ਆਟੋ ਖੜੀ ਕਾਰ ’ਚ ਟਕਰਾਈ, ਆਟੋ ਸਵਾਰ 1 ਵਿਅਕਤੀ ਗੰਭੀਰ ਜ਼ਖਮੀ
ਕਪੂਰਥਲਾ, 23 ਸਤੰਬਰ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ‘ਤੇ ਕੜਾਲ ਕਲਾਂ ਨੇੜੇ ਖੜੀ ਕਾਰ ਵਿਚ ਆਟੋ ਚਾਲਕ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਵਿਚ ਸਵਾਰ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਿਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ | ਜੇਰੇ ਇਲਾਜ ਨਰੇਸ਼ ਕੁਮਾਰ ਪੁੱਤਰ ਰੇਸ਼ਲ ਸਿੰਘ ਵਾਸੀ ਕੜਾਲ ਕਲਾਂ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਆਟੋ ਵਿਚ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ | ਜਦੋਂ ਆਟੋ ਕੜਾਲ ਕਲਾਂ ਨੇੜੇ ਪਹੁੰਚੀ ਤਾਂ ਆਟੋ ਚਾਲਕ ਵਲੋਂ ਰੋਡ ‘ਤੇ ਖੜੀ ਕਾਰ ਵਿਚ ਟੱਕਰ ਮਾਰ ਦਿੱਤੀ ਗਈ | ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਿਸਦਾ ਇਲਾਜ ਡਿਊਟੀ ਡਾ. ਯੁਕਤਾ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਅਜੀਤ ਡੈਸਕ
24-09-2026