ਅੰਬੇਡਕਰ ਸੈਨਾ ਵਲੋਂ ਕੱਲ੍ਹ ਚੌਕੀ ਇੰਚਾਰਜ ਕਿਸ਼ਨਗੜ੍ਹ ਖਿਲਾਫ ਲਗਾਏ ਜਾ ਰਹੇ ਧਰਨੇ ਦਾ ਇਲਾਕਾ ਨਿਵਾਸੀਆਂ ਵਲੋਂ ਪੂਰਨ ਸਮਰਥਨ
ਕਿਸ਼ਨਗੜ੍ਹ, 26 ਅਗਸਤ (ਹੁਸਨ ਲਾਲ)-ਬੀਤੇ ਦਿਨੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਨੇ ਫਿਰ ਤੋਂ ਅਹੁਦਾ ਸੰਭਾਲਣ ਤੋਂ ਬਾਦ ਉਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੁੱਗਾ ਨੇ ਇੱਕ ਪੋਸਟ ਪਾ ਕੇ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਬਲਵੀਰ ਸਿੰਘ ਬੁੱਟਰ ਖਿਲਾਫ 28 ਅਗਸਤ ਨੂੰ ਕਿਸ਼ਨਗੜ੍ਹ ਚੌਂਕ ‘ਚ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
ਕਿਸ਼ਨਗੜ੍ਹ, 26 ਅਗਸਤ (ਹੁਸਨ ਲਾਲ)-ਬੀਤੇ ਦਿਨੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਨੇ ਫਿਰ ਤੋਂ ਅਹੁਦਾ ਸੰਭਾਲਣ ਤੋਂ ਬਾਦ ਉਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੁੱਗਾ ਨੇ ਇੱਕ ਪੋਸਟ ਪਾ ਕੇ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਬਲਵੀਰ ਸਿੰਘ ਬੁੱਟਰ ਖਿਲਾਫ 28 ਅਗਸਤ ਨੂੰ ਕਿਸ਼ਨਗੜ੍ਹ ਚੌਂਕ ‘ਚ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਉਹਨਾਂ ਨੇ ਚੌਂਕੀ ਇੰਚਾਰਜ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਹੈ। ਇਸ ਸੰਦਰਭ ਤਹਿਤ ਨਜ਼ਦੀਕੀ ਪਿੰਡਾਂ ਦੇ ਮੋਹਤਬਰ ਤੇ ਨਿਵਾਸੀ ਜਿਨਾਂ ਵਿਚ ਨੰਬਰਦਾਰ ਮਾ. ਭਾਗ ਰਾਮ, ਆਪ ਆਗੂ ਜਸਪ੍ਰੀਤ ਸਿੰਘ ਚਾਹਲ, ਆਪ ਆਗੂ ਅਮਨ ਕੁਮਾਰ ਅਮਨੀ, ਚੇਅਰਮੈਨ ਪਰਮਜੀਤ ਸਿੰਘ ਕੰਬੋਜ, ਸੁਰਿੰਦਰ ਕੁਮਾਰ ਪਟਵਾਰੀ, ਲਖਵਿੰਦਰ ਸਿੰਘ ਲੱਕੀ, ਮੈਂਬਰ ਪੰਚਾਇਤ ਹਰਜਿੰਦਰ ਸਿੰਘ, ਰਵੀ ਰਹੀਮਪੁਰ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਂਕੀ ਇੰਚਾਰਜ ਕਿਸ਼ਨਗੜ੍ਹ ਖਿਲਾਫ ਜੋ 28 ਅਗਸਤ ਨੂੰ ਧਰਨਾ ਲਗਾਇਆ ਜਾ ਰਿਹਾ ਉਸ ਦਾ ਉਹ ਪੂਰਨ ਤੌਰ ’ਤੇ ਸਮਰਥਨ ਕਰਦੇ ਹਨ ਤੇ ਧਰਨੇ ਵਿੱਚ ਡੱਟ ਕੇ ਅੰਬੇਦਕਰ ਸੈਨਾ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਚੌਂਕੀ ਇੰਚਾਰਜ ਕਿਸ਼ਨਗੜ੍ਹ ਬਲਵੀਰ ਸਿੰਘ ਬੁੱਟਰ ਪਹਿਲਾਂ ਇੱਥੇ ਚੌਕੀ ਇੰਚਾਰਜ ਰਹਿ ਚੁੱਕਾ ਸੀ ਤੇ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕਰਦਾ ਸੀ ਅਤੇ ਉਹ ਦੇ ਵੱਲੋਂ ਗਰੀਬ ਲੋਕਾਂ ’ਤੇ ਨਾਜਾਇਜ਼ ਪਰਚੇ ਕੀਤੇ ਗਏ ਸਨ ਤੇ ਉਹਦੇ ਖਿਲਾਫ ਪਹਿਲਾਂ ਵੀ ਕਈ ਵਾਰ ਧਰਨੇ ਲੱਗ ਚੁੱਕੇ ਹਨ। ਉਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਕਿਸ਼ਨਗੜ੍ਹ ਚੌਂਕੀ ਤੋਂ ਬਦਲਿਆ ਜਾਵੇ।