21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ’ਚ ‘ਅਜੀਤ’ ਉਪ ਦਫ਼ਤਰ ਦੀ ਟੀਮ ਵਲੋਂ ਖ਼ੂਨਦਾਨੀਆਂ ਦਾ ਸਨਮਾਨ

ਕਪੂਰਥਲਾ, 20 ਅਗਸਤ (ਅਮਰਜੀਤ ਕੋਮਲ, ਅਮਰਜੀਤ ਸਿੰਘ ਸਡਾਨਾ)-’ਅਜੀਤ’ ਉਪ ਦਫ਼ਤਰ ਕਪੂਰਥਲਾ ਦੀ ਟੀਮ ਵਲੋਂ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਚ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਆਈ.

Ad Position 21
No active advertisement
ਅਜੀਤ ਡੈਸਕ 21-08-2026

ਕਪੂਰਥਲਾ, 20 ਅਗਸਤ (ਅਮਰਜੀਤ ਕੋਮਲ, ਅਮਰਜੀਤ ਸਿੰਘ ਸਡਾਨਾ)-’ਅਜੀਤ’ ਉਪ ਦਫ਼ਤਰ ਕਪੂਰਥਲਾ ਦੀ ਟੀਮ ਵਲੋਂ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਚ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ, ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ, ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਨਾਲ ਸਬੰਧਿਤ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ‘ਅਜੀਤ’ ਦੀ ਟੀਮ ਵਲੋਂ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰੋ. ਯਾਦਵਿੰਦਰ ਸਿੰਘ ਬਰਾੜ ਉਪ ਕੁਲਪਤੀ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਤੇ ਹੋਰ ਸ਼ਖ਼ਸੀਅਤਾਂ ਨੇ ਕੈਂਪ ਵਿਚ ਖ਼ੂਨਦਾਨ ਕਰਨ ਵਾਲੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਕੈਂਪ ਨੂੰ ਸਫ਼ਲ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਉਪ ਦਫ਼ਤਰ ਦੀ ਟੀਮ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੋਂ ਇਲਾਵਾ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਡੇਰਾ ਬਾਬਾ ਸ੍ਰੀ ਚੰਦ ਮਹਿਮਦਵਾਲ ਦੇ ਮੁੱਖ ਸੇਵਾਦਾਰ ਬਾਬਾ ਜੈ ਸਿੰਘ, ਸਟੱਡੀ ਪਲੈਨੇਟ ਐਜੂਕੇਸ਼ਨ ਤੇ ਇਮੀਗਰੇਸ਼ਨ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਇੰਦਰਪਾਲ ਸਿੰਘ ਮਠੌਣ, ਲਾਇਲਪੁਰ ਖ਼ਾਲਸਾ ਕਾਲਜ ਦੇ ਡੀਨ ਪ੍ਰੋ. ਮਨਜਿੰਦਰ ਸਿੰਘ ਜੌਹਲ, ਪੀ.ਟੀ.