14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਆਨੰਦ ਕਾਲਜ ਦਾ ਬੀ.ਐਸ.ਸੀ. (ਐਮ.ਐਲ.ਐਸ.) ਦਾ ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਕਪੂਰਥਲਾ, 12 ਸਤੰਬਰ (ਵਿ. ਪ੍ਰ.)

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਕਪੂਰਥਲਾ, 12 ਸਤੰਬਰ (ਵਿ.ਪ੍ਰ.)-ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦਾ ਬੀ.ਐਸ.ਸੀ. (ਐਮ.ਐਲ.ਐਸ.) ਦਾ ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਡਾ. ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਐਸ.ਸੀ. ਦੂਜੇ ਸਮੈਸਟਰ ਦੀਆਂ ਵਿਦਿਆਰਥਣਾਂ ਮੁਸਕਾਨਪ੍ਰੀਤ ਕੌਰ, ਦੀਪਾਲੀ, ਮਨਪ੍ਰੀਤ ਕੌਰ ਨੇ 8.33 ਐਸ.ਜੀ.ਪੀ.ਏ. ਲੈ ਕੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਲਿਆ | ਜਦਕਿ ਸਿਰਜਾ ਨੇ 8.29 ਐਸ.ਜੀ.ਪੀ.ਏ. ਲੈ ਕੇ ਦੂਜਾ ਤੇ ਕੁਲਜੀਤ ਕੌਰ ਨੇ 7.90 ਐਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਬੀ.ਐਸ.ਸੀ. (ਐਮ.ਐਲ.ਐਸ.) ਦੇ ਚੌਥੇ ਸਮੈਸਟਰ ਦੀ ਮੀਨਾ ਕੁਮਾਰੀ ਤੇ ਸੰਦੀਪ ਕੌਰ ਨੇ 8.19 ਐਸ.ਜੀ.ਪੀ.ਏ. ਲੈ ਕੇ ਪਹਿਲਾ, ਹਰਪ੍ਰੀਤ ਕੌਰ ਨੇ 8.14 ਐਸ.ਜੀ.ਪੀ.ਏ. ਲੈ ਕੇ ਦੂਜਾ ਤੇ ਸਨੇਹਾ ਨੇ 7.95 ਐਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਨੇ ਦੱਸਿਆ ਕਿ ਬੀ.ਐਸ.ਸੀ. (ਐਮ.ਐਲ.ਐਸ.) ਛੇਵੇਂ ਸਮੈਸਟਰ ਦੀ ਜਸ਼ਨਪ੍ਰੀਤ ਕੌਰ 8. 58 ਐਸ.ਜੀ.ਪੀ.ਏ. ਲੈ ਕੇ ਪਹਿਲੇ, ਸਮਰਣ ਸ਼ਰਮਾ 8.37 ਐਸ. ਜੀ.ਪੀ.ਏ. ਲੈ ਕੇ ਦੂਜੇ ਤੇ ਅਕਾਸ਼ਦੀਪ ਕੌਰ 8.11 ਐਸ.ਜੀ.ਪੀ.ਏ. ਲੈ ਕੇ ਤੀਜੇ ਸਥਾਨ ‘ਤੇ ਰਹੀ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ, ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਬਿਜਲੀ ਦਫ਼ਤਰ ਦਾ ਕਰੇਗਾ ਘਿਰਾਓ ਅਗਲੀ ਖ਼ਬਰ ਬਿਜਲੀ ਸੰਕਟ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਅੱਠ ਘੰਟੇ ਸਪਲਾਈ ਨਾ ਮਿਲਣ ’ਤੇ ਰੋਸ
Ad Position 24