ਭੁਲੱਥ ’ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂਰ ਜੋਤਾਂਵਾਲੀ ਸਬੰਧੀ
ਸ੍ਰੀ ਜੋਤੀ ਸਵਰੂਪ ਲਿਆਉਣ ਲਈ ਪ੍ਰਬੰਧਕ ਕੰਨਿਆ ਕੁਮਾਰੀ ਲਈ ਰਵਾਨਾ
ਭੁਲੱਥ, 20 ਸਤੰਬਰ (ਮੇਹਰ ਚੰਦ ਸਿੱਧੂ)-ਹਰ ਸਾਲ ਦੀ ਇਸ ਵਾਰ ਵੀ ਭੁਲੱਥ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂਰ ਜੋਤਾਂਵਾਲੀ ਦਾ ਸਬੰਧੀ ਸ੍ਰੀ ਜੋਤੀ ਸਵਰੂਪ ਲਿਆਉਣ ਲਈ ਜੇ. ਐਮ.
ਭੁਲੱਥ, 20 ਸਤੰਬਰ (ਮੇਹਰ ਚੰਦ ਸਿੱਧੂ)-ਹਰ ਸਾਲ ਦੀ ਇਸ ਵਾਰ ਵੀ ਭੁਲੱਥ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂਰ ਜੋਤਾਂਵਾਲੀ ਦਾ ਸਬੰਧੀ ਸ੍ਰੀ ਜੋਤੀ ਸਵਰੂਪ ਲਿਆਉਣ ਲਈ ਜੇ.ਐਮ.ਡੀ. ਪਰਿਵਾਰ ਦੇ ਪ੍ਰਬੰਧਕ ਕੰਨਿਆ ਕੁਮਾਰੀ ਅੰਮਾ ਜੀ ਤਾਮਿਲਨਾਡੂ ਲਈ ਰਵਾਨਾ ਹੋਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਸਿੱਧੂ ਪ੍ਰਸਿੱਧ ਐਂਕਰ ਭੁਲੱਥ ਨੇ ਦੱਸਿਆ ਕਿ ਨੂਰ ਜੋਤਾਂ ਵਾਲੀ ਦਾ ਸਮਾਗਮ 15 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਚੱਲੇਗਾ, ਜਿਸ ਕਰਕੇ ਕੰਨਿਆ ਕੁਮਾਰੀ ਤੋਂ ਮਾਂ ਜੋਤ ਸਵਰੂਪ ਲਿਆਂਦਾ ਜਾ ਰਿਹਾ ਹੈ ਤੇ ਅੱਜ ਸ੍ਰੀ ਰਾਧੇ ਸ਼ਿਆਮ ਮੰਦਿਰ ਭੁਲੱਥ ਦੇ ਮੁੱਖ ਪੁਜਾਰੀ ਪੰਡਿਤ ਕਮਲ ਕਿਸ਼ੋਰ ਸ਼ਾਸਤਰੀ ਵੱਲੋਂ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਕੇ ਪ੍ਰਬੰਧਕਾਂ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਬਨਾਰਸੀ ਦਾਸ ਖੁੱਲਰ, ਜਤਿਨ ਚੌਧਰੀ, ਬੰਟੀ ਮਹਿਰਾ, ਸਾਬੀ ਅੱਲੜ, ਨਰਾਇਣ ਠਾਕੁਰ, ਮੰਗਤ ਰਾਮ ਸਿੱਧੂ, ਨਰਾਇਣ, ਨਿਤਿਨ ਅੱਲੜ, ਪ੍ਰਦੀਪ ਕੁਮਾਰ, ਦੀਪ ਸ਼ਰਮਾ, ਰਾਘਵ ਪਾਸੀ, ਵੰਸ਼ ਅੱਲੜ, ਗੋਲਡੀ, ਰੋਹਿਤ ਮਹਿਰਾ, ਸ਼ਿਵ ਕੁਮਾਰ ਢੱਲ, ਰਾਜਾ ਖੁੱਲਰ ਤੇ ਹੋਰ ਹਾਜ਼ਰ ਸਨ |