ਆਰ.ਸੀ.ਐਫ. ਵਲੋਂ ਮੇਮੂ ਰੇਕ, ਵੰਦੇ ਭਾਰਤ ਤੇ ਬੰਗਲਾ ਦੇਸ਼ ਰੇਲਵੇ ਲਈ ਰੇਲ ਡੱਬੇ ਤਿਆਰ ਕਰਨ ਦਾ ਉਪਰਾਲਾ ਸ਼ਲਾਘਾਯੋਗ-ਸੁਨੀਲ ਕੁਮਾਰ
ਕਪੂਰਥਲਾ , 22 ਅਗਸਤ ( ਅਮਰਜੀਤ ਕੋਮਲ )- ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ( ਪ੍ਰੋਡਕਸ਼ਨ ਯੂਨਿਟ ) ਸੁਨੀਲ ਕੁਮਾਰ ਨੇ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਵਰਕਸ਼ਾਪ ਦਾ ਦੌਰਾ ਕਰਕੇ ਨਿਰਮਾਣ ਅਧੀਨ ਮੇਮੂ ਰੇਕ ਤੇ ਬੰਗਲਾ ਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ ਰੇਕ ਦਾ ਨਿਰੀਖਣ ਕੀਤਾ | ਉਨ੍ਹਾਂ ਐਕਸ . ਆਰ .
ਰ
ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਪ੍ਰੋਡਕਸ਼ਨ ਯੂਨਿਟ ਸੁਨੀਲ ਕੁਮਾਰ ਆਰ.ਸੀ.ਐਫ. ਦੀ ਵਰਕਸ਼ਾਪ ਦੇ ਦੌਰੇ ਦੌਰਾਨ ਰੇਲ ਡੱਬਿਆਂ ਦੀਆਂ ਸੀਟਾਂ ਦਾ ਨਿਰੀਖਣ ਕਰਦੇ ਹੋਏ| ਅਜੀਤ ਤਸਵੀਰ
23-08-2026
ਕਪੂਰਥਲਾ , 22 ਅਗਸਤ ( ਅਮਰਜੀਤ ਕੋਮਲ )- ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ( ਪ੍ਰੋਡਕਸ਼ਨ ਯੂਨਿਟ ) ਸੁਨੀਲ ਕੁਮਾਰ ਨੇ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਵਰਕਸ਼ਾਪ ਦਾ ਦੌਰਾ ਕਰਕੇ ਨਿਰਮਾਣ ਅਧੀਨ ਮੇਮੂ ਰੇਕ ਤੇ ਬੰਗਲਾ ਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ ਰੇਕ ਦਾ ਨਿਰੀਖਣ ਕੀਤਾ | ਉਨ੍ਹਾਂ ਐਕਸ . ਆਰ . ਐਫ . ਰਾਹੀਂ ਸੀਟਾਂ ਦੀ ਕੀਤੀ ਜਾ ਰਹੀ ਟੈਸਟਿੰਗ , ਵੀਲ ਸ਼ਾਪ ਨੇੜੇ ਨਿਰਧਾਰਿਤ ਲਾਈਨ ‘ ਤੇ ਵੰਦੇ ਭਾਰਤ ਦੇ ਬੋਗੀ ਯੂਨਿਟ , ਆਰ . ਸੀ . ਐਫ . ਦੀਆਂ ਵੱਖ - ਵੱਖ ਉਤਪਾਦਨ ਸਹੂਲਤਾਂ , ਸ਼ੀਟ ਮੈਟਲ ਸ਼ਾਪ ਵਿਚ ਮਸ਼ੀਨਾਂ ਦੇ ਸੰਚਾਲਨ ਤੇ ਸ਼ੈੱਲ ਅਸੈਂਬਲੀ ਸ਼ਾਪ ਵਿਚ ਕੋਚ ਸੈੱਲ ਦੇ ਉਤਪਾਦਨ ਤੇ ਜਿਗਜ ਸਹੂਲਤ ਦਾ ਨਿਰੀਖਣ ਕੀਤਾ | ਵਰਕਸ਼ਾਪ ਵਿਚ ਵੱਖ - ਵੱਖ ਰੇਲ ਡੱਬਿਆਂ ਤੇ ਹੋਰ ਗਤੀਵਿਧੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਸੁਨੀਲ ਕੁਮਾਰ ਨੇ ਆਰ . ਸੀ . ਐਫ . ਦੇ ਜਨਰਲ ਮੈਨੇਜਰ ਅਜੇ ਨੰਦਨ ਤੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ | ਜਿਸ ਵਿਚ ਆਰ . ਸੀ . ਐਫ . ਦੀਆਂ ਗਤੀਵਿਧੀਆਂ , ਉਤਪਾਦਨ ਪ੍ਰੋਗਰਾਮ ਤੇ ਉਪਲਬਧੀਆਂ ਸਬੰਧੀ ਪੈ੍ਰਜ਼ਨਟੇਸ਼ਨ ਵੀ ਦਿੱਤੀ ਗਈ | ਐਡੀਸ਼ਨਲ ਮੈਂਬਰ ਨੇ ਮੀਟਿੰਗ ਵਿਚ ਉਤਪਾਦਨ ਗੁਣਵੱਤਾ , ਤਕਨੀਕੀ ਅਪਗ੍ਰੇਡੇਸ਼ਨ , ਵੇਂਡਰ ਵਿਕਾਸ ‘ ਤੇ ਚੱਲ ਰਹੇ ਵੱਖ - ਵੱਖ ਪ੍ਰੋਜੈਕਟਾਂ ਬਾਰੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਬੋਲਦਿਆਂ ਸੁਨੀਲ ਕੁਮਾਰ ਨੇ ਉੱਚ ਪੱਧਰੀ ਨਿਰਮਾਣ ਤੇ ਗੁਣਵੱਤਾ ਮਾਪਦੰਡਾ ਨੂੰ ਕਾਇਮ ਰੱਖਦੇ ਹੋਏ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ ਰੇਲ ਡੱਬਿਆਂ , ਮੇਮੂ ਰੇਕ ਤੇ ਵੰਦੇ ਭਾਰਤ ਟਰੇਨਸੈੱਟ ਵਰਗੇ ਮਹੱਤਵਪੂਰਨ ਪ੍ਰੋਗਰਾਮਾਂ ਨੂੰ ਮੁਕੰਮਲ ਕਰਨ ਲਈ ਆਰ . ਸੀ . ਐਫ . ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਆਰ . ਸੀ . ਐਫ . ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੁਣਵੱਤਾ , ਸੁਰੱਖਿਆ ਤੇ ਨਵੀਨਤਾ ਨੂੰ ਬਰਕਰਾਰ ਰੱਖਦੇ ਹੋਏ ਉਤਪਾਦਨ ਟੀਚੇ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਲਈ ਲਗਾਤਾਰ ਧਿਆਨ ਕੇਂਦਰਿਤ ਕਰਨ | ਮੀਟਿੰਗ ਵਿਚ ਅਤੁੱਲ ਸਿੰਘ ਪਿ੍ੰਸੀਪਲ ਐਗਜ਼ੀਕਿਊਟਿਵ ਡਾਇਰੈਕਟਰ ( ਪੋ੍ਰਡਕਸ਼ਨ ਯੂਨਿਟ ) ਤੇ ਦੀਪਕ ਤਿਰਪਾਠੀ ਡਾਇਰੈਕਟਰ ਟੈਕਨੀਕਲ ( ਰਾਈਟਸ ) ਵਿਸ਼ੇਸ਼ ਤੌਰ ‘ ਤੇ ਹਾਜ਼ਰ ਸਨ | ਬਾਅਦ ਵਿਚ ਐਡੀਸ਼ਨਲ ਮੈਂਬਰ ਨੇ ਆਰ . ਸੀ . ਐਫ . ਦੀਆਂ ਮਾਨਤਾ ਪ੍ਰਾਪਤ ਯੂਨੀਅਨ ਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਵਲੋਂ ਉਠਾਏ ਗਏ ਵੱਖ - ਵੱਖ ਮੰਗਾਂ ਤੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਤੇ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ |