ਮੁਹੱਲਾ ਪ੍ਰੀਤ ਨਗਰ ਵਿਖੇ ਘਰ ’ਤੇ ਅਸਮਾਨੀ ਬਿਜਲੀ ਡਿੱਗੀ-ਘਰ ਦੀ ਦੀਵਾਰ ਨੂੰ ਪਹੁੰਚਿਆ ਨੁਕਸਾਨ
ਕਪੂਰਥਲਾ, 17 ਸਤੰਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਪ੍ਰੀਤ ਨਗਰ ਵਿਖੇ ਬੀਤੀ ਰਾਤ ਕਰੀਬ ਢਾਈ ਵਜੇ ਤੇਜ਼ ਬਾਰਿਸ਼ ਦੌਰਾਨ ਇਕ ਘਰ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਦੀ ਦੀਵਾਰ ਪਾੜ ਗਈ ਅਤੇ ਘਰੇਲੂ ਸਾਮਾਨ ਦਾ ਨੁਕਸਾਨ ਹੋਇਆ | ਇਸ ਤੋਂ ਇਲਾਵਾ ਮੁਹੱਲੇ ਵਿਚ ਐਲ. ਸੀ.
ਕਪੂਰਥਲਾ, 17 ਸਤੰਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਪ੍ਰੀਤ ਨਗਰ ਵਿਖੇ ਬੀਤੀ ਰਾਤ ਕਰੀਬ ਢਾਈ ਵਜੇ ਤੇਜ਼ ਬਾਰਿਸ਼ ਦੌਰਾਨ ਇਕ ਘਰ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਦੀ ਦੀਵਾਰ ਪਾੜ ਗਈ ਅਤੇ ਘਰੇਲੂ ਸਾਮਾਨ ਦਾ ਨੁਕਸਾਨ ਹੋਇਆ | ਇਸ ਤੋਂ ਇਲਾਵਾ ਮੁਹੱਲੇ ਵਿਚ ਐਲ.ਸੀ.ਡੀਆਂ, ਪੱਖੇ, ਟਿਊਬਾਂ ਤੇ ਇਕ ਨੌਜਵਾਨ ਦਾ ਮੋਬਾਈਲ ਵੀ ਨੁਕਸਾਨਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈ ਮੰਗਲ ਰਾਏ ਨੇ ਦੱਸਿਆ ਕਿ ਉਹ ਇਸ ਮਕਾਨ ਵਿਚ ਕਿਰਾਏ ’ਤੇ ਰਹਿੰਦਾ ਹੈ ਅਤੇ ਰਾਤ ਸਮੇਂ ਉਹ ਸੁੱਤਾ ਪਿਆ ਸੀ ਤੇ ਅਸਮਾਨੀ ਡਿੱਗਣ ਕਾਰਨ ਜਦੋਂ ਧਮਾਕਾ ਹੋਇਆ ਤਾਂ ਉਸ ਨੇ ਆਪਣੀ ਛੱਤ ‘ਤੇ ਜਾ ਕੇ ਦੇਖਿਆ ਤਾਂ ਦੀਵਾਰ ਪਾੜ ਗਈ ਅਤੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗੀ ਹੋਈ ਸੀ | ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਗੁਆਂਢੀ ਕੌਂਸਲਰ ਗੁਰਪਾਲ ਸਿੰਘ ਨੂੰ ਉਠਾਇਆ ਅਤੇ ਉਨ੍ਹਾਂ ਨੇ ਮੌਕੇ ‘ਤੇ ਆ ਕੇ ਅੱਗ ਨੂੰ ਬੁਝਾਇਆ | ਇਸੇ ਤਰ੍ਹਾਂ ਮੁਹੱਲਾ ਵਾਸੀ ਪੁਨੀਤ ਸਿੰਘ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਉਸ ਦੇ ਮੋਬਾਈਲ ਦਾ ਵੀ ਨੁਕਸਾਨ ਹੋਇਆ ਤੇ ਗੁਆਂਢ ਵਿਚ ਰਹਿੰਦੇ ਪਰਿਵਾਰ ਦੀ ਐਲ.ਸੀ.ਡੀ., ਪੱਖੇ ਅਤੇ ਟਿਊਬਾਂ ਵੀ ਸੜ ਗਈਆਂ | ਇਸ ਮੌਕੇ ਲਖਵਿੰਦਰ ਸਿੰਘ ਤੇ ਦੀਪਕ ਕੁਮਾਰ ਨੇ ਦੱਸਿਆ ਕਿ ਸਾਡੇ ਮੁਹੱਲੇ ਵਿਚ ਰਾਤ ਦੀ ਲਾਈਟ ਬੰਦ ਹੈ ਤੇ ਲਾਈਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਨ੍ਹਾਂ ਦਾ ਕਿੰਨਾ ਨੁਕਸਾਨ ਹੋਇਆ ਹੈ |