21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਰਕਾਰ ਆਉਣ ’ਤੇ ਝੂਠੇ ਪਰਚੇ ਕਰਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ-ਖਹਿਰਾ

ਨਡਾਲਾ, 20 ਅਗਸਤ (ਰਘਬਿੰਦਰ ਸਿੰਘ)-ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਵੱਲੋਂ ਨਡਾਲਾ ਸਥਿਤ ਗ੍ਰੈਂਡ ਵਿਲਾ ਹੋਟਲ ਵਿਖੇ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਇਲਾਕੇ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭੁਲੱਥ ਹਲਕੇ ਵਿਚ ਨੌਜਵਾਨਾਂ ਵਿਚ ਚਿੱਟੇ ਸਮੇਤ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਬੇਹੱਦ ਚਿੰਤਾਜਨਕ ਹੈ | ਆਏ ਦਿਨ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਜਿਸ ਕਾਰਨ ਪਰਿਵਾਰਾਂ ਵਿਚ ਵੀ ਡਰ ਅਤੇ ਚਿੰਤਾ ਦਾ ਮਾਹੌਲ ਹੈ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਕੋਹੜ ਖ਼ਿਲਾਫ਼ ਇੱਕਜੁੱਟ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ | ਹਲਕੇ ਵਿਚ ਕਥਿਤ ਝੂਠੇ ਪੁਲਿਸ ਕੇਸਾਂ ਦਾ ਮੁੱਦਾ ਉਠਾਉਂਦਿਆਂ ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ ਨਾਲ ਸਬੰਧਿਤ ਕਰੀਬ 150 ਵਰਕਰਾਂ ‘ ਤੇ ਜਾਣਬੁੱਝ ਕੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਰਕਾਰ ਬਣਨ ‘ਤੇ ਅਜਿਹੇ ਹਰ ਪਰਚੇ ਦੀ ਇੱਕ-ਇੱਕ ਕਰਕੇ ਜਾਂਚ ਕਰਵਾਈ ਜਾਵੇਗੀ ਅਤੇ ਝੂਠੇ ਪਰਚੇ ਕਰਵਾਉਣ ਵਾਲਿਆਂ ਤੇ ਉਨ੍ਹਾਂ ਦੇ ਖ਼ਿਲਾਫ਼ ਪਰਚੇ ਕੀਤੇ ਜਾਣਗੇ ਵਿਧਾਇਕ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜਾਂ ਦੀ ਰਫ਼ਤਾਰ ਬੇਹੱਦ ਮੱਠੀ ਹੈ ਅਤੇ ਕਈ ਥਾਵਾਂ ‘ਤੇ ਕੰਮ ਰੁਕੇ ਹੋਏ ਹਨ | ਉਨ੍ਹਾਂ ਦੋਸ਼ ਲਾਇਆ ਕਿ ਸਰਪੰਚਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਲਈ ਐਲਾਨੇ ਪੰਜ ਲੱਖ ਰੁਪਏ ਸਮੇਤ ਹੋਰ ਵਿਕਾਸ ਫੰਡ ਵੀ ਰੋਕੇ ਜਾ ਰਹੇ ਹਨ | ਇਸ ਮੌਕੇ ਅਵਤਾਰ ਸਿੰਘ ਵਾਲੀਆ, ਡਾਕਟਰ ਸੰਦੀਪ ਪਸਰੀਚਾ, ਇੰਦਰਜੀਤ ਸਿੰਘ ਖੱਖ,ਰਾਮ ਸਿੰਘ, ਸਰਪੰਚ ਜਰਨੈਲ ਸਿੰਘ ਨੂਰਪੁਰ ਲੁਬਾਣਾ,ਸਰਪੰਚ ਜਗਜੀਤ ਸਿੰਘ ਮੁੱਦੋਵਾਲ, ਭੁੱਟੋ ਭੁੱਲਰ ਬੇਗੋਵਾਲ, ਗੁਰਪ੍ਰੀਤ ਸਿੰਘ ਪੱਡਾ, ਨਿਸ਼ਾਨ ਸਿੰਘ ਭਦਾਸ, ਜਸਵਿੰਦਰ ਸਿੰਘ ਕੂਕਾ,ਲਖਵਿੰਦਰ ਸਿੰਘ ਹਮੀਰਾ, ਸਟੀਫਨ ਕਾਲਾ,ਗੁਰਪ੍ਰੀਤ ਸਿੰਘ ਵਾਲੀਆ, ਪਰਮਜੀਤ ਸਿੰਘ ਕੰਗ, ਖੁਸ਼ਦੀਪ ਖਹਿਰਾ, ਬਲਾਕ ਸੰਮਤੀ ਮੈਂਬਰ ਸਹਿਜਪਾਲ ਸਿੰਘ ਚੀਮਾ,ਅਜਮੇਰ ਸਿੰਘ ਸਰਪੰਚ ਨੰਗਲ ਲੁਬਾਣਾ,ਪ੍ਰਦੀਪ ਘਈ ਭੁਲੱਥ, ਕੈਲੀ ਸੇਠੀ,ਸੁਰਿੰਦਰ ਕੱਕੜ,ਅਮਰੀਕ ਸਿੰਘ ਕਿਸਾਨ ਆਗੂ,,ਨਿਸ਼ਾਨ ਸਿੰਘ ਭਗਵਾਨਪੁਰ, ਮਨਜੀਤ ਸਿੰਘ ਪੰਡੋਰੀ ਅਤੇ ਹੋਰ ਹਾਜ਼ਰ ਸਨ |

Ad Position 21
No active advertisement
ਨਡਾਲਾ ਵਿਖੇ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ ਮੌਕੇ ਸੰਬੋਧਨ ਕਰਦੇ ਸੁਖਪਾਲ ਸਿੰਘ ਖਹਿਰਾ, ਨਾਲ ਹਨ ਮਹਿਤਾਬ ਸਿੰਘ ਖਹਿਰਾ | 21-08-2026

Ad Position 22
No active advertisement
ਪਿਛਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ’ਚ ‘ਅਜੀਤ’ ਉਪ ਦਫ਼ਤਰ ਦੀ ਟੀਮ ਵਲੋਂ ਖ਼ੂਨਦਾਨੀਆਂ ਦਾ ਸਨਮਾਨ ਅਗਲੀ ਖ਼ਬਰ ਸਦਰ ਬਾਜ਼ਾਰ ਵਿਚ ਦੋ ਦੁਕਾਨਾਂ ’ਤੇ ਕੰਮ ਕਰਦੇ ਕਰਮਚਾਰੀਆਂ ਦੀ ਲੜਾਈ– ਇਕ ਲੜਕੀ ਜ਼ਖ਼ਮੀ
Ad Position 24