ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਵਧੀਕ ਜ਼ਿਲ੍ਹਾ ਮੈਜਿਸਟਰੇਟ ਰਣਦੀਪ ਸਿੰਘ ਹੀਰ ਨੇ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜੈਨ ਭਾਈਚਾਰੇ ਵਲੋਂ ਕਪੂਰਥਲਾ ਜ਼ਿਲ੍ਹੇ ਵਿਚ ਮਨਾਏ ਜਾ ਰਹੇ ਸੰਵਤਸਰੀ ਦਿਵਸ ਦੇ ਪਵਿੱਤਰ ਦਿਹਾੜੇ ਦੀ ਧਾਰਮਿਕ ਮਹੱਤਤਾ ਤੇ ਉਪਦੇਸ਼ਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਵਿਚ ਬੁੱਚੜਖ਼ਾਨੇ ਤੇ ਮੀਟ ਦੀਆਂ ਦੁਕਾਨਾਂ 5 ਸਤੰਬਰ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ |