14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਭੁਲੱਥ, 12 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ ਤੇ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿਚ ਹੋਈ, ਮੀਟਿੰਗ ਦੌਰਾਨ ਮਜ਼ਦੂਰ ਆਗੂ ਕਾਮਰੇਡ ਬਚਨ ਸਿੰਘ ਯਾਦਵ ਉਚੇਚੇ ਤੌਰ ’ਤੇ ਪੁੱਜੇ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਮਜ਼ਦੂਰ ਆਗੂਆਂ ਨੇ ਵੱਧ ਰਹੀ ਮਹਿੰਗਾਈ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ਕਿ ਦਿਨੋਂ ਦਿਨ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੇ ਭਾਅ ਵੱਧ ਰਹੇ ਹਨ , ਜਿਸ ਕਰਕੇ ਮਹਿੰਗਾਈ ਦੀ ਮਾਰ ਮਜ਼ਦੂਰ ਵਰਗ ਨੂੰ ਝੱਲਣੀ ਪੈ ਰਹੀ ਹੈ, ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ’ਚ ਅਸਮਰਥ ਲੱਗ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਭੁਲੱਥ, 12 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ ਤੇ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿਚ ਹੋਈ, ਮੀਟਿੰਗ ਦੌਰਾਨ ਮਜ਼ਦੂਰ ਆਗੂ ਕਾਮਰੇਡ ਬਚਨ ਸਿੰਘ ਯਾਦਵ ਉਚੇਚੇ ਤੌਰ ’ਤੇ ਪੁੱਜੇ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਮਜ਼ਦੂਰ ਆਗੂਆਂ ਨੇ ਵੱਧ ਰਹੀ ਮਹਿੰਗਾਈ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ਕਿ ਦਿਨੋਂ ਦਿਨ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੇ ਭਾਅ ਵੱਧ ਰਹੇ ਹਨ , ਜਿਸ ਕਰਕੇ ਮਹਿੰਗਾਈ ਦੀ ਮਾਰ ਮਜ਼ਦੂਰ ਵਰਗ ਨੂੰ ਝੱਲਣੀ ਪੈ ਰਹੀ ਹੈ, ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ’ਚ ਅਸਮਰਥ ਲੱਗ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਅਬਦੇਸ਼ ਯਾਦਵ ਨੇ ਕਿਹਾ, ਕਿ ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ, ਕਿ ਮਜ਼ਦੂਰਾਂ ਵਾਸਤੇ ਕਸਬਿਆਂ ਅੰਦਰ ਸ਼ੈੱਡ ਵਗੈਰਾ ਵਾਸ਼ਰੂਮ ਦਾ ਨਿਰਮਾਣ ਕੀਤਾ ਜਾਵੇਗਾ, ਲੇਕਿਨ ਹਲੇ ਤੱਕ ਇਹ ਮਸਲਾ ਹੱਲ ਨਹੀਂ ਹੋਇਆ , ਸਰਕਾਰ ਜਲਦ ਇਸ ਪਾਸੇ ਧਿਆਨ ਦੇਵੇ। ਮੀਟਿੰਗ ਦੌਰਾਨ ਮਜ਼ਦੂਰ ਸਾਥੀਆਂ ਵਲੋਂ ਆਪਣੇ ਹੱਕੀ ਮੰਗਾਂ ਸਬੰਧੀ ਸਰਕਾਰ ਪਾਸੋਂ ਮੰਗ ਕਰਦਿਆਂ ਮਜ਼ਦੂਰ ਏਕਤਾ ਜ਼ਿੰਦਾਬਾਦ , ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਮੀਟਿੰਗ ਦੌਰਾਨ ਮਜ਼ਦੂਰ ਆਗੂ ਕਾਮਰੇਡ ਬਚਨ ਸਿੰਘ ਯਾਦਵ ਨੇ ਕਿਹਾ , ਕਿ ਪਿੰਡਾਂ ਕਸਬਿਆਂ ਅੰਦਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਮਜ਼ਦੂਰ ਲੋਕਾਂ ਨੂੰ ਯੂਨੀਅਨ ਨਾਲ ਜੋੜਿਆ ਜਾਵੇਗਾ , ਤਾਂ ਕਿ ਮਜ਼ਦੂਰ ਵਰਗ ਦੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾ ਸਕੇ ,ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਸ਼ ਕੁਮਾਰ ਯਾਦਵ, ਸ਼ੰਕਰ ਸ਼ਾਹ, ਸੁਮਣ ਯਾਦਵ, ਸੰਤੋਸ਼, ਸਾਬੂ ਯਾਦਵ, ਵਿਨੋਦ ਕੁਮਾਰ ਮਹਿਤਾ, ਮਨੋਜ ਕੁਮਾਰ, ਹਰਜਿੰਦਰ ਸਿੰਘ, ਸਪੇਲਾ ਕੁਮਾਰ ਯਾਦਵ, ਸ਼ੰਕਰ ਸ਼ਾਹ, ਸੁਮਣ ਯਾਦਵ, ਅਰਮਾਨ ਪਾਲ ਤੇ ਹੋਰ ਮਜ਼ਦੂਰ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਕਣ ਕਿਨਾਰੇ ਝੋਨੇ ’ਤੇ ਅਣਪਛਾਤੇ ਨੇ ਰਾਊਂਡਅਪ ਸਪਰੇਅ ਕਰਕੇ ਕੀਤਾ ਨੁਕਸਾਨ ਅਗਲੀ ਖ਼ਬਰ ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਪਿੰਡ ਤੇ ਸੜਕਾਂ ਦੀ ਸਫ਼ਾਈ ਮੁਹਿੰਮ ਜਾਰੀ
Ad Position 24