ਸ੍ਰੀ ਗਣੇਸ਼ ਮਹਾਂਉਤਸਵ ਅੱਜ ਤੋਂ 25 ਸਤੰਬਰ ਤੱਕ
ਢਿਲਵਾਂ, 13 ਸਤੰਬਰ (ਗੋਬਿੰਦ ਸੁਖੀਜਾ)-ਮੰਦਿਰ ਸੁਧਾਰ ਸਭਾ ਢਿਲਵਾਂ ਰਜਿ ਵੱਲੋਂ ਪ੍ਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗਣੇਸ਼ ਮਹਾਂਉਤਸਵ ਅੰਦਰਲੇ ਸ਼ਿਵ ਮੰਦਿਰ ਢਿਲਵਾਂ ਵਿਖੇ 14 ਸਤੰਬਰ ਤੋਂ 25 ਸਤੰਬਰ ਤੱਕ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਰਲ ਸੈਕਟਰੀ ਰਾਜਨ ਸ਼ਰਮਾ ਜਨ, ਖ਼ਜ਼ਾਨਚੀ ਵਿਸ਼ਾਲ ਅਰੋੜਾ, ਡਾ. ਪ੍ਰੇਮ ਨਾਥ ਗਰੋਵਰ ਸਾਬਕਾ ਪ੍ਰਧਾਨ, ਰਿੱਕੀ ਵਰਮਾ ਨੇ ਦੱਸਿਆ ਕਿ 14 ਸਤੰਬਰ ਨੂੰ ਅੰਦਰਲੇ ਸ਼ਿਵ ਮੰਦਿਰ ਵਿਖੇ ਠੀਕ ਰਾਤ 7 ਵਜੇ ਪੂਜਾ ਕੀਤੀ ਜਾਵੇਗੀ ਤੇ ਰੋਜ਼ਾਨਾ 14 ਸਤੰਬਰ ਤੋਂ 24 ਸਤੰਬਰ ਤੱਕ ਰਾਤ 8 ਵਜੇ ਤੋਂ 10 ਵਜੇ ਤੱਕ ਭਗਵਾਨ ਸ਼੍ਰੀ ਗਣੇਸ਼ ਜੀ ਦਾ ਗੁਣਗਾਨ ਹੋਵੇਗਾ | 25 ਸਤੰਬਰ ਨੂੰ ਸਵੇਰੇ ਹਵਨ ਯੱਗ ਕਰਵਾਇਆ ਜਾਵੇਗਾ ਤੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਭਗਵਾਨ ਸ਼੍ਰੀ ਗਣੇਸ਼ ਜੀ ਦਾ ਭਜਨ ਗੁਣਗਾਨ ਹੋਵੇਗਾ | ਲੰਗਰ ਭੰਡਾਰਾਂ ਅਤੁੱਟ ਚੱਲੇਗਾ |
ਅਜੀਤ ਡੈਸਕ
14-09-2026