23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਪ੍ਰਵਾਸੀ ਪੰਜਾਬੀ ਲੇਖਿਕਾ ਬੀਬੀ ਸਰਬਜੀਤ ਸਿੰਘ ਜਰਮਨੀ ਦਾ ਸਨਮਾਨ

ਸੁਲਤਾਨਪੁਰ ਲੋਧੀ , 22 ਅਗਸਤ ( ਨਰੇਸ਼ ਹੈਪੀ , ਥਿੰਦ )- ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਵਾਸੀ ਪੰਜਾਬੀ ਲੇਖਿਕਾ ਬੀਬੀ ਸਰਬਜੀਤ ਸਿੰਘ ਜਰਮਨੀ ਦੇ ਸਨਮਾਨ ਵਿਚ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਸ਼ੁਰੂ ਵਿਚ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਹਾਜ਼ਰੀਨ ਨੂੰ ਜੀਓ ਆਇਆਂ ਆਖਿਆ | ਸਭਾ ਦੇ ਸਕੱਤਰ ਅਤੇ ਲੇਖਕ ਮੁਖਤਾਰ ਸਿੰਘ ਚੰਦੀ ਨੇ ਮੁੱਖ ਮਹਿਮਾਨ ਬੀਬਾ ਸਰਬਜੀਤ ਸਿੰਘ ਦੀ ਸਾਹਿਤਿਕ ਅਤੇ ਸਮਾਜਿਕ ਘਾਲਣਾ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਬੀਬਾ ਜੀ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ 6 ਪੁਸਤਕਾਂ ਪਾ ਚੁੱਕੇ ਹਨ ਜਿਨ੍ਹਾਂ ਵਿਚ 2 ਕਹਾਣੀ ਸੰਗ੍ਰਹਿ , 1 ਕਾਵਿ - ਸੰਗ੍ਰਹਿ ਅਤੇ 3 ਵਾਰਤਕ ਦੀਆਂ ਪੁਸਤਕਾਂ ਸ਼ਾਮਿਲ ਹਨ | ਇਸ ਮੌਕੇ ਬੀਬਾ ਸਰਬਜੀਤ ਸਿੰਘ ਜਰਮਨੀ ਦਾ ਕਹਾਣੀ ਸੰਗ੍ਰਹਿ ‘ ਈਮਾਨ ਅਜੇ ਜਿਉਂਦਾ ਹੈ ’ ਅਤੇ ਇੱਕ ਮੈਗਜ਼ੀਨ ਗੁਰੂ ਕੀ ਰਸੋਈ ਨਵਾਂ ਸ਼ਹਿਰ ਦਾ ਜੂਨ 2026 ਅੰਕ ਵੀ ਸਾਹਿਤ ਸਭਾ ਵੱਲੋਂ ਨਰਿੰਦਰ ਸਿੰਘ ਸੋਨੀਆ , ਡਾ . ਸਵਰਨ ਸਿੰਘ , ਐਡਵੋਕੇਟ ਰਾਜਿੰਦਰ ਸਿੰਘ ਰਾਣਾ , ਪਿ੍ੰਸੀਪਲ ਲਖਬੀਰ ਸਿੰਘ , ਮਾਸਟਰ ਅਜੀਤ ਸਿੰਘ ਨੇ ਲੋਕ ਅਰਪਣ ਕੀਤਾ | ਇਸ ਮੌਕੇ ਬੀਬਾ ਸਰਬਜੀਤ ਸਿੰਘ ਜਰਮਨੀ ਨੇ ਆਪਣੇ ਸਾਹਿਤਿਕ ਸਫ਼ਰ ਅਤੇ ਗੁਰੂ ਕੀ ਰਸੋਈ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਸਾਹਿਤ ਸਭਾ ਵੱਲੋਂ ਕਰਵਾਏ ਮਾਣਮੱਤੇ ਸਮਾਗਮ ਲਈ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਪਿ੍ੰਸੀਪਲ ਲਖਬੀਰ ਸਿੰਘ ਨੇ ਬੀਬਾ ਜੀ ਦੇ ਕਹਾਣੀ ਸੰਗ੍ਰਹਿ ‘ ਈਮਾਨ ਅਜੇ ਜਿਉਂਦਾ ਹੈ ’ ਵਿਚ ਸ਼ਾਮਲ ਕਹਾਣੀਆਂ ਤੇ ਚਰਚਾ ਕੀਤੀ | ਸਮਾਗਮ ਨੂੰ ਇੰਜੀਨੀਅਰ ਪ੍ਰਤਾਪ ਸਿੰਘ ਮੋਮੀ , ਇੰਜੀਨੀਅਰ ਸੁਖਦੇਵ ਸਿੰਘ ਟਿੱਬਾ , ਮਾਸਟਰ ਅਜੀਤ ਸਿੰਘ , ਮਾਸਟਰ ਕਰਨੈਲ ਸਿੰਘ ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ , ਮੁਖ਼ਤਿਆਰ ਸਿੰਘ ਖਿੰਡਾ ਪ੍ਰਧਾਨ ਲਾਇਨਜ਼ ਕਲੱਬ , ਇੰਜ ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਬੀਬੀ ਸਰਬਜੀਤ ਸਿੰਘ ਜਰਮਨੀ ਨੂੰ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਲਈ ਮੁਬਾਰਕਬਾਦ ਦਿੱਤੀ | ਸਾਹਿਤ ਸਭਾ ਵੱਲੋਂ ਬੀਬੀ ਸਰਬਜੀਤ ਸਿੰਘ ਜਰਮਨੀ , ਉਨ੍ਹਾਂ ਦੇ ਪਤੀ ਆਤਮਾ ਸਿੰਘ ਅਤੇ ਮਾਤਾ ਪਿਤਾ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸ਼ਾਇਰ ਮੁਖਤਾਰ ਸਿੰਘ ਚੰਦੀ , ਗਾਇਕ ਬਲਵੀਰ ਸ਼ੇਰਪੁਰੀ , ਕਵਿੱਤਰੀ ਕੁਲਵਿੰਦਰ ਕੰਵਲ , ਗੁਰਮੇਲ ਸਿੰਘ ਜੈਨਪੁਰੀ , ਲੇਖਿਕਾ ਸੁਖਜਿੰਦਰ ਕੌਰ ਲਾਡੀ ਭੁੱਲਰ , ਗੁਰਲਾਲਜੀਤ ਕੌਰ , ਸੰਦੀਪ ਸ਼ੇਖਮਾਂਗਾ , ਰਾਜ ਹਰੀਕੇ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗੀ ਦਾਦ ਹਾਸਲ ਕੀਤੀ | ਅਖੀਰ ਵਿਚ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਆਏ ਅਦਬੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਮੁਖ਼ਤਿਆਰ ਸਿੰਘ ਖਿੰਡਾ , ਨੰਬਰਦਾਰ ਸੁਰਿੰਦਰ ਪਾਲ ਸਿੰਘ ਸੋਢੀ , ਪਰਦੀਪ ਸਿੰਘ , ਮਾਸਟਰ ਗੁਰਚਮਨ ਲਾਲ , ਦਰਸ਼ਨ ਸਿੰਘ ਸਤਾਬਗੜ੍ਹ , ਲੈਕਚਰਾਰ ਕਸ਼ਮੀਰ ਸਿੰਘ , ਜਸਬੀਰ ਸਿੰਘ , ਮਾਸਟਰ ਗੁਰਚਰਨ ਦਾਸ , ਪਿ੍ੰਸੀਪਲ ਸੁਰਜੀਤ ਸਿੰਘ , ਸੁਰਜੀਤ ਸਿੰਘ ਟਿੱਬਾ , ਸਤਨਾਮ ਪਾਲ , ਡਾਕਟਰ ਜਗਸੀਰ ਸਿੰਘ , ਤੀਰਥ ਸਿੰਘ , ਜ਼ੋਬਨ ਸਿੰਘ ਸਮੇਤ ਅਨੇਕਾਂ ਸਾਹਿਤ ਪ੍ਰੇਮੀ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 23-08-2026

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਦੋ ਰੋਜ਼ਾ ਡੈਲੀਗੇਟ ਇਜਲਾਸ ਹੋਇਆ ਅਗਲੀ ਖ਼ਬਰ ਲਾਟੀਆਂਵਾਲ ਵਿਖੇ ਪੁਲਿਸ ਨਾਕੇ ਦੌਰਾਨ ਕਾਬੂ ਕੀਤੇ ਨਸ਼ੇ ਦੇ ਆਦੀ 3 ਨੌਜਵਾਨ ਪਰਿਵਾਰ ਹਵਾਲੇ ਕੀਤੇ
Ad Position 24