14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦਾ ਬੀ.ਟੈੱਕ ਪਹਿਲੇ, ਚੌਥੇ, ਛੇਵੇਂ ਤੇ ਅੱਠਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਕਪੂਰਥਲਾ, 13 ਸਤੰਬਰ (ਵਿ. ਪ੍ਰ.)

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਕਪੂਰਥਲਾ, 13 ਸਤੰਬਰ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦਾ ਬੀ.ਟੈੱਕ ਪਹਿਲੇ, ਚੌਥੇ, ਛੇਵੇਂ ਤੇ ਅੱਠਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਟੈੱਕ ਪਹਿਲੇ ਸਮੈਸਟਰ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 8. 20 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ, ਗੁਰਪ੍ਰੀਤ ਕੌਰ ਨੇ 8.05 ਐਸ.ਜੀ.ਪੀ.ਏ. ਲੈ ਕੇ ਦੂਜਾ ਤੇ ਮਿਲਨਦੀਪ ਕੌਰ ਨੇ 7.80 ਐਸ.ਜੀ.ਪੀ.ਏ. ਲੈ ਕੇ ਤੀਜਾ, ਜਦਕਿ ਚੌਥੇ ਸਮੈਸਟਰ ਦੇ ਚਿਰਾਗ ਮਹਿਰਾ ਨੇ 8.76 ਐਸ.ਜੀ.ਪੀ.ਏ. ਲੈ ਕੇ ਪਹਿਲਾ, ਸੁਖਮਨਪ੍ਰੀਤ ਕੌਰ ਨੇ 8.67 ਐਸ.ਜੀ.ਪੀ.ਏ. ਲੈ ਕੇ ਦੂਜਾ ਤੇ ਅਮਨਜੋਤ ਕੌਰ ਤੇ ਨਿਹਾਰਿਕਾ ਅਰੋੜਾ ਨੇ 8.52 ਐਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਲਿਆ | ਪਿ੍ੰਸੀਪਲ ਨੇ ਦੱਸਿਆ ਕਿ ਬੀ.ਟੈੱਕ ਛੇਵੇਂ ਸਮੈਸਟਰ ਦੀ ਤਨਿਆ ਨੇ 9.00 ਐਸ.ਜੀ.ਪੀ.ਏ. ਲੈ ਕੇ ਪਹਿਲਾ, ਅੰਕਿਤ ਕੁਮਾਰ ਨੇ 8.59 ਐਸ.ਜੀ.ਪੀ.ਏ. ਲੈ ਕੇ ਦੂਜਾ ਤੇ ਸੁਮਨ ਨੇ 8.45 ਐਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਲਿਆ, ਜਦਕਿ 8ਵੇਂ ਸਮੈਸਟਰ ਦੀ ਕੋਮਲਪ੍ਰੀਤ ਕੌਰ ਨੇ 10.00 ਐਸ.ਜੀ.ਪੀ.ਏ. ਲੈ ਕੇ ਪਹਿਲਾ, ਰਿਆ ਚੌਹਾਨ ਨੇ 9.1 ਐਸ.ਜੀ.ਪੀ.ਏ. ਲੈ ਕੇ ਦੂਜਾ ਤੇ ਇਕਾਂਕਸ਼ਾ ਨੇ 9 ਐਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਲਿਆ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਤੇ ਮਿਹਨਤੀ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਰੰਗਲਾ ਪੰਜਾਬ ਪ੍ਰੋਗਰਾਮ ਤਹਿਤ 248 ਪ੍ਰੋਜੈਕਟਾਂ ਦਾ ਕੰਮ ਮੁਕੰਮਲ-ਡੀ.ਸੀ. ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਵਿਚ ਨਵੇਂ ਸੈਸ਼ਨ ਲਈ ਵਿਦਿਆਰਥੀ ਕੌਂਸਲ ਦਾ ਗਠਨ
Ad Position 24