23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਸ. ਸੀ/ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਨੇ ਆਪਣਾ 67ਵਾਂ ਸਥਾਪਨਾ ਦਿਵਸ ਮਨਾਇਆ ਕੇਂਦਰੀ ਕਮੇਟੀ ਨੇ ਐਸੋਸੀਏਸ਼ਨ ਦੇ ਮੈਂਬਰਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ

ਹੁਸੈਨਪੁਰ, 23 ਸਤੰਬਰ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ. ਸੀ/ਐਸ.

Ad Position 21
No active advertisement
ਅਜੀਤ ਡੈਸਕ 24-09-2026
ਹੁਸੈਨਪੁਰ, 23 ਸਤੰਬਰ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ.ਸੀ/ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ 67ਵੇਂ ਸਥਾਪਨਾ ਦਿਵਸ ਮੌਕੇ ਆਰ.ਸੀ.ਐਫ਼. ਦੀ ਜ਼ੋਨਲ ਬਾਡੀ ਵੱਲੋਂ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਕੀਤੀ ਗਈ, ਜਿਸ ਵਿਚ ਰਾਸ਼ਟਰੀ ਪ੍ਰਧਾਨ ਬੀ.ਐਲ. ਬੈਰਵਾ ਅਤੇ ਰਾਸ਼ਟਰੀ ਮਹਾਂ ਮੰਤਰੀ ਅਸ਼ੋਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੇਮ ਸਿੰਘ ਰਾਸ਼ਟਰੀ ਖ਼ਜ਼ਾਨਾ ਮੰਤਰੀ, ਰਮੇਸ਼ ਕੁਮਾਰ ਜੈਨ ਪੀ. ਸੀ. ਪੀ. ਓ. ਆਰ. ਸੀ. ਐਫ਼. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮੰਚ ਤੇ ਬੋਲਦਿਆਂ ਜ਼ੋਨਲ ਪ੍ਰਧਾਨ ਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ ਵਿਚ ਐਸੋਸੀਏਸ਼ਨ ਦੀ ਵਧਦੀ ਹੋਈ ਜ਼ਿੰਮੇਵਾਰੀ ਬਾਰੇ ਵੀ ਜ਼ਿਕਰ ਕੀਤਾ | ਵੱਖ-ਵੱਖ ਜ਼ੋਨਾਂ, ਡਵੀਜ਼ਨਾਂ ਦੇ ਪ੍ਰਧਾਨ ਅਤੇ ਸਕੱਤਰਾਂ ਵੱਲੋਂ ਆਪਣੇ-ਆਪਣੇ ਵਿਚਾਰ ਰੱਖਦਿਆਂ ਹੋਇਆਂ ਜਿੱਥੇ ਅਨੁਸੂਚਿਤ ਜਾਤੀ/ਜਨ ਜਾਤੀ ਰੇਲ ਕਰਮਚਾਰੀਆਂ ਦੇ ਉੱਪਰ ਲਗਾਤਾਰ ਵਧਦੀ ਹੋਈ ਰੇਲਵੇ ਦੀ ਜ਼ਿੰਮੇਵਾਰੀ ਅਤੇ ਘੱਟਦੀ ਹੋਈ ਸੰਖਿਆ ਤੇ ਗਹਿਰੀ ਚਿੰਤਾ ਵਿਅਕਤ ਕੀਤੀ ਗਈ ਅਤੇ ਰਾਸ਼ਟਰੀ ਪ੍ਰਧਾਨ ਅਤੇ ਰਾਸ਼ਟਰੀ ਮਹਾਂ ਮੰਤਰੀ ਨੂੰ ਇਸ ਸਥਿਤੀ ਤੇ ਵਿਸ਼ੇਸ਼ ਧਿਆਨ ਦੇਣ ਲਈ ਬੇਨਤੀ ਕੀਤੀ | ਇੰਪਲਾਈਜ਼ ਯੂਨੀਅਨ ਦੇ ਸਕੱਤਰ ਸਰਬਜੀਤ ਸਿੰਘ, ਸੀ. ਈ. ਸੀ. ਮੈਂਬਰ ਅਤੇ ਐਨ . ਡਬਲਯੂ. ਆਰ. ਦੇ ਵਰਕਿੰਗ ਪ੍ਰਧਾਨ ਵਿਨੋਦ ਮੀਣਾ, ਨਾਰਦਨ ਜ਼ੋਨ ਦੇ ਵਰਕਿੰਗ ਪ੍ਰਧਾਨ ਆਰ. ਡੀ. ਮੀਣਾ, ਐਸੋਸੀਏਸ਼ਨ ਦੇ ਰਾਸ਼ਟਰੀ ਖ਼ਜ਼ਾਨਾ ਮੰਤਰੀ ਪ੍ਰੇਮ ਸਿੰਘ ਨੇ ਵੀ ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਦਿੱਤੇ | ਰਾਸ਼ਟਰੀ ਮਹਾਂ ਮੰਤਰੀ ਅਸ਼ੋਕ ਕੁਮਾਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਜੇਕਰ ਟਰੇਡ ਯੂਨੀਅਨਾਂ ਇਮਾਨਦਾਰੀ ਨਾਲ ਅਨੁਸੂਚਿਤ ਜਾਤੀ/ਜਨਜਾਤੀ ਦੇ ਕਰਮਚਾਰੀਆਂ ਨਾਲ ਇਨਸਾਫ਼ ਕਰਦੀਆਂ ਤਾਂ ਐਸੋਸੀਏਸ਼ਨ ਦੀ ਕਦੇ ਜ਼ਰੂਰਤ ਨਹੀਂ ਪੈਂਦੀ | ਰਾਸ਼ਟਰੀ ਪ੍ਰਧਾਨ ਬੈਰਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਈ ਸੰਗਠਨਾਂ ਨੇ ਅਨੇਕਾਂ ਹਮਲੇ ਕਰਕੇ ਪ੍ਰਮੋਸ਼ਨ ਵਿਚ ਰਿਜ਼ਰਵੇਸ਼ਨ ਨੂੰ ਬਾਰ-ਬਾਰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੁਹਾਡੀ ਐਸੋਸੀਏਸ਼ਨ ਨੇ ਹਮੇਸ਼ਾ ਉਸ ਦਾ ਮੰੂਹ ਤੋੜ ਜਵਾਬ ਦਿੱਤਾ | ਇਸ ਲਈ ਸਾਨੂੰ ਐਸੋਸੀਏਸ਼ਨ ਦੀ ਏਕਤਾ ਨੂੰ ਬਣਾਈ ਰੱਖਣ ਦੀ ਲੋੜ ਹੈ | ਇਸੇ ਦੌਰਾਨ ਜੀਤ ਸਿੰਘ ਵੱਲੋਂ ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ) ਦੇ ਬੈਨਰ ਹੇਠ ਨਜ਼ਦੀਕੀ ਪਿੰਡ ਬੂਲਪੁਰ ਵਿਖੇ ਖੋਲੀ ਗਈ 6ਵੀਂ ਲਾਇਬ੍ਰੇਰੀ ਅਤੇ ਵੱਖ-ਵੱਖ ਥਾਵਾਂ ਤੇ ਲਾਏ ਗਏ ਫਲਾਂ ਦੇ ਬੂਟਿਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ | ਸਮਾਗਮ ਮੌਕੇ ਮੰਚ ਸੰਚਾਲਨ ਜ਼ੋਨਲ ਸਕੱਤਰ ਆਰ. ਸੀ. ਮੀਣਾ ਨੇ ਕੀਤਾ | ਇਸ ਦੌਰਾਨ ਰਾਸ਼ਟਰੀ ਪ੍ਰਧਾਨ ਬੀ. ਐਲ. ਬੈਰਵਾ, ਰਾਸ਼ਟਰੀ ਮਹਾਂ ਮੰਤਰੀ ਪ੍ਰੇਮ ਸਿੰਘ ਨੂੰ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ, ਸਕੱਤਰ ਨਰੇਸ਼ ਕੁਮਾਰ, ਸ੍ਰੀ ਗੁਰੂ ਰਵਿਦਾਸ ਸੁਖਮਨੀ ਸੁਸਾਇਟੀ ਤੋਂ ਰਾਜਵਿੰਦਰ ਕੌਰ, ਪ੍ਰਵੀਨ ਕੁਮਾਰੀ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੌੜ, ਸਕੱਤਰ ਬੀਰ ਸਿੰਘ ਵੜੈਚ, ਭਾਰਤੀ ਸਮਾਜ ਨਿਰਮਾਣ ਸੰਘ ਦੇ ਜਨਰਲ ਸਕੱਤਰ ਰਣਜੀਤ ਸਿੰਘ, ਡਾਕਟਰ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕਿ੍ਸ਼ਨ ਲਾਲ ਜੱਸਲ, ਸੰਗਰਾ ਦੇ ਪ੍ਰਧਾਨ ਬਿਮਲਾ ਪ੍ਰਭਾ ਬਾਰਲਾ, ਓ.ਬੀ.ਸੀ. ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸ਼ਾਦ,ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਨਾਰੀ ਸ਼ਕਤੀ ਸੰਗਠਨ ਦੇ ਪ੍ਰਧਾਨ ਕਮਲਾਵਤੀ, ਐਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਕੁਸ਼ਲ ਕੁਮਾਰ, ਟੀਮ ਵੀਜ਼ਨ ਤੋ ਗਿਆਨ ਸ਼ੀਲ, ਡਾਕਟਰ ਬੀ. ਆਰ. ਅੰਬੇਡਕਰ ਸੁਸਾਇਟੀ ਭੁਲਾਣਾ ਦੇ ਪ੍ਰਧਾਨ ਪਰਮਜੀਤ ਪੰਮਾ ਅਤੇ ਡਾਕਟਰ ਅੰਬੇਡਕਰ ਕ੍ਰਾਂਤੀ ਸੈਨਾ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਐਡੀਸ਼ਨਲ ਸੈਕਟਰੀ ਦੇਸ ਰਾਜ, ਕੈਸ਼ੀਅਰ ਧਰਮਵੀਰ ਸਿੰਘ, ਵਰਕਿੰਗ ਪ੍ਰਧਾਨ ਸੋਹਣ ਬੈਠਾ, ਕਸ਼ਮੀਰ ਸਿੰਘ, ਅਮਰਜੀਤ ਸਿੰਘ ਮੱਲ੍ਹ, ਮੁਕੇਸ਼ ਮੀਣਾ, ਆਸ਼ਾ ਰਾਮ ਮੀਣਾ, ਸਤਨਾਮ ਬਠਿੰਡਾ, ਅਸ਼ੀਸ਼ ਮਨਵਾਲ, ਸੰਜੇ ਰਾਮ ਮੀਣਾ, ਗਿਰੀਰਾਜ ਮੀਣਾ, ਸਤਵੀਰ ਸਿੰਘ, ਸੰਧੂਰਾ ਸਿੰਘ, ਜਗਜੀਵਨ ਰਾਮ, ਕਰਨ ਸਿੰਘ, ਜੋਗਾ ਸਿੰਘ, ਮੇਜਰ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਟਿੱਬਾ, ਵੇਦ ਪ੍ਰਕਾਸ਼, ਦਾ ਵਿਸ਼ੇਸ਼ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ‘ ਆਪ’ ਕੌਂਸਲਰਾਂ ਨੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਸਫ਼ਾਈ ਕੰਮਾਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਆਟੋ ਖੜੀ ਕਾਰ ’ਚ ਟਕਰਾਈ, ਆਟੋ ਸਵਾਰ 1 ਵਿਅਕਤੀ ਗੰਭੀਰ ਜ਼ਖਮੀ
Ad Position 24