ਯੂ. ਦੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਰਜਨੀਸ਼ ਸ਼ਰਮਾ, ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਜੈਪਾਲ ਗੋਇਲ, ਕਲਾਥ ਮਰਚੰਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਨਰੇਸ਼ ਕੁਮਾਰ ਸੂਜੋਕਾਲੀਆ, ਨੰਬਰਦਾਰ ਮੇਹਰ ਸਿੰਘ ਵਿਰਕ, ਕੇ.ਐਫ. ਕੈਫੇ ਦੇ ਮਾਲਕ ਅਰਮਾਨ ਸਿੰਘ ਵਾਲੀਆ ਤੇ ਦਾਨਿਸ਼ ਵਾਲੀਆ ਤੇ ਕੈਂਪ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ ਵਾਲੀਆਂ ਹੋਰ ਸ਼ਖ਼ਸੀਅਤਾਂ ਤੇ ਬਲੱਡ ਬੈਂਕ ਸਿਵਲ ਹਸਪਤਾਲ ਜਲੰਧਰ ਤੇ ਬਲੱਡ ਬੈਂਕ ਕਪੂਰਥਲਾ ਦੀ ਟੀਮ ਤੋਂ ਇਲਾਵਾ ਲਾਇਲਪੁਰ ਖ਼ਾਲਸਾ ਕਾਲਜ ਦੇ ਸਹਿਯੋਗੀ ਸਟਾਫ਼ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਪਰਸਨ ਕੰਵਰ ਇਕਬਾਲ ਸਿੰਘ, ‘ਆਪ’ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ, ਨਗਰ ਨਿਗਮ ਦੇ ਸਾਬਕਾ ਮੇਅਰ ਨਰਿੰਦਰ ਸਿੰਘ ਮਨਸੂ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਅਕਾਲੀ ਦਲ ਦੀ ਪੀ.ਏ.ਸੀ. ਮੈਂਬਰ ਇੰਜ. ਸਵਰਨ ਸਿੰਘ, ਸੰਯੁਕਤ ਸਮਾਜ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜੋਸਨ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਜੈਪਾਲ ਗੋਇਲ, ‘ਆਪ’ ਵਿਰਾਸਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ, ਬਲਾਕ ਕਾਂਗਰਸ ਸ਼ਹਿਰੀ ਕਪੂਰਥਲਾ ਦੇ ਪ੍ਰਧਾਨ ਦੀਪਕ ਸਲਵਾਨ, ਬਲਾਕ ਸੰਮਤੀ ਦੇ ਉਪ ਚੇਅਰਮੈਨ ਮਲਕੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਰਜਿੰਦਰ ਸਿੰਘ ਕੋਟ, ‘ਆਪ’ ਦੇ ਯੂਥ ਵਿੰਗ ਦੇ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ, ਉੱਘੇ ਲੇਖਕ ਪ੍ਰੋ. ਕੁਲਵੰਤ ਸਿੰਘ ਔਜਲਾ, ਏ.ਐਸ. ਕੈਫੇ ਦੇ ਮਾਲਕ ਅਰਮਾਨ ਸਿੰਘ ਵਾਲੀਆ ਤੇ ਦਾਨਿਸ਼ ਵਾਲੀਆ, ਅੱਖਰ ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ, ਉੱਘੇ ਸਮਾਜ ਸੇਵਕ ਹਰਮਿੰਦਰ ਸਿੰਘ ਅਰੋੜਾ, ਠੇਕੇਦਾਰ ਕੁਲਵਿੰਦਰ ਸਿੰਘ, ਭਾਜਪਾ ਦੇ ਭੁਲੱਥ ਹਲਕੇ ਦੇ ਆਗੂ ਅਮਨਦੀਪ ਸਿੰਘ ਗੋਰਾ ਗਿੱਲ, ਕਲਾਥ ਮਰਚੰਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਸੂਜੋਕਾਲੀਆ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਸੁਰਿੰਦਰ ਸਿੰਘ ਢੋਟ, ਹਿੰਮਤ ਸਿੰਘ ਢੋਟ, ਗੁਰਮੀਤ ਸਿੰਘ ਬੱਲ ਬੁਤਾਲਾ, ਡੀ.