16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਡਾਲਾ ਤੋਂ ਸ੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਬੱਸ ਰਵਾਨਾ

ਨਡਾਲਾ, 16 ਸਤੰਬਰ (ਰਘਬਿੰਦਰ ਸਿੰਘ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਡਾਲਾ ਤੋਂ ਭਗਵਾਨ ਸ੍ਰੀ ਖਾਟੂ ਸ਼ਿਆਮ ਜੀ ਅਤੇ ਸ੍ਰੀ ਬਾਲਾਜੀ ਸਾਲਾਸਰ ਦੇ ਦਰਸ਼ਨਾਂ ਲਈ ਸੰਗਤਾਂ ਦੀ ਬੱਸ ਰਵਾਨਾ ਕੀਤੀ ਗਈ | ਬੱਸ ਨੂੰ ਭੁਲੱਥ ਹਲਕੇ ਦੇ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ |ਇਸ ਮੌਕੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਸ ਯਾਤਰਾ ਰਾਹੀਂ ਸੰਗਤਾਂ ਸ੍ਰੀ ਖਾਟੂ ਸ਼ਿਆਮ ਜੀ ਅਤੇ ਸ੍ਰੀ ਬਾਲਾਜੀ ਸਾਲਾਸਰ ਦੇ ਦਰਸ਼ਨ ਕਰਨਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਉਨ੍ਹਾਂ ਦੱਸਿਆ ਕਿ ਜਲਦੀ ਹੀ ਇੱਕ ਹੋਰ ਬੱਸ ਵੀ ਰਵਾਨਾ ਕੀਤੀ ਜਾਵੇਗੀ, ਜੋ ਸੰਗਤਾਂ ਨੂੰ ਵਰਿੰਦਾਵਨ ਲੈ ਕੇ ਜਾਵੇਗੀ ਅਤੇ ਉੱਥੋਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ | ਇਸ ਮੌਕੇ ਕੌਂਸਲਰ ਸੰਜੀਵ ਕੁਮਾਰ ਜੋਸ਼ੀ, ਕੌਂਸਲਰ ਸੰਦੀਪ ਸੈਣੀ, ਕੌਂਸਲਰ ਦਲਵਿੰਦਰ ਸਿੰਘ ਜਰਮਨੀ, ਹਰਜਿੰਦਰ ਪਾਲ ਜੋਸ਼ੀ, ਸੰਦੀਪ ਕੁਮਾਰ ਨਡਾਲਾ, ਬਲਾਕ ਪ੍ਰਧਾਨ ਸਨੀ ਨਡਾਲਾ, ਲੱਖਾ ਲਹੌਰੀਆ, ਬਲਾਕ ਪ੍ਰਧਾਨ ਹੈਪੀ ਖੱਖ, ਮੋਤੀ ਲਾਲ, ਸ਼ਵੀ ਪਸਰੀਚਾ, ਕੁਲਦੀਪ ਸਿੰਘ ਦੀਪ ਅਤੇ ਹੋਰ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 17-09-2026

Ad Position 22
No active advertisement
ਪਿਛਲੀ ਖ਼ਬਰ ਕਰੀਬ ਚਾਰ ਸਾਲਾਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਵਰਿੰਦਰ ਨਗਰ ਵਾਸੀ ਅਗਲੀ ਖ਼ਬਰ ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ ਵਾਲਮੀਕਿ ਚੌਕ ਦੀ ਚੋਣ ਮਾਸਟਰ ਮੋਹਨ ਲਾਲ ਚੌਹਾਨ ਮੁੜ ਪ੍ਰਧਾਨ ਚੁਣੇ ਗਏ
Ad Position 24