18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਾਤਾ ਚਿੰਤਪੁਰਨੀ ਲੰਗਰ ਪ੍ਰਬੰਧਕ ਕਮੇਟੀ ਨਡਾਲਾ ਦਾ ਜਥਾ ਰਵਾਨਾ

ਨਡਾਲਾ, 17 ਅਗਸਤ (ਰਘਬਿੰਦਰ ਸਿੰਘ)-ਮਾਤਾ ਚਿੰਤਪੁਰਨੀ ਜੀ ਦੇ ਚੱਲ ਰਹੇ ਮੇਲੇ ਦੇ ਸੰਬੰਧ ਵਿਚ ਮਾਤਾ ਚਿੰਤਪੁਰਨੀ ਲੰਗਰ ਪ੍ਰਬੰਧਕ ਕਮੇਟੀ ਨਡਾਲਾ ਵੱਲੋਂ ਕਸਬਾ ਨਡਾਲਾ ਅਤੇ ਆਸਪਾਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ 24 ਵੇਂ ਸਾਲਾਨਾ ਲੰਗਰ ਨੂੰ ਅਰੰਭ ਕਰਨ ਲਈ ਕਮੇਟੀ ਪ੍ਰਧਾਨ ਸੋਮ ਨਾਥ ਪੱਪੂ ਦੀ ਅਗਵਾਈ ਹੇਠ ਸਮੂਹ ਸੇਵਾਦਾਰਾਂ ਦਾ ਜਥਾ ਮਾਤਾ ਚਿੰਤਪੁਰਨੀ ਜੀ ਦੇ ਜੈਕਾਰਿਆਂ ਦੀ ਗੂੰਜ ਵਿਚ ਅੱਡਾ ਨਡਾਲਾ ਤੋਂ ਮੁਬਾਰਕਪੁਰ ਲਈ ਰਵਾਨਾ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਗਰ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਵਾਰ ਵੀ 24ਵਾਂ ਸਾਲਾਨਾ ਲੰਗਰ ਮਾਤਾ ਚਿੰਤਪੁਰਨੀ ਜੀ ਦੇ ਸਾਲਾਨਾ ਮੇਲੇ ਮੌਕੇ ਪੰਜ ਦਿਨ ਲਈ ਮੁਬਾਰਕਪੁਰ (ਹਿਮਾਚਲ ਪ੍ਰਦੇਸ਼) ਤੋਂ ਡੇਢ ਕਿੱਲੋ ਮੀਟਰ ਅੱਗੇ ਲਗਾਇਆ ਜਾ ਰਿਹਾ ਹੈ | ਉਹਨਾ ਦੱਸਿਆ ਕਿ ਇਸ ਲੰਗਰ ਵਿਚ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਤੋਂ ਇਲਾਵਾ ਫਰੂਟ, ਕੋਲਡਿ੍ੰਕਸ, ਮਠਿਆਈਆਂ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ | ਇਸ ਮੌਕੇ ਉਹਨਾ ਨੇ ਸਮੂਹ ਸੇਵਾਦਾਰਾ ਨੂੰ ਅਪੀਲ ਕੀਤੀ ਕਿ ਲੰਗਰ ਵਿਚ ਸੇਵਾ ਪਾਉਣ ਵਾਲੇ ਸੇਵਾਦਾਰ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਪ੍ਰਧਾਨ ਸੋਮਨਾਥ ਪੱਪੂ, ਜਵਾਹਰ ਲਾਲ ਮਨਚੰਦਾ, ਰਮੇਸ਼ ਕੁਮਾਰ ਆੜ੍ਹਤੀ, ਜੱਜ ਸਚਦੇਵਾ, ਰਾਹੁਲ ਸਚਦੇਵਾ, ਰਜੇਸ਼ ਸਚਦੇਵਾ, ਬਿੱਟੂ ਅਰੋੜਾ ਹਲਵਾਈ, ਵਿਜੇ ਕੁਮਾਰ ਹਲਵਾਈ, ਹਰਭਜਨ ਸਿੰਘ ਵਾਲੀਆ,ਮਾਸਟਰ ਮੋਤੀ ਲਾਲ, ਰਾਜੂ ਜੋਸ਼ੀ, ਪੰਡਿਤ ਧਨੂੰ ਅਵਸਥੀ, ਡਾ ਪ੍ਰਵੀਨ ਸਹਿਗਲ, ਪੰਡਿਤ ਸਤਪਾਲ,ਅਮਰਦੀਪ ਸਿੰਘ ਵਾਲੀਆ, ਆਸ਼ੂ ਵਪਾਰੀ, ਬਲਵੰਤ ਸਿੰਘ, ਮਨੀਸ਼ ਕੁਮਾਰ, ਕਤੇਸ਼ ਅਰੋੜਾ, ਪ੍ਰਤੀਕ ਸਹਿਗਲ, ਨੀਟੂ ਹਲਵਾਈ, ਰਾਜੂ ਅਮਰੀਕਾ, ਰਾਧੇ ਸ਼ਾਮ ਕੈਨੇਡਾ, ਰੋਬਿਨ ਵਰਮਾ, ਨਰਿੰਦਰ ਪਾਲ ਅਮਰੀਕਾ ਅਤੇ ਹੋਰ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 18-08-2026

Ad Position 22
No active advertisement
ਪਿਛਲੀ ਖ਼ਬਰ ਨਾਗ ਪੰਚਮੀ ਮੌਕੇ ਸ਼ਿਵ ਮੰਦਰ ਚੌੜਾ ਖੂਹ ਵਿਖੇ ਲੱਗੀਆਂ ਭਗਤੀ ਦੀਆਂ ਰੌਣਕਾਂ ਅਗਲੀ ਖ਼ਬਰ ਕੁਲਦੀਪ ਸਿੰਘ ਟਾਂਡੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ’ਤੇ ਸੁਖਵੰਤ ਸਿੰਘ ਤੱਖਰ ਤੇ ਅਕਾਲੀ ਵਰਕਰਾਂ ਵਲੋਂ ਕੀਤਾ ਸਨਮਾਨ...
Ad Position 24