ਮਾਮੂਲੀ ਰੰਜਿਸ਼ ਦੇ ਚੱਲਦਿਆਂ ਇਕ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ
ਕਪੂਰਥਲਾ, 9 ਸਤੰਬਰ (ਅਮਨਜੋਤ ਸਿੰਘ ਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੂ ਵਿਖੇ ਬਾਰ੍ਹਵੀਂ ਜਮਾਤ ਦੇ ਲੜਕੀਆਂ ’ਚ ਹੋਈ ਲੜਾਈ ਵਿਚ ਦੋ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਨੂੰ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਜ਼ੇਰੇ ਇਲਾਜ ਤਰਸ਼ਵੀਰ ਪੁੱਤਰ ਕਰਨੈਲ ਵਾਸੀ ਸਾਬੂਵਾਲ ਨੇ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਵਿਚ ਪੜ੍ਹਦਾ ਹੈ ਅੱਜ ਉਸਦੇ ਸਾਥੀ ਦਾ ਕਲਾਸ ਦੇ ਹੀ ਇਕ ਨੌਜਵਾਨ ਨਾਲ ਮਾਮੂਲੀ ਤਕਰਾਰ ਹੋਈ | ਜਿਸ ਉਪਰੰਤ ਉਹ ਪਹਿਲਾਂ ਸਕੂਲ ਦੇ ਬਹਾਰ ਲੜਣ ਲੱਗ ਪਏ, ਪਰ ਕਿਸੇ ਨੇ ਉਨ੍ਹਾਂ ਦੀ ਲੜਾਈ ਛਡਾਈ ਦਿੱਤੀ | ਜਦੋਂ ਉਹ ਆਪਣੇ ਘਰ ਜਾਣ ਲੱਗੇ ਤਾਂ ਪਿੰਡ ਕੋਲੀਆਂਵਾਲਾ ਵਿਖੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਉਸਦੇ ਸਾਥੀ ਗੁਰਦਿੱਤ ਦੇ ਸਿਰ ‘ਤੇ ਸੱਟ ਲੱਗ ਗਈ | (ਬਾਕੀ ਸਫ਼ਾ 8 ’ਤੇ)
ਅਜੀਤ ਡੈਸਕ
10-09-2026