ਟੀ.ਐਫ. ਦੇ ਆਗੂ ਜੈਮਲ ਸਿੰਘ, ਖ਼ੁਸ਼ਦੀਪ ਸਿੰਘ ਖਹਿਰਾ, ‘ਅਜੀਤ’ ਉਪ ਦਫ਼ਤਰ ਨਾਲ ਸਬੰਧਿਤ ਪੱਤਰਕਾਰ ਅਮਰਜੀਤ ਸਿੰਘ ਸਡਾਨਾ, ਨਰੇਸ਼ ਹੈਪੀ, ਸੁਖਜਿੰਦਰ ਸਿੰਘ ਬੇਗੋਵਾਲ, ਅਮਨਜੋਤ ਸਿੰਘ ਵਾਲੀਆ, ਹਰਜੋਤ ਸਿੰਘ ਚਾਨਾ, ਮਨਜੀਤ ਸਿੰਘ ਰਤਨ, ਬਲਜੀਤ ਸਿੰਘ ਫੱਤੂਢੀਂਗਾ, ਜੋਗਿੰਦਰ ਸਿੰਘ ਜਾਤੀਕੇ, ਤਰ ਲੋਚਨ ਸਿੰਘ ਸੋਢੀ, ਜਗਮੋਹਨ ਸਿੰਘ ਥਿੰਦ, ਬਲਵਿੰਦਰ ਸਿੰਘ ਲਾਡੀ, ਬਲਜੀਤ ਸਿੰਘ ਕਾਲਾ ਸੰਘਿਆਂ, ਦਿਲਬਾਗ ਸਿੰਘ ਡਡਵਿੰਡੀ, ਸਤਨਾਮ ਸਿੰਘ ਸੁਭਾਨਪੁਰ, ਪ੍ਰਵੀਨ ਕੁਮਾਰ ਢਿਲਵਾਂ, ਪਰਸਨ ਲਾਲ ਭੋਲਾ ਤਲਵੰਡੀ ਚੌਧਰੀਆਂ, ਫ਼ੋਟੋਗਰਾਫ਼ਰ ਤਿਲਕ ਰਾਜ ਸ਼ਰਮਾ, ਕੰਪਿਊਟਰ ਆਪ੍ਰੇਟਰ ਮਨਸੂਰ ਅਲੀ, ਕੰਪਿਊਟਰ ਆਪ੍ਰੇਟਰ ਰਮਨ ਕੁਮਾਰ ਤੇ ਚੈਂਕੀ, ਹਰਜੀਤ ਸਿੰਘ ਕੌਂਸਲਰ, ਨਵਜੋਤ ਸਿੰਘ ਮਾਹਲ, ਮਨਜਿੰਦਰ ਸਿੰਘ ਸਾਹੀ, ਤਜਿੰਦਰ ਭੰਡਾਰੀ, ਕੁਲਦੀਪ ਸਿੰਘ, ਦੇਸ਼ ਬੰਧੂ, ਬਲਵੀਰ ਸਿੰਘ ਡੀ.ਸੀ., ਕੁਲਜੀਤ ਸਿੰਘ ਥਿੰਦ, ਦੇਸ ਰਾਜ, ਸਿਮਰਨਜੀਤ ਸਿੰਘ ਮਾਹਲ, ਕਿੱਕੀ ਵਾਲੀਆ, ਨਰੈਣ ਵਸ਼ਿਸ਼ਟ, ਹਰਜੀਤ ਸਿੰਘ ਬੱਬਾ, ਤਰਸੇਮ ਲਾਲ, ਸੰਦੀਪ ਸਿੰਘ, ਰਜਿੰਦਰ ਸਿੰਘ ਪਾਲਾ, ਅਮਰਦੀਪ ਤੇਜੀ, ਬਲਜੀਤ ਕਾਲਾ, ਲੱਕੀ, ਸੁਰਿੰਦਰ ਸ਼ਰਮਾ, ਸਰਬਜੀਤ ਸਿੰਘ, ਲਖਵਿੰਦਰ ਮਿੰਟਾ, ਜਸਪਾਲ ਸਿੰਘ, ਦੀਪ ਸਿੰਘ, ਮੁਕੇਸ਼ ਸ਼ਰਮਾ, ਪ੍ਰੇਮ ਅਟਵਾਲ, ਗੁਰਪਾਲ ਬਿੱਲਾ, ਸੰਦੀਪ ਸਹਿਗਲ, ਉਂਕਾਰ ਅਰੋੜਾ, ਕੇਹਰ ਸਿੰਘ, ਠਾਕੁਰ ਦਾਸ ਗਿੱਲ, ਅਮਨਦੀਪ ਜੱਗਾ, ਯਸ਼ਪ੍ਰੀਤ ਸਿੰਘ, ਉੱਘੇ ਸਮਾਜ ਸੇਵਕ ਹਰਮਿੰਦਰ ਸਿੰਘ ਅਰੋੜਾ, ਐਡਵੋਕੇਟ ਅਨੁਜ ਆਨੰਦ, ਸਚਿਨ ਅਰੋੜਾ, ਸਹਿਬਾਜ ਖ਼ਾਨ, ਜਗਦੀਸ਼ ਸਿੰਘ, ਗੁਰਸ਼ਰਨ ਸਿੰਘ, ਮਨਮੋਹਨ ਸਿੰਘ ਬਾਜਵਾ, ਹਰਪ੍ਰੀਤ ਸਿੰਘ, ਜਤਿਨ ਪ੍ਰਭਾਕਰ, ਵਿਜੇ ਛਾਬੜਾ, ਮਿੰਟੂ ਕੁਮਾਰ, ਕੇਸ਼ਵ ਤਿਵਾੜੀ, ਸਾਬਕਾ ਬਲਾਕ ਸੰਮਤੀ ਮੈਂਬਰ ਬੱਬੂ ਖੈੜਾ, ਇੰਦਰਜੀਤ ਸਿੰਘ ਕਲੇਰ, ਮੰਗਲ ਸਿੰਘ ਮੁੰਡੀ, ਇੰਦਰਜੀਤ ਸਿੰਘ ਭੇਟਾਂ, ਧਰਮ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਦੇਸਲ, ਝਿਰਮਲ ਸਿੰਘ, ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਸੈਂਟਰ ਹੈੱਡ ਟੀਚਰ ਬਲਬੀਰ ਸਿੰਘ ਢਪਈ, ਡੀ.