18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕਿ੍ਸਚੀਅਨ ਭਲਾਈ ਬੋਰਡ ਵੈੱਲਫੇਅਰ ਨੇ ਸਤਿੰਦਰ ਨੂੰ ਹਲਕਾ ਭੁਲੱਥ ਦਾ ਚੇਅਰਮੈਨ ਕੀਤਾ ਨਿਯੁਕਤ

ਭੁਲੱਥ, 17 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਵਿਚ ਕਿ੍ਸਚੀਅਨ ਭਲਾਈ ਬੋਰਡ ਵੈੱਲਫੇਅਰ ਵੱਲੋਂ ਸਤਿੰਦਰ ਨੂੰ ਹਲਕਾ ਭੁਲੱਥ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਸਤਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਾ, ਮਸੀਹੀ ਭਾਈਚਾਰੇ ਵਿਚ ਏਕਤਾ ਬਣਾਈ ਰੱਖਣਾ ਅਤੇ ਭਾਈਚਾਰੇ ਲਈ ਆਉਣ ਵਾਲੀਆਂ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ | ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਣ ਲਈ ਵੀ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਸੁਖਵਿੰਦਰ, ਐਲਡਰ ਸਾਹਿਬ ਮਾਨੂ, ਨਡਾਲਾ ਬ੍ਰਾਂਚ ਦੇ ਪ੍ਰਧਾਨ ਐਡਵਿਨ ਪੋਲ, ਵਾਈਸ ਪ੍ਰਧਾਨ ਬਲਦੇਵ, ਮੁੱਖ ਸੇਵਾਦਾਰ ਹਰਭਜਨ ਸਿੰਘ ਸੋਨੀ, ਬਲਦੇਵ ਰਾਜ ਸਾਹਨੀ, ਬੱਗਾ ਮਸੀਹ, ਸੈਮ ਭੱਟੀ, ਹੈੱਪੀ, ਵਾਰਿਸ, ਮਿਲਨ ਮਸੀਹ, ਵਿਕਰਾਂਤ ਬੇਗੋਵਾਲ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 18-08-2026

Ad Position 22
No active advertisement
ਪਿਛਲੀ ਖ਼ਬਰ ਐਮ.ਕਾਮ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨਾਗ ਪੰਚਮੀ ਮੌਕੇ ਸ਼ਿਵ ਮੰਦਰ ਚੌੜਾ ਖੂਹ ਵਿਖੇ ਲੱਗੀਆਂ ਭਗਤੀ ਦੀਆਂ ਰੌਣਕਾਂ
Ad Position 24