ਪੁਲਿਸ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਜਲੰਧਰ ਦਿਹਾਤੀ ਦਾ ਥਾਣਾ ਮਹਿਤਪੁਰ 111 ਮੁਲਾਜ਼ਮਾਂ ਨਾਲ ਮਨਜ਼ੂਰ ਥਾਣੇ ’ਚ ਦਰਜਨ ਦੇ ਕਰੀਬ ਹੀ ਮੁਲਾਜ਼ਮ ਤਾਇਨਾਤ
ਮਹਿਤਪੁਰ, 30 ਅਗਸਤ (ਲਖਵਿੰਦਰ ਸਿੰਘ) ਲੁਧਿਆਣੇ ਜ਼ਿਲ੍ਹੇ ਨਾਲ ਲੱਗਦਾ ਜਲੰਧਰ ਦਿਹਾਤੀ ਦਾ ਥਾਣਾ ਮਹਿਤਪੁਰ, ਜਿਸ ਦੇ ਅਧੀਨ 50 ਤੋਂ 60 ਪਿੰਡ ਆਉਦੇ ਹਨ ਤੇ ਜਿਆਦਾ ਪਿੰਡ ਜੋਂ ਦਰਿਆ ਨਾਲ ਲਗਦੇ ਹਨ ਤੇ ਥਾਣੇ ਤੋਂ ਪਿੰਡਾਂ ਦੀ ਦੂਰੀ ਵੀ ਕਾਫ਼ੀ ਦੂਰ ਹੈ। ਜ਼ਿਆਦਾਤਰ ਦਿਹਾਤੀ ਇਲਾਕਾ ਹੋਣ ਕਰਕੇ ਰੋਜ਼ਾਨਾਂ ਕੋਈ ਨਾ ਕੋਈ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਮੁਲਾਜ਼ਮਾਂ ਦੀ ਘਾਟ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਹੋਣ ਵਿੱਚ ਕਾਫ਼ੀ ਸਮਾਂ ਲੱਗ ਜਾਦਾ ਹੈ।
ਗ
ਗੱਲਬਾਤ ਕਰਦੇ ਮਹਿਤਪੁਰ ਦੇ ਆਗੂ ਤੇ ਹੋਰ।
31-08-2026
ਮਹਿਤਪੁਰ, 30 ਅਗਸਤ (ਲਖਵਿੰਦਰ ਸਿੰਘ) ਲੁਧਿਆਣੇ ਜ਼ਿਲ੍ਹੇ ਨਾਲ ਲੱਗਦਾ ਜਲੰਧਰ ਦਿਹਾਤੀ ਦਾ ਥਾਣਾ ਮਹਿਤਪੁਰ, ਜਿਸ ਦੇ ਅਧੀਨ 50 ਤੋਂ 60 ਪਿੰਡ ਆਉਦੇ ਹਨ ਤੇ ਜਿਆਦਾ ਪਿੰਡ ਜੋਂ ਦਰਿਆ ਨਾਲ ਲਗਦੇ ਹਨ ਤੇ ਥਾਣੇ ਤੋਂ ਪਿੰਡਾਂ ਦੀ ਦੂਰੀ ਵੀ ਕਾਫ਼ੀ ਦੂਰ ਹੈ। ਜ਼ਿਆਦਾਤਰ ਦਿਹਾਤੀ ਇਲਾਕਾ ਹੋਣ ਕਰਕੇ ਰੋਜ਼ਾਨਾਂ ਕੋਈ ਨਾ ਕੋਈ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਮੁਲਾਜ਼ਮਾਂ ਦੀ ਘਾਟ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਹੋਣ ਵਿੱਚ ਕਾਫ਼ੀ ਸਮਾਂ ਲੱਗ ਜਾਦਾ ਹੈ। ਇਸ ਸੰਬੰਧੀ ਕਾਂਗਰਸ ਦੇ ਬਲਾਕ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ,ਰਛਪਾਲ ਸਿੰਘ ਧੰਝੂ,ਪ੍ਰਸ਼ੋਤਮ ਲਾਲ, ਕਸ਼ਮੀਰੀ ਲਾਲ ਆਦਿ ਨੇ ਗੱਲਬਾਤ ਕਰਦਿਆ ਦੱਸਿਆ ਕਿ ਥਾਣਾ ਮਹਿਤਪੁਰ 111 ਮੁਲਾਜ਼ਮਾਂ ਨਾਲ ਮਨਜ਼ੂਰ ਹੈ ਅਤੇ ਜਿਸ ਵਿੱਚ ਇਸ ਸਮੇਂ ਦਰਜਨ ਦੇ ਕਰੀਬ ਮੁਲਾਜ਼ਮ ਹਨ, ਮੁਲਾਜ਼ਮਾਂ ਦੀ ਕਮੀ ਕਾਰਨ ਇਲਾਕੇ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਹਨ, ਕਿਉਕਿ ਜਿਨੇ ਵੀ ਮੁਲਾਜ਼ਮ ਡਿਊਟੀ ਨਿਭਾ ਰਹੇਂ ਤੇ ਥਾਣੇ ਦੇ ਕੰਮ ਕਾਰ ਜ਼ਿਆਦਾ ਹੋਣ ਕਰਕੇ ਕੰਮਾਂ ਵਿਚ ਮਹਿਫੂਸ ਰਹਿੰਦੇ ਹਨ, ਲੰਮਾ ਲੰਮਾ ਸਮਾਂ ਪੁਲਿਸ ਵਲੋਂ ਕੋਈ ਨਾਕਾ ਜਾ ਗਸ਼ਤ ਨਹੀਂ ਕੀਤੀ ਜਾਂਦੀ ਤੇ ਦੂਸਰੇ ਪਾਸੇ ਜਿਥੇ ਜਲੰਧਰ ਦਿਹਾਤੀ ਦੀ ਹੱਦ ਸ਼ੁਰੂ ਹੁੰਦੀ ਹੈ ਉਥੇ ਵੀ ਕਾਫ਼ੀ ਸਮੇਂ ਤੋਂ ਕੋਈ ਪੱਕੀ ਚੈੱਕਪੋਸਟ ਤੇ ਨਾ ਹੀ ਕੋਈ ਪੱਕਾ ਮੁਲਾਜ਼ਮ ਮੌਜੂਦ ਹੁੰਦਾ ਹੈ ਜਿਸ ਕਾਰਨ ਪਾਰ ਤੋਂ ਆਉਣ ਵਾਲੇ ਨਸ਼ਾ ਤਸਕਰ ਬੇਖੋਂਫ ਹੋ ਕੇ ਦਾਖ਼ਲ ਹੁੰਦੇ ਹਨ । ਪਿਛਲੇ ਕੁਝ ਮਹੀਨਿਆਂ ਤੋਂ ਇਲਾਕੇ ਵਿਚ ਨਸ਼ਾ, ਲੁੱਟ ਖੋਹ ਦੀਆਂ ਵਾਰਦਾਤਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਲੋਕਾਂ ਜੀਣਾ ਦੁੱਬਰ ਹੋਇਆ ਪਿਆ ਹੈ। ਬਲਾਕ ਮਹਿਤਪੁਰ ‘ਚ ਨਸ਼ੇ ਲਈ ਚਰਚਿੱਤ ਪਿੰਡਾਂ ਦੇ ਨੇੜੇ ਇੱਕ ਚੌਂਕੀ ਵੀ ਬਣਾਈ ਗਈ ਸੀ, ਜੋ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਖਾਲੀ ਹੋ ਚੁੱਕੀ ਹੈ । ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਮੰਗ ਕੀਤੀ ਗਈ ਕਿ ਥਾਣੇ ਵਿੱਚ ਮੁਲਾਜ਼ਮਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ।