14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮੋਟਰਸਾਈਕਲ ’ਤੇ ਸਵਾਰ ਹੋ ਕੇ ਚੋਰੀ ਕਰਨ ਆਏ ਚੋਰ ਪਿੰਡ ਵਾਲਿਆਂ ਕਾਬੂ ਕਰਕੇ ਕੀਤੇ ਪੁਲਿਸ ਹਵਾਲੇ

ਭੁਲੱਥ, 12 ਸਤੰਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਬਜਾਜ ’ਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੋਰੀ ਕਰਨ ਆਏ 2 ਨੌਜਵਾਨਾਂ ਨੂੰ ਪਿੰਡ ਵਾਸੀਆਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਬਜਾਜ ਦੇ ਵਸਨੀਕ ਸੁਖਵਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਮੇਨ ਰੋਡ ’ਤੇ ਸਥਿਤ ਹੈ ਤੇ ਅੱਜ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਉਨ੍ਹਾਂ ਦੇ ਮੋਟਰਸਾਈਕਲ ’ਤੇ ਪੀ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਭੁਲੱਥ, 12 ਸਤੰਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਬਜਾਜ ’ਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੋਰੀ ਕਰਨ ਆਏ 2 ਨੌਜਵਾਨਾਂ ਨੂੰ ਪਿੰਡ ਵਾਸੀਆਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਬਜਾਜ ਦੇ ਵਸਨੀਕ ਸੁਖਵਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਮੇਨ ਰੋਡ ’ਤੇ ਸਥਿਤ ਹੈ ਤੇ ਅੱਜ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਉਨ੍ਹਾਂ ਦੇ ਮੋਟਰਸਾਈਕਲ ’ਤੇ ਪੀ.ਐਸ.ਈੇ.ਬੀ. ਵੀ ਲਿਖਿਆ ਹੋਇਆ ਸੀ, ਤਾਂ ਇਹ ਵਿਅਕਤੀ ਘਰ ਦੇ ਬਾਹਰ ਪਿਆ ਲੋਹੇ ਦਾ ਗੇਟ ਮੋਟਰਸਾਈਕਲ ’ਤੇ ਲੱਦਣ ਲੱਗੇ , ਜਿਨ੍ਹਾਂ ਨੂੰ ਆਂਢ ਗੁਆਂਢ ਦੇ ਲੋਕਾਂ ਵਲੋਂ ਸ਼ੱਕ ਪੈਣ ’ਤੇ ਪੁੱਛ ਪੜਤਾਲ ਕਰਨ ਲੱਗੇ ਤੇ ਰੌਲਾ ਪੈਣ ’ਤੇ ਘਰ ਦੇ ਵਿਅਕਤੀ ਵੀ ਬਾਹਰ ਨਿਕਲ ਆਏ | ਗੇਟ ਚੁੱਕੇ ਜਾਣ ਸਬੰਧੀ ਉਹ ਕੋਈ ਤਸੱਲੀਬਖ਼ਸ਼ ਜਵਬ ਨਹੀਂ ਦੇ ਸਕੇ | ਉਕਤ ਨੌਜਵਾਨਾਂ ਨੂੰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਂਅ ਸੰਨੀ ਵਾਸੀ ਭੁਲੱਥ ਤੇ ਗੁਰਮੀਤ ਵਾਸੀ ਪਿੰਡ ਖੱਸਣ ਦੱਸਿਆ | ਬਾਅਦ ’ਚ ਭੁਲੱਥ ਪੁਲਿਸ ਨੂੰ ਇਤਲਾਹ ਦੇ ਕੇ ਦੋਵਾਂ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਫੂਡ ਸੇਫ਼ਟੀ ਵਿੰਗ ਵਲੋਂ ਹਲਵਾਈਆਂ, ਡੇਅਰੀ ਤੇ ਮਠਿਆਈ ਨਾਲ ਜੁੜੇ ਕਾਰੋਬਾਰੀਆਂ ਦੀ ਵਰਕਸ਼ਾਪਾਂ ਦੀ ਜਾਂਚ
Ad Position 24