17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 16 ਸਤੰਬਰ (ਸਡਾਨਾ)-ਇਕ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਤਿੰਨ ਨੌਜਵਾਨਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰੋਹਿਤ ਕੁਮਾਰ ਵਾਸੀ ਕੋਕਲਪੁਰ ਨੇ ਦੱਸਿਆ ਕਿ ਉਹ ਸ਼ਾਲੀਮਾਰ ਬਾਗ ਦੇ ਸੇਵਾ ਕੇਂਦਰ ਵਿਖੇ ਕਿਸੇ ਕੰਮ ਲਈ ਆਇਆ ਸੀ ਤਾਂ ਉਸ ਦੇ ਨਾਲ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਕਰਨ ਵੀ ਮੌਜੂਦ ਸੀ | ਸ਼ਿਕਾਇਤਕਰਤਾ ਅਨੁਸਾਰ ਉਸੇ ਦਿਨ ਸ਼ਾਮ ਦੇ ਸਮੇਂ ਕਥਿਤ ਦੋਸ਼ੀ ਰਾਜਵਿੰਦਰ ਸਿੰਘ, ਗੁਰਦਿੱਤਾ ਤੇ ਵਿਸ਼ਾਲ ਵਾਸੀਆਨ ਨਵਾਂ ਪਿੰਡ ਭੱਠੇ ਨੇ ਉਸ ਨੂੰ ਸ਼ਾਲੀਮਾਰ ਬਾਗ ਦੇ ਸੇਵਾ ਕੇਂਦਰ ਦੇ ਬਾਹਰੋਂ ਜ਼ਬਰਦਸਤੀ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਅਗਵਾ ਕਰ ਲਿਆ ਤੇ ਕਿਸੇ ਦੀ ਮੋਟਰ ‘ਤੇ ਲਿਜਾ ਕੇ ਉਸ ਦੀ ਮਾਰਕੁੱਟ ਕੀਤੀ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਤਿੰਨਾਂ ਵਿਅਕਤੀਆਂ ਤੇ ਇਨ੍ਹਾਂ ਦੇ ਸਾਥੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ.

Ad Position 21
No active advertisement
ਅਜੀਤ ਡੈਸਕ 17-09-2026
ਕਪੂਰਥਲਾ, 16 ਸਤੰਬਰ (ਸਡਾਨਾ)-ਇਕ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਤਿੰਨ ਨੌਜਵਾਨਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰੋਹਿਤ ਕੁਮਾਰ ਵਾਸੀ ਕੋਕਲਪੁਰ ਨੇ ਦੱਸਿਆ ਕਿ ਉਹ ਸ਼ਾਲੀਮਾਰ ਬਾਗ ਦੇ ਸੇਵਾ ਕੇਂਦਰ ਵਿਖੇ ਕਿਸੇ ਕੰਮ ਲਈ ਆਇਆ ਸੀ ਤਾਂ ਉਸ ਦੇ ਨਾਲ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਕਰਨ ਵੀ ਮੌਜੂਦ ਸੀ | ਸ਼ਿਕਾਇਤਕਰਤਾ ਅਨੁਸਾਰ ਉਸੇ ਦਿਨ ਸ਼ਾਮ ਦੇ ਸਮੇਂ ਕਥਿਤ ਦੋਸ਼ੀ ਰਾਜਵਿੰਦਰ ਸਿੰਘ, ਗੁਰਦਿੱਤਾ ਤੇ ਵਿਸ਼ਾਲ ਵਾਸੀਆਨ ਨਵਾਂ ਪਿੰਡ ਭੱਠੇ ਨੇ ਉਸ ਨੂੰ ਸ਼ਾਲੀਮਾਰ ਬਾਗ ਦੇ ਸੇਵਾ ਕੇਂਦਰ ਦੇ ਬਾਹਰੋਂ ਜ਼ਬਰਦਸਤੀ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਅਗਵਾ ਕਰ ਲਿਆ ਤੇ ਕਿਸੇ ਦੀ ਮੋਟਰ ‘ਤੇ ਲਿਜਾ ਕੇ ਉਸ ਦੀ ਮਾਰਕੁੱਟ ਕੀਤੀ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਤਿੰਨਾਂ ਵਿਅਕਤੀਆਂ ਤੇ ਇਨ੍ਹਾਂ ਦੇ ਸਾਥੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਹਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਂ-ਬੋਲੀ ਦੇ ਮਾਣ ਲਈ 23 ਨੂੰ ਵਿਸ਼ਵ ਭਰ ਦੇ ਪੰਜਾਬੀ ਹੋਣਗੇ ਇੱਕਜੁੱਟ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਭੁਲੱਥ ਤੋਂ 33 ਸ਼ਰਧਾਲੂ ਮਥੁਰਾ-ਵਿ੍ੰਦਾਵਨ ਰਵਾਨਾ
Ad Position 24