ਲਾਅ ਗੇਟ ’ਤੇ ਸਕਿਉਰਿਟੀ ਗਾਰਡ ਦੀ ਕੁੱਟਮਾਰ ਕਰਨ ਸੰਬੰਧੀ ਅੱਧੀ ਦਰਜਨ ਖ਼ਿਲਾਫ਼ ਕੇਸ ਦਰਜ
ਫਗਵਾੜਾ , 22 ਅਗਸਤ ( ਹਰਜੋਤ ਸਿੰਘ ਚਾਨਾ )- ਲਾਅ ਗੇਟ ਵਿਖੇ ਸਕਿਉਰਿਟੀ ’ ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਤੇ ਗਲਤ ਸ਼ਬਦਾਵਲੀ ਵਰਤਣ ਦੇ ਸਬੰਧ ’ ਚ ਸਤਨਾਮਪੁਰਾ ਪੁਲਿਸ ਨੇ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਵਿਸ਼ਾਲ ਟੰਡਨ ਪੁੱਤਰ ਅਜੈ ਕੁਮਾਰ ਵਾਸੀ ਜਲੰਧਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ ਚ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਲਾਅ ਗੇਟ ਸਕਿਉਰਿਟੀ ਤੇ ਤਾਇਨਾਤ ਸੀ ਤਾਂ ਉਕਤ ਵਿਅਕਤੀ ਚਿੱਟੇ ਰੰਗ ਦੀ ਗੱਡੀ ’ ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨਾਲ ਬਹਿਸਬਾਜੀ ਕਰਨ ਲੱਗ ਪਏ ਤੇ ਉਨ੍ਹਾਂ ਦੇ ਇੱਟਾਂ ਪੱਥਰ ਮਾਰੇ ਜਦੋਂ ਉਹ ਬਚਣ ਲਈ ਦੌੜਿਆ ਤਾਂ ਇਨ੍ਹਾਂ ਪਿੱਛੋਂ ਤੋਂ ਆਪਣੀ ਗੱਡੀ ਦੀ ਟੱਕਰ ਮਾਰੀ ਜਿਸ ਨਾਲ ਉਸਦੇ ਸੱਟ ਲੱਗੀ ਤੇ ਸਕਿਉਰਿਟੀ ਅਮਨ ਕੁਮਾਰ ਨੇ ਵੀ ਖੱਬੀ ਬਾਂਹ ਤੇ ਪਿੱਠ ਤੇ ਦਾਤਰ ਨਾਲ ਵਾਰ ਕੀਤੇ ਤੇ ਉੱਥੇ ਮੌਜੂਦ ਮਹਿਲਾ ਗਾਰਡ ਦੀ ਸ਼ਾਨ ਦੇ ਖ਼ਿਲਾਫ਼ ਸ਼ਬਦਾਵਲੀ ਵਰਤੀ | ਜਿਸ ਸਬੰਧ ‘ ਚ ਪੁਲਿਸ ਨੇ ਅਮਨਦੀਪ ਭਾਟੀਆ ਪੁੱਤਰ ਮੰਗਤ ਰਾਮ ਵਾਸੀ ਪਿੰਡ ਸੰਗਤਪੁਰ ਹਾਲ ਵਾਸੀ ਭਾਟੀਆ ਅਪਾਰਟਮੈਂਟ , ਅਭੀ ਕਾਲੀ , ਭਰਤ , ਨਪਾਲੀ , ਗਿਰੀ , ਗੋਪੀ ਵਾਸੀਆਨ ਲਾਅ ਗੇਟ ਮਹੇੜੂ ਖ਼ਿਲਾਫ਼ ਕੇਸ ਦਰਜ ਕੀਤਾ ਹੈ |