ਜੁਆਇੰਟ ਸਕੱਤਰ ਗੁਰਬਾਗ ਸਿੰਘ ਤਾਜਪੁਰ, ਮਾ.ਕੇਵਲ ਸਿੰਘ ਲੱਖਣ ਕੇ ਪੱਡੇ, ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਭੰਡਾਲ,ਸੀਨੀਅਰ ਪ੍ਰਧਾਨ ਜਸਵੰਤ ਸਿੰਘ ਵਿਰਲੀ, ਜ਼ਿਲ੍ਹਾ ਕਮੇਟੀ ਮੈਂਬਰ ਸੀਤਲ ਸਿੰਘ ਸੰਗੋਜਲਾ ਆਦਿ ਹਾਜ਼ਰ ਸਨ |