23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਿਰਤੀ ਕਿਸਾਨ ਯੂਨੀਅਨ ਦਾ ਦੋ ਰੋਜ਼ਾ ਡੈਲੀਗੇਟ ਇਜਲਾਸ ਹੋਇਆ

ਭੰਡਾਲ ਬੇਟ , 22 ਅਗਸਤ ( ਜੋਗਿੰਦਰ ਸਿੰਘ ਜਾਤੀਕੇ )- ਕਿਰਤੀ ਕਿਸਾਨ ਯੂਨੀਅਨ ਦਾ ਪਿੰਡ ਸੰਗੋਜਲਾ ਵਿਖੇ ਹੋਇਆ ਦੋ ਰੋਜ਼ਾ ਡੈਲੀਗੇਟ ਇਜਲਾਸ ਖੇਤੀ ਖੇਤਰ ’ ਤੇ ਦੇਸੀ - ਵਿਦੇਸ਼ੀ ਕਾਰਪੋਰੇਟ ਦੇ ਹਮਲੇ ਅਤੇ ਭਾਜਪਾ ਵਲੋਂ ਲਾਗੂ ਕੀਤੇ ਜਾ ਰਹੇ ਫਾਸ਼ੀਵਾਦੀ ਤੇ ਕੇਂਦਰੀ ਕਰਨ ਦੇ ਏਜੰਡੇ ਵਿਰੁੱਧ ਲਹਿਰ ਉਸਾਰਨ ਦੇ ਪ੍ਰਣ ਨਾਲ ਸਮਾਪਤ ਹੋਇਆ | ਇਸ ਦੋ ਰੋਜ਼ਾ ਇਜਲਾਸ ਵਿਚ ਸੂਬੇ ਦੇ 16 ਜ਼ਿਲਿਆਂ ਵਿਚੋਂ ਚੁਣੇ ਹੋਏ 336 ਡੈਲੀਗੇਟ ਸ਼ਾਮਲ ਹੋਏ ਜਿਨ੍ਹਾਂ ਨੇ ਭਰਵੇਂ ਵਿਚਾਰ ਵਟਾਂਦਰੇ ਮਗਰੋਂ ਭਵਿੱਖ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕਰਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਠੋਸ ਕਾਰਜ ਉਲੀਕੇ ਹਨ | ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਡਾ ਅਸ਼ੀਸ਼ ਮਿੱਤਲ ਕੇਂਦਰੀ ਨਿਗਰਾਨ ਵਜੋਂ ਇਜਲਾਸ ਵਿੱਚ ਸ਼ਾਮਲ ਹੋਏ | ਇਜਲਾਸ ਦੀ ਸਮੁੱਚੀ ਕਾਰਵਾਈ ਨਿਰਭੈ ਸਿੰਘ ਢੁੱਡੀਕੇ , ਸਤਬੀਰ ਸਿੰਘ ਅਤੇ ਜਤਿੰਦਰ ਸਿੰਘ ਛੀਨਾ ਦੇ ਪ੍ਰਧਾਨਗੀ ਮੰਡਲ ਵਲੋਂ ਚਲਾਈ ਗਈ | ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਸਰਗਰਮੀ ਦੀ ਮੁਲਾਂਕਣ ਰਿਪੋਰਟ ਪੇਸ਼ ਕੀਤੀ | ਜਥੇਬੰਦੀ ਵਲੋਂ ਭਵਿੱਖ ਵਿੱਚ ਅਮਰੀਕਾ ਦੇ ਦਬਾਅ ਹੇਠ ਕੀਤੇ ਜਾ ਰਹੇ ਫਰੀ ਟਰੇਡ ਸਮਝੌਤੇ ਨੂੰ ਰੱਦ ਕਰਨ , ਪੰਜਾਬ ਦੇ ਪਾਣੀਆਂ ਦੇ ਸੰਕਟ ਦੇ ਹੱਲ ਲਈ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ , ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78 79 ਅਤੇ 80 ਨੂੰ ਰੱਦ ਕਰਨ , ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਸਾਫ਼ ਨਹਿਰੀ ਪਾਣੀ ਦੇਣ , ਲੈਂਡ ਪੂਲਿੰਗ ਨੀਤੀ ਰੱਦ ਕਰਨ , ਕਿਸਾਨ ਅਤੇ ਕੁਦਰਤ ਪੱਖੀ ਹੰਢਣਸਾਰ ਅਤੇ ਲਾਭਕਾਰੀ ਖੇਤੀ ਦੇ ਬਦਲਵੇਂ ਵਿਕਾਸ ਮਾਡਲ ਨੂੰ ਲਾਗੂ ਕਰਵਾਉਣ , ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ , ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਨੂੰ ਰੱਦ ਕਰਵਾਉਣ ਅਤੇ ਭਾਰਤ ਪਾਕਿਸਤਾਨ ਵਪਾਰ ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀ ਖੋਲ੍ਹਣ ਆਦਿ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਚੇਤਨ ਅਤੇ ਲਾਮਬੰਦ ਕਰਦਿਆਂ ਸੰਘਰਸ਼ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ । ਇਜਲਾਸ ਵਿੱਚ ਸਰਬਸੰਮਤੀ ਨਾਲ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਪਾਣੀਆਂ ਦੇ ਮਸਲੇ ਤੇ ਫਰੀ ਟਰੇਡ ਸਮਝੌਤੇ ਵਿਰੁੱਧ ਤੇ ਹੋਰ ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਲੱਗਣ ਵਾਲੇ ਮੋਰਚੇ ਵਿੱਚ ਵੀ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ | ਇਜਲਾਸ ਨੇ 21 ਮੈਂਬਰੀ ਸੂਬਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ , ਜਿਸ ਵਿਚ ਸੱਤ ਅਹੁਦੇਦਾਰਾਂ ਆਧਾਰਿਤ ਸਕੱਤਰੇਤ ਸਮੇਤ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ 28 ਤੋਂ 30 ਸਤੰਬਰ ਨੂੰ ਹੋਣ ਵਾਲੇ ਆਲ ਇੰਡੀਆ ਇਜਲਾਸ ਵਾਸਤੇ 50 ਡੈਲੀਗੇਟ ਵੀ ਚੁਣੇ ਗਏ | ਨਵੀਂ ਚੁਣੀ ਸੂਬਾ ਕਮੇਟੀ ਨੇ ਨਿਰਭੈ ਸਿੰਘ ਢੁੱਡੀਕੇ ਅਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਦੁਬਾਰਾ ਫਿਰ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ ਚੁਣਿਆ ਹੈ | ਇਸ ਤੋਂ ਇਲਾਵਾ ਤਿੰਨ ਮੀਤ ਪ੍ਰਧਾਨ ਸਤਬੀਰ ਸਿੰਘ , ਜਤਿੰਦਰ ਸਿੰਘ ਛੀਨਾ ਅਤੇ ਹਰਮੇਸ਼ ਸਿੰਘ ਢੇਸੀ ਨੂੰ ਚੁਣਿਆ ਗਿਆ | ਜਸਵਿੰਦਰ ਸਿੰਘ ਝਬੇਲਵਾਲੀ ਨੂੰ ਸੂਬਾ ਖ਼ਜ਼ਾਨਚੀ ਅਤੇ ਰਾਮਿੰਦਰ ਸਿੰਘ ਪਟਿਆਲਾ ਨੂੰ ਮੁੜਕੇ ਸੂਬਾ ਪੈੱ੍ਰਸ ਸਕੱਤਰ ਚੁਣਿਆ ਗਿਆ ਹੈ | ਸੁਰਿੰਦਰ ਸਿੰਘ ਬੈਂਸ , ਸੰਤੋਖ ਸਿੰਘ ਸੰਧੂ , ਭੁਪਿੰਦਰ ਸਿੰਘ ਵੜੈਚ , ਜਰਨੈਲ ਸਿੰਘ ਜਹਾਂਗੀਰ , ਬਲਵਿੰਦਰ ਸਿੰਘ ਭੁੱਲਰ , ਤਰਸੇਮ ਸਿੰਘ ਬੰਨੇਮਲ , ਭੁਪਿੰਦਰ ਸਿੰਘ ਲੌਂਗੋਵਾਲ , ਸੁਖਦੇਵ ਸਿੰਘ ਸਹਿੰਸਰਾ , ਚਮਕੌਰ ਸਿੰਘ ਰੋਡੇ , ਸੁਖਚੈਨ ਸਿੰਘ , ਨਛੱਤਰ ਸਿੰਘ ਤਰਨਤਾਰਨ , ਬਲਜੀਤ ਸਿੰਘ ਲੰਡੇ ਰੋਡੇ ਅਤੇ ਜਗਤਾਰ ਸਿੰਘ ਭਿੰਡਰ ਨੂੰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ |

Ad Position 21
No active advertisement
ਵੱਡੀ ਗਿਣਤੀ ਵਿਚ ਹਾਜ਼ਰ ਆਗੂ ਸਾਹਿਬਾਨ| ਤਸਵੀਰ : ਜੋਗਿੰਦਰ ਸਿੰਘ ਜਾਤੀਕੇ 23-08-2026

Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਤੇਜੀ ਬਲਾਕ ਕਾਂਗਰਸ ਕਮੇਟੀ ਦੇ ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਪ੍ਰਵਾਸੀ ਪੰਜਾਬੀ ਲੇਖਿਕਾ ਬੀਬੀ ਸਰਬਜੀਤ ਸਿੰਘ ਜਰਮਨੀ ਦਾ ਸਨਮਾਨ
Ad Position 24