17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਭੁਲੱਥ ਤੋਂ 33 ਸ਼ਰਧਾਲੂ ਮਥੁਰਾ-ਵਿ੍ੰਦਾਵਨ ਰਵਾਨਾ

ਭੁਲੱਥ, 16 ਸਤੰਬਰ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਤੋਂ 33 ਸ਼ਰਧਾਲੂਆ ਦਾ ਜਥਾ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘’ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’’ ਤਹਿਤ ਸ੍ਰੀ ਮਥੁਰਾ ਵਿ੍ੰਦਾਵਨ ਧਾਮ ਨੂੰ ਰਵਾਨਾ ਹੋਇਆ | ਇਸ ਸੰਬੰਧੀ ਪਹਿਲਾਂ ਨਗਰ ਦੇ ਸ਼੍ਰੀ ਰਾਧੇ ਸ਼ਿਆਮ ਮੰਦਰ ਵਿਖੇ ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਨਗਰ ਦੇ ਲੋਕਾਂ ਤੇ ਧਾਮ ਨੂੰ ਜਾਣ ਵਾਲੇ ਸ਼ਰਧਾਲੂਆਂ ਨਾਲ ਲੋਕ ਮਿਲਣੀ ਕਰਦੇ ਸ਼ਰਧਾਲੂਆਂ ਨਾਲ ਵੀ ਮੁਲਾਕਾਤ ਕਰਨ ਉਪਰੰਤ ਯਾਤਰਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਘੁੰਮਣ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਥੁਰਾ-ਵਿ੍ੰਦਾਵਨ ਜਾਣ ਵਾਲੇ ਸ਼ਰਧਾਲੂਆਂ ਦਾ ਸਫ਼ਰ ਏ. ਸੀ.

Ad Position 21
No active advertisement
ਅਜੀਤ ਡੈਸਕ 17-09-2026
ਭੁਲੱਥ, 16 ਸਤੰਬਰ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਤੋਂ 33 ਸ਼ਰਧਾਲੂਆ ਦਾ ਜਥਾ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘’ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’’ ਤਹਿਤ ਸ੍ਰੀ ਮਥੁਰਾ ਵਿ੍ੰਦਾਵਨ ਧਾਮ ਨੂੰ ਰਵਾਨਾ ਹੋਇਆ | ਇਸ ਸੰਬੰਧੀ ਪਹਿਲਾਂ ਨਗਰ ਦੇ ਸ਼੍ਰੀ ਰਾਧੇ ਸ਼ਿਆਮ ਮੰਦਰ ਵਿਖੇ ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਨਗਰ ਦੇ ਲੋਕਾਂ ਤੇ ਧਾਮ ਨੂੰ ਜਾਣ ਵਾਲੇ ਸ਼ਰਧਾਲੂਆਂ ਨਾਲ ਲੋਕ ਮਿਲਣੀ ਕਰਦੇ ਸ਼ਰਧਾਲੂਆਂ ਨਾਲ ਵੀ ਮੁਲਾਕਾਤ ਕਰਨ ਉਪਰੰਤ ਯਾਤਰਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਘੁੰਮਣ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਥੁਰਾ-ਵਿ੍ੰਦਾਵਨ ਜਾਣ ਵਾਲੇ ਸ਼ਰਧਾਲੂਆਂ ਦਾ ਸਫ਼ਰ ਏ.ਸੀ. ਬੱਸ ਰਾਹੀਂ ਹੋਵੇਗਾ ਅਤੇ ਯਾਤਰਾ ਦੌਰਾਨ ਦਰਸ਼ਨਾਂ ਦੇ ਨਾਲ-ਨਾਲ ਲੰਗਰ ਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਲਕਸ਼ ਕੁਮਾਰ ਚੌਧਰੀ, ਨਗਰ ਪੰਚਾਇਤ ਭੁਲੱਥ ਪ੍ਰਧਾਨ ਤੇ ਹਲਕਾ ਸੰਗਠਨ ਇੰਚਾਰਜ ਰਸ਼ਪਾਲ ਸ਼ਰਮਾ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਲਵ ਚੌਧਰੀ, ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਸੁਖਦੇਵ ਸਿੰਘ, ਬਲਾਕ ਸੰਮਤੀ ਮੈਂਬਰ ਰਕੇਸ਼ ਕੁਮਾਰ, ਨਰੇਸ਼ ਚੌਧਰੀ, ਗੁਰਦੇਵ ਸਿੰਘ ਰਾਮਗੜ੍ਹੀਆ, ਰਾਹੁਲ ਮਿਗਲਾਨੀ, ਅਰਸ਼ ਕਪੂਰ, ਪੁਸ਼ਕਰ ਭਾਟੀਆ, ਸੁਦੇਸ਼ ਦੱਤਾ, ਅਸ਼ੋਕ ਕੋਚਰ, ਗੌਰਵ ਮਦਾਨ, ਫੌਜਾ ਸਿੰਘ ਢੱਲ, ਰਾਜ ਕੁਮਾਰ, ਦਵਿੰਦਰ ਪਾਲ, ਮਨਦੀਪ ਸਿੰਘ ਨਰੂਲਾ, ਅਰੁਣ ਖੁੱਲਰ, ਮੋਹਨ ਲਾਲ ਡੰਗ, ਰਜੀਵ ਵੋਹਰਾ, ਸਤਨਾਮ ਸਿੰਘ ਮਾਨਾ ਤਲਵੰਡੀ, ਰਾਮ ਰਤਨ ਸ਼ਰਮਾ, ਮੋਹਿਤ ਸਹਿਗਲ, ਯੁਵਰਾਜ ਮਰਵਾਹਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋਣ ’ਤੇ ਕਿਸਾਨ ਸਮਰਥਨ ਮੁੱਲ ਤੋਂ ਘੱਟ ਰੇਟ ’ਤੇ ਝੋਨਾ ਵੇਚਣ ਲਈ ਮਜਬੂਰ
Ad Position 24