ਆਦਰਸ਼ ਨਗਰ ਜਾਗਰਨ ਕਮੇਟੀ ਵਲੋਂ 32ਵਾਂ ਸਾਲਾਨਾ ਜਾਗਰਨ 26 ਨੂੰ
ਕਪੂਰਥਲਾ, 20 ਸਤੰਬਰ (ਵਿ. ਪ੍ਰ.)
ਕਪੂਰਥਲਾ, 20 ਸਤੰਬਰ (ਵਿ.ਪ੍ਰ.)-ਆਦਰਸ਼ ਨਗਰ ਜਾਗਰਨ ਕਮੇਟੀ ਕਪੂਰਥਲਾ ਦੀ ਇਕ ਮੀਟਿੰਗ ਹੋਈ | ਜਿਸ ਵਿਚ 26 ਸਤੰਬਰ ਦਿਨ ਸ਼ਨੀਵਾਰ ਨੂੰ ਰਾਤ ਨੂੰ 10 ਵਜੇ ਮੁਹੱਲਾ ਜੱਟਪੁਰਾ ਲੱਭੇ ਵਾਲਾ ਚੌਂਕ ਵਿਖੇ 32ਵਾਂ ਸਾਲਾਨਾ ਜਾਗਰਨ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਜਿਸ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਤੇ ਨਗਰ ਨਿਗਮ ਦੀ ਸਾਬਕਾ ਮੇਅਰ ਬੀਬੀ ਕੁਲਵੰਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਜਾਗਰਨ ਵਿਚ ਉੱਘੇ ਭਜਨ ਗਾਇਕ ਅਮਰਿੰਦਰ ਬੌਬੀ ਤੇ ਆਦਰਸ਼ ਦੁਰਗਾ ਭਜਨ ਮੰਡਲੀ ਨਕੋਦਰ ਵਾਲੇ ਮਾਤਾ ਦੀ ਮਹਿੰਮਾ ਦਾ ਗੁਣਗਾਨ ਕਰਨਗੇ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਾਲਾਨਾ ਜਾਗਰਨ ਸਬੰਧੀ ਕਮੇਟੀ ਵਲੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਮੀਟਿੰਗ ਵਿਚ ਨਗਰ ਕੌਂਸਲਰ ਰਾਜਬੀਰ ਸਿੰਘ, ਇੰਦਰਜੀਤ ਸ਼ਰਮਾ, ਇੰਦਰਪਾਲ ਮਨਚੰਦਾ, ਯੋਗੇਸ਼ ਸੋਨੀ, ਸਤਨਾਮ ਸਿੰਘ, ਮੋਹਨ ਲਾਲ, ਸੁਖਵ ਿੰਦਰ ਚੀਨਾ, ਹੈਪੀ ਆਦਰਸ਼ ਨਗਰ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਸੁਭਾਸ਼ ਵਧਵਾ ਤੇ ਤਰਸੇਮ ਸਿੰਘ ਹਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |