ਆਮਦਨ ਕਰ ਵਿਭਾਗ ਵਲੋਂ ਐੱਲ.ਪੀ.ਯੂ. ਵਿਖੇ ‘ਆਮਦਨ ਕਰ ਚਿੰਤਨ ਸੈਮੀਨਾਰ’ ਕਰਵਾਇਆ
ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)-ਆਮਦਨ ਕਰ ਵਿਭਾਗ ਦੇ ਉੱਤਰ ਪੱਛਮੀ ਖੇਤਰ ਵੱਲੋਂ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ‘ਆਮਦਨ ਕਰ ਚਿੰਤਨ ਸੈਮੀਨਾਰ’ ਕਰਵਾਇਆ ਗਿਆ, ਜਿਸ ਵਿਚ ਟੈਕਸ ਕਾਨੂੰਨ ਵਿਚ ਹੋਈਆਂ ਹਾਲੀਆ ਤਬਦੀਲੀਆਂ, ਟੈਕਸ ਪਾਲਣਾ, ਕਾਨੂੰਨੀ ਵਿਆਖਿਆ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਤਜਰਬਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਸੈਮੀਨਾਰ ਵਿਚ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਸ਼ਾਮਿਲ ਹੋਏ | ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰਸੇਨਜੀਤ ਸਿੰਘ ਆਈ. ਆਰ.
ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)-ਆਮਦਨ ਕਰ ਵਿਭਾਗ ਦੇ ਉੱਤਰ ਪੱਛਮੀ ਖੇਤਰ ਵੱਲੋਂ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ‘ਆਮਦਨ ਕਰ ਚਿੰਤਨ ਸੈਮੀਨਾਰ’ ਕਰਵਾਇਆ ਗਿਆ, ਜਿਸ ਵਿਚ ਟੈਕਸ ਕਾਨੂੰਨ ਵਿਚ ਹੋਈਆਂ ਹਾਲੀਆ ਤਬਦੀਲੀਆਂ, ਟੈਕਸ ਪਾਲਣਾ, ਕਾਨੂੰਨੀ ਵਿਆਖਿਆ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਤਜਰਬਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਸੈਮੀਨਾਰ ਵਿਚ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਸ਼ਾਮਿਲ ਹੋਏ | ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰਸੇਨਜੀਤ ਸਿੰਘ ਆਈ.ਆਰ.ਐੱਸ., ਮਾਣਯੋਗ ਮੈਂਬਰ ਸੀ.ਬੀ.ਡੀ.ਟੀ. ਨਵੀਂ ਦਿੱਲੀ ਸ਼ਾਮਲ ਹੋਏ | ਇਸ ਮੌਕੇ ਮਯੰਕ ਪਿ੍ਯਦਰਸ਼ੀ ਪਿ੍ੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ ਉੱਤਰ ਪੱਛਮੀ ਖੇਤਰ, ਚੰਡੀਗੜ੍ਹ ਸਮੇਤ ਉੱਤਰ ਪੱਛਮੀ ਖੇਤਰ ਵਿਚ ਤਾਇਨਾਤ ਸਾਰੇ ਚੀਫ਼ ਕਮਿਸ਼ਨਰਾਂ ਅਤੇ ਪਿ੍ੰਸੀਪਲ ਕਮਿਸ਼ਨਰ ਸ਼ਾਮਿਲ ਹੋਏ | ਸੈਮੀਨਾਰ ਦੀ ਸ਼ੁਰੂਆਤ ਸਵੇਰੇ ਮਯੰਕ ਪਿ੍ਦਰਸ਼ੀ ਸਿੰਘ ਭਦੌਰੀਆ ਪੀ.ਸੀ.ਆਈ.ਟੀ.-1 ਅਤੇ ਪੀ.ਸੀ.ਆਈ.ਟੀ. ਏ.ਯੂ.-1 , ਜਲੰਧਰ ਵੱਲੋਂ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਇਸ ਉਪਰੰਤ ਸਰਸਵਤੀ ਵੰਦਨਾ, ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗਾਨ ਤੋਂ ਬਾਅਦ ਡਾ. ਜੀ.ਐੱਸ.ਪੀ. ਕਿਸ਼ੋਰ ਆਈ.ਆਰ.ਐੱਸ., ਸੀ.ਸੀ.ਆਈ.ਟੀ., ਅੰਮਿ੍ਤਸਰ ਵੱਲੋਂ ਮੁੱਖ ਭਾਸ਼ਣ ਦਿੱਤਾ ਗਿਆ | ਉਨ੍ਹਾਂ ਨੇ ਅਜਿਹੇ ਸੈਮੀਨਾਰਾਂ ਦੇ ਉਦੇਸ਼ ਅਤੇ ਵਿਭਾਗੀ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਿਚ ਇਨ੍ਹਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਉਪਰੰਤ ਪਿ੍ਕਸ਼ਿਤ ਅਗਰਵਾਲ, ਸੀ.ਏ. ਵੱਲੋਂ ‘ਇਨਕਮ ਟੈਕਸ ਰੂਲਜ਼, 2026 ਦੇ ਸਬੰਧ ਵਿਚ ਨਵੀਂ ਟੈਕਸ ਆਡਿਟ ਰਿਪੋਰਟ ਦੀਆਂ ਬਾਰੀਕੀਆਂ’ ਵਿਸ਼ੇ ‘ਤੇ ਸੈਸ਼ਨ ਕਰਵਾਇਆ ਗਿਆ | ਇਸ ਦੌਰਾਨ ਨਵੀਆਂ ਰਿਪੋਰਟਿੰਗ ਲੋੜਾਂ, ਮੁੱਖ ਪਾਲਣਾ ਪ੍ਰਬੰਧਾਂ ਅਤੇ ਟੈਕਸ ਆਡਿਟ ਰਿਪੋਰਟ ਤਿਆਰ ਕਰਨ ਤੇ ਸਮੀਖਿਆ ਦੌਰਾਨ ਆਉਣ ਵਾਲੇ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ‘ਆਰੋਗਯਮ—ਆਯੁਰਵੇਦ ਅਤੇ ਯੋਗ’ ਵਿਸ਼ੇ ‘ਤੇ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿਚ ਪਤੰਜਲੀ ਯੋਗਪੀਠ ਹਰਿਦੁਆਰ ਦੇ ਡਾ. ਆਚਾਰਿਆ ਬਾਲਕਿ੍ਸ਼ਨ ਨੇ ਆਯੁਰਵੇਦ ਅਤੇ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਸਰੀਰਕ ਤੰਦਰੁਸਤੀ, ਮਾਨਸਿਕ ਸੰਤੁਲਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵਿਹਾਰਕ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ | ਸ਼ਾਮ ਦੇ ਸੈਸ਼ਨ ਵਿਚ ਰੋਹਿਤ ਕਪੂਰ, ਸੀ.ਏ. ਵੱਲੋਂ ‘ਨੁਆਂਸਿਜ਼ ਆਫ਼ ਦ ਫੈਕਟ-ਲਾਅ ਡਿਵਾਈਡ ਫ੍ਰੌਮ ਕੁਐਸ਼ਚਨਜ਼ ਆਫ਼ ਫੈਕਟ ਟੂ ਕੁਐਸ਼ਚਨਜ਼ ਆਫ਼ ਲਾਅ’ ਵਿਸ਼ੇ ‘ਤੇ ਤਕਨੀਕੀ ਪੇਸ਼ਕਾਰੀ ਦਿੱਤੀ ਗਈ | ਇਸ ਵਿਚ ਤੱਥਾਂ ਅਤੇ ਕਾਨੂੰਨੀ ਸਵਾਲਾਂ ਵਿਚਲੇ ਅੰਤਰ ਅਤੇ ਕਾਨੂੰਨ ੀ ਵਿਆਖਿਆ, ਵਿਭਾਗੀ ਕਾਰਵਾਈ, ਅਸੈਸਮੈਂਟ ਤੇ ਅਪੀਲਾਂ ਵਿਚ ਇਸ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ | ਇਸ ਤੋਂ ਬਾਅਦ ‘ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਤਜਰਬਾ ਸਾਂਝਾ ਕਰਨਾ’ ਵਿਸ਼ੇ ‘ਤੇ ਪੈਨਲ ਚਰਚਾ ਹੋਈ | ਸੈਮੀਨਾਰ ਦੇ ਸਮਾਪਤੀ ਮੌਕੇ ਪ੍ਰਸੇਨਜੀਤ ਸਿੰਘ, ਆਈ.ਆਰ.ਐੱਸ. ਨੇ ਸੰਬੋਧਨ ਕਰਦਿਆਂ ਆਮਦਨ ਕਰ ਵਿਭਾਗ ਵਿਚ ਸਮਰੱਥਾ ਨਿਰਮਾਣ ਲਈ ਅਜਿਹੇ ਸੈਮੀਨਾਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ | ਇਸੇ ਦੌਰਾਨ ਆਮਦਨ ਕਰ ਵਿਭਾਗ ਵੱਲੋਂ ਮੁੱਖ ਆਮਦਨ ਕਰ ਕਮਿਸ਼ਨਰ, ਅੰਮਿ੍ਤਸਰ ਦੀ ਅਗਵਾਈ ਹੇਠ ਐਲ.ਪੀ.ਯੂ. ਵਿਖੇ ‘ਫੌਰਨ ਐਸੈਟਸ ਆਫ਼ ਸਮਾਲ ਟੈਕਸਪੇਅਰਜ਼ ਡਿਸਕਲੋਜ਼ਰ ਸਕੀਮ, 2026’ ਸਬੰਧੀ ਆਊਟਰੀਚ ਪ੍ਰੋਗਰਾਮ ਵੀ ਕਰਵਾਇਆ ਗਿਆ | ਇਸ ਦਾ ਉਦੇਸ਼ ਵਿਦੇਸ਼ੀ ਸੰਪਤੀਆਂ ਵਾਲੇ ਛੋਟੇ ਕਰਦਾਤਾਵਾਂ ਨੂੰ ਸਕੀਮ ਬਾਰੇ ਜਾਗਰੂਕ ਕਰਨਾ ਅਤੇ ਸਵੈ-ਇੱਛਤ ਟੈਕਸ ਪਾਲਣਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਦੌਰਾਨ ਸਕੀਮ ਦੇ ਦਾਇਰੇ, ਯੋਗਤਾ ਮਾਪਦੰਡ, ਘੋਸ਼ਣਾ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼, ਸਮਾਂ-ਸੀਮਾ, ਟੈਕਸ ਤੇ ਜੁਰਮਾਨੇ ਸਬੰਧੀ ਪ੍ਰਬੰਧਾਂ, ਐਮਨੇਸਟੀ ਅਤੇ ਹੋਰ ਪ੍ਰੋਤਸਾਹਨਾਂ ਅਤੇ ਵਿਭਾਗ ਵੱਲੋਂ ਉਪਲਬਧ ਕਾਨੂੰਨੀ ਤੇ ਪਾਲਣਾ ਸਹਾਇਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਅਧਿਕਾਰੀਆਂ ਨੇ ਕਰਦਾਤਾਵਾਂ ਨੂੰ ਆਪਣੀਆਂ ਵਿਦੇਸ਼ੀ ਸੰਪਤੀਆਂ ਦਾ ਸਹੀ ਢੰਗ ਨਾਲ ਖ਼ੁਲਾਸਾ ਕਰਨ ਅਤੇ ਸਕੀਮ ਸਬੰਧੀ ਲੋੜੀਂਦੀ ਜਾਣਕਾਰੀ ਲਈ ਵਿਭਾਗ ਤੋਂ ਮਾਰਗ ਦਰਸ਼ਨ ਲੈਣ ਲਈ ਉਤਸ਼ਾਹਿਤ ਕੀਤਾ |