17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਲੋਕ ਆਪਣੇ ਵੋਟਾਂ ਸੰਬੰਧੀ ਜਮ੍ਹਾਂ ਕਰਵਾਏ ਦਾਅਵੇ ਤੇ ਇਤਰਾਜ਼ ਸਰਕਾਰੀ ਵੈੱਬਸਾਈਟ ’ਤੇ ਦੇਖਣ

ਸੁਭਾਨਪੁਰ, 16 ਸਤੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਐਸ. ਐਚ.

Ad Position 21
No active advertisement
ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ 17-09-2026
ਸੁਭਾਨਪੁਰ, 16 ਸਤੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਐਸ. ਐਚ. ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਏ. ਐਸ . ਆਈ ਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਅੱਡਾ ਸੁਭਾਨਪੁਰ ਚੌਂਕ ਵਿਚ ਮੌਜੂਦ ਸਨ, ਤੇ ਮੁਖ਼ਬਰ ਖ਼ਾਸ ਨੇ ਹਾਜ਼ਰ ਹੋ ਕੇ ਇਤਲਾਹ ਦਿੱਤੀ ਕੇ ਬਲਵਿੰਦਰ ਸਿੰਘ ਉਰਫ਼ ਪਕੌੜਾ ਉਰਫ਼ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੱਖਣ ਖੋਲ੍ਹੇ ਥਾਣਾ ਸੁਭਾਨਪੁਰ ਜੋ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ ਤੇ ਅੱਜ ਵੀ ਹਮੀਰਾ ਤੇ ਬੱਸ ਸਟੈਂਡ ਦੇ ਕੋਲ ਖੜ੍ਹਾ ਹੋ ਕੇ ਆਪਣੇ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ | ਪੁਲਿਸ ਪਾਰਟੀ ਨੇ ਉਸੇ ਵੇਲੇ ਉਕਤ ਦੱਸੀ ਗਈ ਜਗਾ ਤੇ ਜਦੋਂ ਰੇਡ ਮਾਰੀ ਤਾਂ ਗੱਡੀ ਦੀਆਂ ਲਾਈਟਾਂ ਪੈਣ ਨਾਲ ਇਕ ਵਿਅਕਤੀ ਹਨੇਰੇ ਵਿਚ ਖੜ੍ਹਾ ਦਿਖਾਈ ਦਿੱਤਾ | ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਫੀਕਾ ਸੰਤਰੀ ਬਰਾਮਦ ਹੋਈਆਂ | ਕਾਬੂ ਕੀਤੇ ਗਏ ਕਥਿਤ ਦੋਸ਼ੀ ਨੇ ਆਪਣਾ ਨਾਂਅ ਬਲਵਿੰਦਰ ਸਿੰਘ ਉਰਫ਼ ਪਕੌੜਾ ਉਰਫ਼ ਸੋਨੂੰ ਦੱਸਿਆ | ਉਕਤ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜਸ਼ਨ-ਏ-ਇਨਕਲਾਬ ’ਚ ਵੱਧ ਤੋਂ ਵੱਧ ਨੌਜਵਾਨ ਸ਼ਾਮਿਲ ਹੋਣ : ਜਸਪ੍ਰੀਤ ਸਿੰਘ ਗੁਰਾਇਆ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ’ਚ ਸਵੱਛਤਾ ਪੰਦ੍ਹਰਵਾੜਾ ਮਨਾਇਆ
Ad Position 24