ਅਮਰਦੀਪ ਤੇਜੀ ਬਲਾਕ ਕਾਂਗਰਸ ਕਮੇਟੀ ਦੇ ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਨਿਯੁਕਤ
ਕਪੂਰਥਲਾ , 22 ਅਗਸਤ ( ਵਿਸ਼ੇਸ਼ ਪ੍ਰਤੀਨਿਧ )- ਕਪੂਰਥਲਾ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਸਲਾਹ ਮਸ਼ਵਰੇ ਉਪਰੰਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਐਸ . ਸੀ .
ਕਪੂਰਥਲਾ , 22 ਅਗਸਤ ( ਵਿਸ਼ੇਸ਼ ਪ੍ਰਤੀਨਿਧ )- ਕਪੂਰਥਲਾ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਸਲਾਹ ਮਸ਼ਵਰੇ ਉਪਰੰਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਐਸ . ਸੀ . ਡਿਪਾਰਟਮੈਂਟ ਕਪੂਰਥਲਾ ਦੇ ਚੇਅਰਮੈਨ ਚਰਨਜੀਤ ਸਿੰਘ ਹੰਸ ਨੇ ਅਮਰਦੀਪ ਤੇਜੀ ਨੂੰ ਬਲਾਕ ਕਾਂਗਰਸ ਕਮੇਟੀ ਐਸ . ਸੀ . ਡਿਪਾਰਟਮੈਂਟ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਇਸ ਮੌਕੇ ਰਾਣਾ ਗੁਰਜੀਤ ਸਿੰਘ ਤੇ ਚਰਨਜੀਤ ਸਿੰਘ ਹੰਸ ਨੇ ਅਮਰਦੀਪ ਤੇਜੀ ਨੂੰ ਨਿਯੁਕਤੀ ਪੱਤਰ ਸੌਂਪਿਆਂ ਤੇ ਉਨ੍ਹਾਂ ਨੂੰ ਇਸ ਨਵੇਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਅਮਰਦੀਪ ਤੇਜੀ ਦੀ ਨਿਯੁਕਤੀ ਨਾਲ ਬਲਾਕ ਕਾਂਗਰਸ ਐਸ . ਸੀ . ਡਿਪਾਰਟਮੈਂਟ ਨੂੰ ਮਜ਼ਬੂਤੀ ਮਿਲੇਗੀ | ਨਵਨਿਯੁਕਤ ਬਲਾਕ ਪ੍ਰਧਾਨ ਅਮਰਦੀਪ ਤੇਜੀ ਨੇ ਕਾਂਗਰਸ ਵਿਧਾਇਕ ਤੇ ਐਸ . ਸੀ . ਸੈੱਲ ਦੇ ਚੇਅਰਮੈਨ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸ ਦੇ ਐਸ . ਸੀ . ਡਿਪਾਰਟਮੈਂਟ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ ਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ | ਇਸ ਮੌਕੇ ਬਲਾਕ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਦੀਪਕ ਸਲਵਾਨ , ਬਲਾਕ ਕਾਂਗਰਸ ਕਮੇਟੀ ਐੱਸ . ਸੀ . ਡਿਪਾਰਟਮੈਂਟ , ਸੁਲਤਾਨਪੁਰ ਲੋਧੀ ਦੇ ਚੇਅਰਮੈਨ ਅਵਤਾਰ ਸਿੰਘ , ਅਨਮੋਲ ਸ਼ਰਮਾ , ਨਵਜੋਤ ਸਿੰਘ ਮਾਹਲ ਪ੍ਰਧਾਨ ਯੂਥ ਕਾਂਗਰਸ , ਐਡਵੋਕੇਟ ਜਤਿੰਦਰ ਕਪੂਰ , ਵਿਨੋਦ ਕੁਮਾਰ , ਜਸਵੰਤ ਸਿੰਘ ਲਾਡੀ , ਮਲਕੀਅਤ ਸਿੰਘ ਵਿਚ ਚੇਅਰਮੈਨ , ਠਾਕੁਰ ਦਾਸ ਗਿੱਲ , ਬਲਜੀਤ ਸਿੰਘ ਕਾਲਾ , ਸੁਖਦੇਵ ਸਿੰਘ ਘੁੱਗ ਬੇਟ , ਤਜਿੰਦਰ ਸਿੰਘ ਭੰਡਾਰੀ , ਸੁਖਵਿੰਦਰ ਸਿੰਘ ਬੱਤਰਾ , ਨਰੈਣ ਵਸ਼ਿਸ਼ਟ , ਸਿਮਰਨਜੀਤ ਸਿੰਘ ਮਾਹਲ , ਰਵੀ ਜੋਸ਼ੀ , ਜਸਬੀਰ ਸਿੰਘ ਰੰਧਾਵਾ , ਰਾਜਿੰਦਰ ਸਿੰਘ ਪਾਲਾ , ਵਿਕਾਸ ਸ਼ਰਮਾ ਵਿੱਕੀ , ਨਿਸ਼ਾਂਤ ਕੌੜਾ , ਮਿੰਟੂ ਕੁਮਾਰ , ਸੰਦੀਪ ਸਿੰਘ ਸਾਬਕਾ ਐਮ ਸੀ , ਸੰਤੋਖ ਸਿੰਘ ਨੱਢਾ , ਚਣਾਕਿਆ ਜੀ , ਬਲਵੀਰ ਸਿੰਘ ਡੀਸੀ , ਮਨਮੋਹਨ ਬਾਜਵਾ , ਸਰਬਜੀਤ ਸਿੰਘ ਬੰਟੀ , ਮਨਜੋਤ ਸਿੰਘ ਜਸ਼ਨ , ਤਰਸੇਮ ਲਾਲ ਐਮ ਸੀ ਸਮੇਤ ਕਾਂਗਰਸ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ |