ਸ਼ਹੀਦ ਬਾਬਾ ਮੱਤੀ ਜੀ ਯਾਦਗਾਰੀ ਖੇਡ ਮੇਲੇ ਸਬੰਧੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ
ਆਦਮਪੁਰ, 30 ਅਗਸਤ (ਹਰਪ੍ਰੀਤ ਸਿੰਘ)-ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਵਿੱਚ ਡਰੋਲੀ ਕਲਾਂ ਵਿਖੇ ਸਾਲਾਨਾ ਖੇਡਾਂ ਦੇ ਮਹਾਕੁੰਭ ਮੇਲੇ ਪਿੰਡ ਡਰੋਲੀ ਕਲਾਂ ਦੀ ਗਰਾਊਂਡ ਵਿੱਚ 31 ਅਗਸਤ ਤੋਂ 6 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ੍ਰਾਮ ਪੰਚਾਇਤ ਡਰੋਲੀ ਕਲਾਂ ਅਤੇ ਪਿੰਡ ਵਾਸੀਆਂ ਵੱਲੋਂ ‘ਸ਼ਹੀਦ ਬਾਬਾ ਮੱਤੀ ਜੀ ਯਾਦਗਾਰੀ ਖੇਡ ਮੇਲਾ 2026’ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸਮੂਹ ਕਮੇਟੀ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਪਿੰਡ ਦੀ ਗਰਾਉਂਡ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ।
ਆਦਮਪੁਰ, 30 ਅਗਸਤ (ਹਰਪ੍ਰੀਤ ਸਿੰਘ)-ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਵਿੱਚ ਡਰੋਲੀ ਕਲਾਂ ਵਿਖੇ ਸਾਲਾਨਾ ਖੇਡਾਂ ਦੇ ਮਹਾਕੁੰਭ ਮੇਲੇ ਪਿੰਡ ਡਰੋਲੀ ਕਲਾਂ ਦੀ ਗਰਾਊਂਡ ਵਿੱਚ 31 ਅਗਸਤ ਤੋਂ 6 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ੍ਰਾਮ ਪੰਚਾਇਤ ਡਰੋਲੀ ਕਲਾਂ ਅਤੇ ਪਿੰਡ ਵਾਸੀਆਂ ਵੱਲੋਂ ‘ਸ਼ਹੀਦ ਬਾਬਾ ਮੱਤੀ ਜੀ ਯਾਦਗਾਰੀ ਖੇਡ ਮੇਲਾ 2026’ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸਮੂਹ ਕਮੇਟੀ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਪਿੰਡ ਦੀ ਗਰਾਉਂਡ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਨਾਂ ਕਿਹਾ ਕਿ ਮਿਤੀ 31 ਅਗਸਤ ਦਿਨ ਸੋਮਵਾਰ ਸਵੇਰੇ ਕਰੀਬ 9 ਵਜੇ ਇਸ ਖੇਡ ਮੇਲੇ ਦਾ ਉਦਘਾਟਨ ਇਲਾਕੇ ਦੇ ਸੰਤ ਮਹਾਂਪੁਰਸ਼ਾਂ ਦੁਆਰਾ ਅਰਦਾਸ ਬੇਨਤੀ ਕਰਕੇ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਹਰਪਾਲ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਸੰਚਾਲਕ ਅਮਰਜੀਤ ਸਿੰਘ ਕੁੱਕਾ, ਪ੍ਰਿੰਸੀਪਲ ਅਮਰੀਕ ਸਿੰਘ ਹਰਜਾਪ ਸਿੰਘ ਦੋਨੋਂ ਸੈਕਟਰੀ, ਦਵਿੰਦਰ ਸਿੰਘ ਖਜਾਨਚੀ, ਮਨਿੰਦਰ ਸਿੰਘ ਅਵਤਾਰ ਸਿੰਘ ਕਬੱਡੀ ਇੰਚਾਰਜ, ਗੁਰਜੀਤ ਸਿੰਘ ਚਰਨਜੀਤ ਸਿੰਘ ਕੁਰਵਰਨ ਸਿੰਘ ਮੈਂਬਰ ਹਾਜ਼ਰ।