17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਿਵਲ ਹਸਪਤਾਲ ਭੁਲੱਥ ’ਚ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ ਦੇ ਗੋਡੇ ਦਾ ਸਫ਼ਲ ਰਿਪਲੇਸਮੈਂਟ

ਭੁਲੱਥ, 16 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ : ਤੁਸ਼ਾਰ ਆਹਲੂਵਾਲੀਆ ਵੱਲੋਂ ਇੱਕ ਮਰੀਜ਼ ਦੇ ਗੋਡੇ ਦਾ ਸਫਲ ਆਪੇ੍ਰਸ਼ਨ ਕਰਕੇ ਰਿਪਲੇਸਮੈਂਟ ਗੋਡਾ ਬਦਲਿਆ ਗਿਆ | ਡਾਕਟਰ ਤੁਸ਼ਾਰ ਆਹਲੂਵਾਲੀਆ ਨੇ ਦੱਸਿਆ ਕਿ ਗੁਰਦੀਪ ਕੌਰ 76 ਸਾਲਾ ਮਹਿਲਾ ਵਾਸੀ ਪਿੰਡ ਲੱਖਣ ਪੱਡੇ ਪਿਛਲੇ ਛੇ ਸੱਤ ਸਾਲਾਂ ਤੋਂ ਦੋਵੇਂ ਗੋਡਿਆਂ ਦੇ ਗੰਭੀਰ ਗਠੀਏ ਤੋਂ ਪੀੜਿਤ ਸਨ ਤੇ ਸਿਰਫ਼ ਵਾਕਰ ਦੀ ਸਹਾਇਤਾ ਨਾਲ ਚੱਲ ਫਿਰ ਸਕਦੇ ਸਨ | ਉਨ੍ਹਾਂ ਦੇ ਖੱਬੇ ਗੋਡੇ ਦਾ ਸਫਲ ਟੋਟਲ ਰਿਪਲੇਸਮੈਂਟ ਕੀਤਾ ਗਿਆ ਹੈ ਤੇ ਚੌਥੇ ਦਿਨ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਮਰੀਜ਼ ਪੂਰੀ ਤਰ੍ਹਾਂ ਦਰਦ ਰਹਿਤ ਤੁਰ ਫਿਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਐਪੀਡਿਊਰਲ ਐਨੇਸਥੀਸੀਆ ਤੇ ਪੇਨ ਇਫਿਊਜਨ ਪੰਪ ਦੀ ਵੀ ਸਹੂਲਤ ਉਪਲਬਧ ਹੈ, ਜਿਸ ਨਾਲ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਦਰਦ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਐਸਐਮਓ ਡਾ. ਹਰਜਿੰਦਰ ਸਿੰਘ, ਫਾਰਮੇਸੀ ਅਫ਼ਸਰ ਕਿਰਨ , ਐਮ ਪੀ ਐਚ ਗੁਰਜੀਤ ਸਿੰਘ ਤੇ ਰਾਹੁਲ ਮੌਜੂਦ ਸਨ |

Ad Position 21
No active advertisement
ਅਜੀਤ ਡੈਸਕ 17-09-2026

Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਪਹਿਲੀ ਵਾਰ ਸ਼ਾਮਿਲ ਟੈਨਿਸ ਬਾਲ ਕਿ੍ਕਟ ਦੇ ਮੁਕਾਬਲੇ ਸ਼ੁਰੂ ਅਗਲੀ ਖ਼ਬਰ ਜਸ਼ਨ-ਏ-ਇਨਕਲਾਬ ’ਚ ਵੱਧ ਤੋਂ ਵੱਧ ਨੌਜਵਾਨ ਸ਼ਾਮਿਲ ਹੋਣ : ਜਸਪ੍ਰੀਤ ਸਿੰਘ ਗੁਰਾਇਆ
Ad Position 24