15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹੜਤਾਲ ਕਾਰਨ ਸ਼ਹਿਰ ਦੇ ਡੰਪਾਂ ਤੋਂ ਨਹੀਂ ਚੁੱਕਿਆ ਗਿਆ ਕੂੜਾ ਅਣਪਛਾਤੇ ਚੋਰਾਂ ਵਲੋਂ ਘਰ ਵਿਚ ਕੀਤੀ ਚੋਰੀ-ਗੱਡੀ ਤੱਕ ਚੋਰੀ ਕਰਨ ਦੀ ਕੀਤੀ ਕੋਸ਼ਿਸ਼

ਕਪੂਰਥਲਾ, 14 ਅਗਸਤ (ਵਿ. ਪ੍ਰ.)

Ad Position 21
No active advertisement
ਡਿਪਸ ਬੀ.ਐੱਡ ਕਾਲਜ ਢਿਲਵਾਂ ਦੀਆ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਨਜ਼ਰ ਆ ਰਹੇ ਕਾਲਜ ਦੇ ਪਿ੍ੰਸੀਪਲ ਡਾ. ਮੁਕੇਸ਼ ਕੁਮਾਰ ਨਾਲ ਕਾਲਜ ਸਟਾਫ਼ ਤੇ ਹੋਰ | ਤਸਵੀਰ. ਪ੍ਰਵੀਨ ਕੁਮਾਰ ਮੇਲੇ ਦੌਰਾਨ ਸ਼ਾਮਿਲ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਸੇਵਾਦਾਰ ਰਵੀ ਬਾਬਾ ਅਤੇ ਨਾਲ ਹੋਰ | ਤਸਵੀਰ: ਤਿਲਕਰਾਜ 15-08-2026
ਕਪੂਰਥਲਾ, 14 ਅਗਸਤ (ਵਿ.ਪ੍ਰ.)-ਸਰਕਾਰ ਪੀਰ ਜੀਅ-ਉਦ-ਦੀਨ ਜੀ (ਪੀਰ ਚੌਧਰੀ) ਅਤੇ ਪੀਰ ਇਛਾਧਾਰੀ ਦੀ ਯਾਦ ਵਿਚ ਮੁਹੱਲਾ ਸੀਨਪੁਰਾ ਨਿੰਮ ਵਾਲਾ ਚੌਕ ਕਪੂਰਥਲਾ ਵਿਖੇ 31ਵਾਂ ਸਾਲਾਨਾ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਮੇਲੇ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਪੀਰਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਦਰਬਾਰ ਦੇ ਮੁੱਖ ਸੇਵਾਦਾਰ ਰਵੀ ਬਾਬਾ ਨੇ ਦੱਸਿਆ ਕਿ ਮੇਲੇ ਤੋਂ ਪਹਿਲਾਂ ਰਾਤ ਨੂੰ ਮਹਿੰਦੀ ਦੀ ਰਸਮ ਅਤੇ ਜਾਗੋ ਹੋਈ, ਜਿਸ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਭਾਗ ਲਿਆ | ਅਗਲੇ ਦਿਨ ਦੀ ਦੁਪਹਿਰ 12 ਵਜੇ ਝੰਡੇ ਦੀ ਰਸਮ ਸ਼ਰਧਾਪੂਰਵਕ ਅਦਾ ਕੀਤੀ ਗਈ | ਉਪਰੰਤ ਦੁਪਹਿਰ 1 ਵਜੇ ਲੰਗਰ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਪ੍ਰਸ਼ਾਦਾ ਛਕਿਆ | ਮੇਲੇ ਦੀ ਰਾਤ 8 ਵਜੇ ਕੱਵਾਲ ਪਾਰਟੀਆਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਰੂਹਾਨੀ ਰਸ ਨਾਲ ਜੋੜਿਆ ਗਿਆ | ਸੇਵਾਦਾਰ ਰਵੀ ਬਾਬਾ ਨੇ ਦੱਸਿਆ ਕਿ ਮੇਲੇ ਵਿਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਬੰਧਕਾਂ ਵੱਲੋਂ ਸੁਰੱਖਿਆ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਲੰਗਰ ਸਮੇਤ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ | ਸਮੁੱਚਾ ਮੇਲਾ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ | ਉਨ੍ਹਾਂ ਮੇਲੇ ਦੀ ਸਫਲਤਾ ਲਈ ਸਮੂਹ ਸੰਗਤਾਂ, ਇਲਾਕਾ ਵਾਸੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਮੇਲੇ ਦੌਰਾਨ ਵਿਸ਼ੇਸ਼ ਤੌਰ ’ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਾਥੀਆਂ ਦੀਪਕ ਸਲਵਾਨ, ਰਾਜਵੀਰ ਬਾਵਾ, ਕੁਲਦੀਪ ਸਿੰਘ, ਮਨਮੋਹਨ ਬਾਜਵਾ ਸ਼ਾਮਿਲ ਹੋਏ | ਇਸ ਮੌਕੇ ਤੇ ਗੁਰੂ ਬਾਬਾ ਅਮਰਜੀਤ ਸਿੰਘ, ਬਾਬਾ ਬਿੱਟੇ ਸ਼ਾਹ, ਬਾਬਾ ਰਾਣੇ ਸ਼ਾਹ, ਬਾਬਾ ਪਵਨ, ਬਾਬਾ ਰਾਕੇਸ਼ ਕੁਮਾਰ ਬੱਲੀ, ਬਾਬਾ ਬਿੰਦਰ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਨਸੈਂਟਿਵ ’ਚ ਕਟੌਤੀ ਤੇ ਹੋਰ ਮੰਗਾਂ ਨੂੰ ਲੈ ਕੇ ਆਰ. ਸੀ. ਐਫ. ਇੰਪਲਾਈਜ਼ ਯੂਨੀਅਨ 18 ਨੂੰ ਰੋਸ ਵਿਖਾਵਾ ਕਰੇਗੀ- ਸਰਬਜੀ... ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼- ਆਹਲੀ
Ad Position 24