18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੁਲਿਸ ਵਿਭਾਗ ’ਚ ਚੰਗੀਆਂ ਸੇਵਾਵਾਂ ਲਈ ਐਸ.ਐਚ.ਓ. ਦਾ ਸਨਮਾਨ

ਫਗਵਾੜਾ, 17 ਅਗਸਤ (ਪ. ਪ)- ਆਜ਼ਾਦੀ ਦਿਵਸ ਦੇ ਮੌਕੇ ‘ਤੇ ਥਾਣਾ ਸਿਟੀ ਫਗਵਾੜਾ ਦੀ ਐੱਸ.

Ad Position 21
No active advertisement
ਅਜੀਤ ਡੈਸਕ 18-08-2026
ਫਗਵਾੜਾ, 17 ਅਗਸਤ (ਪ.ਪ)- ਆਜ਼ਾਦੀ ਦਿਵਸ ਦੇ ਮੌਕੇ ‘ਤੇ ਥਾਣਾ ਸਿਟੀ ਫਗਵਾੜਾ ਦੀ ਐੱਸ.ਐੱਚ.ਓ. ਇੰਸਪੈਕਟਰ ਅਮਨਪ੍ਰੀਤ ਕੌਰ ਮੁਲਤਾਨੀ ਨੂੰ ਪੁਲਿਸ ਵਿਭਾਗ ‘ਚ ਚੰਗੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਆਜ਼ਾਦੀ ਦਿਵਸ ਮੌਕੇ ਕਪੂਰਥਲਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਤੇ ਐੱਸ.ਐੱਸ.ਪੀ. ਗੌਰਵ ਤੂਰਾ (ਆਈ.ਪੀ.ਐੱਸ.) ਨੇ ਐੱਸ.ਐੱਚ.ਓ. ਇੰਸਪੈਕਟਰ ਅਮਨਪ੍ਰੀਤ ਕੌਰ ਨੂੰ ਪ੍ਰਸ਼ੰਸਾ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇੰਸ. ਅਮਨਪ੍ਰੀਤ ਕੌਰ ਇਸ ਸਮੇਂ ਫਗਵਾੜਾ ਦੇ ਥਾਣਾ ਸਿਟੀ ਵਿਖੇ ਐੱਸ.ਐੱਚ.ਓ. ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਨੂੰ ਇਹ ਸਨਮਾਨ ਚੰਗੀਆਂ ਸੇਵਾਵਾਂ ਲਈ ਦਿੱਤਾ ਗਿਆ ਹੈ | ਜ਼ਿਲ੍ਹਾ ਪੱਧਰੀ ਸਨਮਾਨ ਮਿਲਣ ‘ਤੇ ਐੱਸ.ਐੱਚ.ਓ. ਅਮਨਪ੍ਰੀਤ ਕੌਰ ਮੁਲਤਾਨੀ ਨੇ ਐੱਸ.ਐੱਸ.ਪੀ. ਗੌਰਵ ਤੂਰਾ ਅਤੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਲੋਕ ਹਿੱਤ ‘ਚ ਇਮਾਨਦਾਰੀ, ਲਗਨ, ਮਿਹਨਤ ਅਤੇ ਸਮਰਪਣ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਬੇਅੰਤ ਸਿੰਘ ਸੀਕੋ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਅਦਾਲਤੀ ਸੰਮਨ ਤਾਮੀਲ ਕਰਵਾਉਣ ਗਏ ਪੁਲੀਸ ਮੁਲਾਜ਼ਮ ਨੂੰ ਗੁਮਰਾਹ ਕਰਨ ਵਾਲੇ ਖਿਲਾਫ਼ ਕੇਸ
Ad Position 24