ਟੀ.ਐਫ. ਆਗੂ ਪਵਨ ਕੁਮਾਰ, ਬਗੀਚਾ ਸਿੰਘ ਦੰਦੂਪੁਰ, ਸੁੱਖਾ ਭੁਲਾਣਾ, ਲਾਡੀ ਨਿਹਾਲੂਵਾਲ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਬੀਰ ਸਿੰਘ ਬੇਦੀ, ਮਲਕੀਤ ਸਿੰਘ, ਸਤਵੰਤ ਸਿੰਘ ਬੂਹ, ਜੁਗਰਾਜ ਸਿੰਘ ਕਾਲੂ ਭਾਟੀਆ, ਨਿਸ਼ਾਨ ਸਿੰਘ, ਜੋਤਾ ਭਵਾਨੀਪੁਰ, ਜਸਵਿੰਦਰ ਸਿੰਘ, ਲਾਡੀ ਬੂਹ, ਅੰਮਿ੍ਤ ਸਿੰਘ ਦੇਸਲ, ਸੁਖਦੇਵ ਸਿੰਘ ਬੂਹ, ਕਰਨ ਫਜ਼ਲਾਬਾਦ, ਛੈਰੀ, ਕਮਲਪ੍ਰੀਤ ਸਿੰਘ ਨਿਹਾਲੂਵਾਲ, ਹਰਜੀਤ ਸਿੰਘ, ਡਾ. ਮਨਿੰਦਰ ਸਿੰਘ ਨਵਾਂ ਠੱਟਾ, ਰਣਜੀਤ ਸਿੰਘ, ਲਵਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਕੈਂਪ ਦੌਰਾਨ ਲੰਗਰ ਦੀ ਸੇਵਾ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਦੇ ਸੇਵਾਦਾਰਾਂ ਵੱਲੋਂ ਨਿਭਾਈ ਗਈ | ਇਸ ਮੌਕੇ ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਵਲੋਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕਅਪ ਦਾ ਕੈਂਪ ਵੀ ਲਗਾਇਆ ਗਿਆ ਤੇ ਹਿੰਦੁਸਤਾਨ ਬਲੱਡ ਡੋਨਰਜ਼ ਸੁਸਾਇਟੀ ਫਗਵਾੜਾ ਦੇ ਆਗੂ ਨੀਰਜ ਬਖ਼ਸ਼ੀ ਨੇ ਵੀ ਕੈਂਪ ਵਿਚ ਆਪਣਾ ਸਹਿਯੋਗ ਦਿੱਤਾ | ਕੈਂਪ ਦੇ ਪ੍ਰਬੰਧਕਾਂ ਵਲੋਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਨਜੋਤ ਸਿੰਘ ਵਾਲੀਆ, ਅਰਜਨ ਸਿੰਘ, ਅਸ਼ੋਕ ਕੁਮਾਰ, ਰਮੇਸ਼ ਕੁਮਾਰ, ਸੁਰਜੀਤ ਸਿੰਘ ਚੰਦੀ, ਅਖਿਲ ਕੌੜਾ, ਅਰਮਾਨ, ਰਿਹਾਨ, ਗੋਬਿੰਦ ਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੂੰ  ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ |

 

Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਸਰਕਾਰ ਆਉਣ ’ਤੇ ਝੂਠੇ ਪਰਚੇ ਕਰਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ-ਖਹਿਰਾ
Ad Position 24