13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੇ ਸ਼ੋ੍ਮਣੀ ਅਕਾਲੀ ਦਲ ਦਾ ਗੱਠਜੋੜ ਪੰਜਾਬ ਦੇ ਰਾਜਨੀਤਿਕ ਦਿ੍ਸ਼ ਨੂੰ ਨਵੇਂ ਸਿਰੇ ਤੋਂ ਬਦਲ ਸਕਦਾ ਹੈ-ਅਸ਼ੋਕ ਗੁਪਤਾ ਪੀ.ਯੂ. ’ਚ ਹੋਈ ਚੋਣ ਤੋਂ ਬਾਅਦ ਭਾਜਪਾ ਤੇ ਅਕਾਲੀ ਦਲ ਦੇ ਭਵਿੱਖ ਦੇ ਰਿਸ਼ਤਿਆਂ ਦੀ ਚਰਚਾ ਤੇਜ਼ ਹੋਈ

ਕਪੂਰਥਲਾ, 13 ਸਤੰਬਰ (ਅਮਰਜੀਤ ਕੋਮਲ)-ਆਰ. ਐਸ.

Ad Position 21
repet_subhas-goyals [Copy P29]
ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਦੀ ਅਹਿਮ ਮੀਟਿੰਗ 14-09-2026
ਕਪੂਰਥਲਾ, 13 ਸਤੰਬਰ (ਅਮਰਜੀਤ ਕੋਮਲ)-ਆਰ.ਐਸ.ਐਸ. ਨਾਲ ਸਬੰਧਿਤ ਰਹੇ ਨਾਮਵਰ ਆਗੂ ਤੇ ਉੱਘੇ ਸਮਾਜ ਸੇਵਕ ਅਸ਼ੋਕ ਗੁਪਤਾ ਨੇ ਇਕ ਬਿਆਨ ਵਿਚ ਕਿਹਾ ਕਿ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦਾ ਗੱਠਜੋੜ ਪੰਜਾਬ ਦੇ ਰਾਜਨੀਤਿਕ ਦਿ੍ਸ਼ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਬਦਲ ਸਕਦਾ ਹੈ | ਇਸ ਦਾ ਸਪੱਸ਼ਟ ਸੰਕੇਤ ਹਾਲ ਹੀ ਵਿਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੇ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ.) ਦਾ ਇਕੱਠੇ ਹੋ ਕੇ ਚੋਣ ਲੜਨਾ ਤੇ ਚੋਣ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਮਿਲਦਾ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੀਵਾਰ ਹੈ ਕਿ ਜਦੋਂ ਭਾਜਪਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਿਆਪਕ ਰਾਜਨੀਤਿਕ ਖੇਤਰ ਦੀ ਨੁਮਾਇੰਦਗੀ ਕਰਨ ਵਾਲੀਆਂ ਦੋ ਵਿਦਿਆਰਥੀ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਚੋਣ ਲੜੀ ਤੇ ਇਸ ਨੂੰ ਕਈ ਸਮਰਥਕਾਂ ਤੇ ਰਾਜਨੀਤਿਕ ਨਿਗਰਾਨਾਂ ਨੇ ਇਸ ਇਕੱਠ ਨੂੰ ਹਿੰਦੂ ਸਿੱਖ ਏਕਤਾ ਦੀ ਜਿੱਤ ਵਜੋਂ ਪੇਸ਼ ਕੀਤਾ | ਅਸ਼ੋਕ ਗੁਪਤਾ ਨੇ ਕਿਹਾ ਕਿ ਹੁਣ ਜਦੋਂ ਪੰਜਾਬ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ ਤਾਂ ਭਾਜਪਾ ਤੇ ਸ਼ੋ੍ਮਣੀ ਅਕਾਲੀ ਦਲ ਦੇ ਭਵਿੱਖ ਦੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਤੇਜ ਹੋ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਦੀ ਚੋਣ ਨੇ ਪਹਿਲੀ ਵਾਰ ਬਹੁਤ ਸਪੱਸ਼ਟ ਉਦਾਹਰਨ ਪੇਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਤੇ ਸ਼ੋ੍ਰਮਣੀ ਅਕਾਲੀ ਦਲ ਇਕਜੁੱਟ ਹੋ ਜਾਂਦੇ ਹਨ ਤਾਂ ਪੰਜਾਬ ਦਾ ਪੂਰਾ ਰਾਜਨੀਤਿਕ ਗਣਿਤ ਰਾਤੋ ਰਾਤ ਬਦਲ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਤੇ ਹਿੰਦੂ ਸਿੱਖ ਏਕਤਾ ਦੇ ਮਜ਼ਬੂਤ ਸੰਦੇਸ਼ ਦੇ ਆਧਾਰਿਤ ਇਕ ਸਾਂਝੀ ਭਾਜਪਾ ਸ਼ੋ੍ਰਮਣੀ ਅਕਾਲੀ ਦਲ ਮੁਹਿੰਮ ਸੰਭਾਵਿਤ ਤੌਰ ‘ਤੇ ਪੰਜਾਬ ਵਿਚ ਵੱਡਾ ਰਾਜਨੀਤਿਕ ਪ੍ਰਭਾਵ ਪੈਦਾ ਕਰ ਸਕਦੀ ਹੈ ਤੇ ਇਸ ਨਾਲ ਸਮੇਂ ਸਮੇਂ ਵੱਖ-ਵੱਖ ਹਿੱਸਿਆ ਵਿਚ ਵੰਡੇ ਹੋਏ ਸਮਰਥਨ ਨੂੰ ਇਕੱਤਰ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਕਾਲਜ ਮਿੱਠੜਾ ਦੇ ਨੈਨੀ ਕੇਅਰ ਐਂਡ ਨਿਊਟ੍ਰੀਸ਼ਨ ਕੋਰਸ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤ
Ad Position 24