ਵਰਿੰਦਰ ਨਗਰ ’ਚ ਘਰ ਦੇ ਤਾਲੇ ਤੋੜ ਕੇ ਅਮਰੀਕੀ ਡਾਲਰਾਂ ਸਮੇਤ ਸਵਾ ਲੱਖ ਦਾ ਸਾਮਾਨ ਚੋਰੀ
ਫਗਵਾੜਾ , 22 ਅਗਸਤ ( ਹਰਜੋਤ ਸਿੰਘ ਚਾਨਾ )- ਇੱਥੋਂ ਦੇ ਵਰਿੰਦਰ ਨਗਰ ਫਗਵਾੜਾ ਵਿਖੇ ਚੋਰਾਂ ਵੱਲੋਂ ਇਕ ਘਰ ਦੇ ਤਾਲੇ ਤੋੜ ਕੇ ਅਮਰੀਕੀ ਡਾਲਰਾਂ , ਘੜੀ , ਅੰਗੂਠੀ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰੀ ਕਾਰਨ ਪਰਿਵਾਰ ਨੂੰ ਕਰੀਬ 1. 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਪਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਹਸਪਤਾਲ ਵਿਖੇ ਆਪਣੇ ਕੰਮ ‘ ਤੇ ਗਏ ਹੋਏ ਸਨ | ਜਦੋਂ ਕਰੀਬ ਦੁਪਹਿਰ 2 ਵਜੇ ਉਸ ਦੀ ਪਤਨੀ ਘਰ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ | ਪਰਵੇਸ਼ ਕੁਮਾਰ ਨੇ ਦੱਸਿਆ ਕਿ ਜਾਂਚ ਕਰਨ ‘ ਤੇ ਘਰ ਵਿਚੋਂ 500 ਅਮਰੀਕੀ ਡਾਲਰ , ਇਕ ਘੜੀ , ਇਕ ਅੰਗੂਠੀ ਅਤੇ ਹੋਰ ਕੀਮਤੀ ਸਾਮਾਨ ਗਾਇਬ ਮਿਲਿਆ | ਉਸ ਨੇ ਦੱਸਿਆ ਕਿ ਚੋਰੀ ਕਾਰਨ ਉਸ ਦਾ ਕਰੀਬ 1.
ਅਜੀਤ ਡੈਸਕ
23-08-2026