01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਿਵਲ ਹਸਪਤਾਲ ’ਚ ਡਾ. ਤੁਸ਼ਾਰ ਆਹਲੂਵਾਲੀਆ ਨੇ ਸਫ਼ਲ ਅਪ੍ਰੇਸ਼ਨ ਕਰ ਕੇ ਮਰੀਜ਼ ਦਾ ਗੋਡਾ ਬਦਲਿਆ

ਭੁਲੱਥ, 30 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ : ਤੁਸ਼ਾਰ ਆਹਲੂਵਾਲੀਆ ਵੱਲੋਂ ਮਰੀਜ਼ ਦੇ ਦੋਵੇਂ ਗੋਡੇ ਦਾ ਸਫਲ ਆਪੇ੍ਰਸ਼ਨ ਕਰਕੇ ਗੋਡਾ ਬਦਲਿਆ ਗਿਆ | ਡਾ. ਤੁਸ਼ਾਰ ਆਹਲੂਵਾਲੀਆ ਨੇ ਦੱਸਿਆ ਕਿ ਸੁਰਿੰਦਰ ਕੌਰ 75 ਸਾਲਾ ਵਾਸੀ ਪਿੰਡ ਅਖਾੜਾ, ਜੋ ਮਰੀਜ਼ ਦੋਵਾਂ ਗੋਡੇ ਗਠੀਆ ਦੀ ਸਮੱਸਿਆ ਤੋਂ ਪੀੜਿਤ ਸੀ ਤੇ ਸਿਰਫ ਵਾਕਰ ਦੀ ਸਹਾਇਤਾ ਨਾਲ ਚੱਲ ਫਿਰ ਸਕਦਾ ਸੀ | ਹੁਣ ਚੌਥੇ ਦਿਨ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਮਰੀਜ਼ ਪੂਰੀ ਤਰ੍ਹਾਂ ਦਰਦ ਰਹਿਤ ਤੁਰ ਫਿਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਐਪੀਡਿਊਰਲ ਐਨੇਸਥੀਸੀਆ ਤੇ ਪੇਨ ਇਫਿਊਜਨ ਪੰਪ ਦੀ ਵੀ ਸਹੂਲਤ ਉਪਲਬਧ ਹੈ, ਜਿਸ ਨਾਲ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਦਰਦ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਐਸਐਮਓ ਡਾ.

Ad Position 21
No active advertisement
ਸਿਵਲ ਹਸਪਤਾਲ ’ਚ ਡਾ. ਤੁਸ਼ਾਰ ਆਹਲੂਵਾਲੀਆ ਨੇ ਸਫ਼ਲ ਅਪ੍ਰੇਸ਼ਨ ਕਰ ਕੇ ਮਰੀਜ਼ ਦਾ ਗੋਡਾ ਬਦਲਿਆ 01-10-2026
ਭੁਲੱਥ, 30 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ : ਤੁਸ਼ਾਰ ਆਹਲੂਵਾਲੀਆ ਵੱਲੋਂ ਮਰੀਜ਼ ਦੇ ਦੋਵੇਂ ਗੋਡੇ ਦਾ ਸਫਲ ਆਪੇ੍ਰਸ਼ਨ ਕਰਕੇ ਗੋਡਾ ਬਦਲਿਆ ਗਿਆ | ਡਾ. ਤੁਸ਼ਾਰ ਆਹਲੂਵਾਲੀਆ ਨੇ ਦੱਸਿਆ ਕਿ ਸੁਰਿੰਦਰ ਕੌਰ 75 ਸਾਲਾ ਵਾਸੀ ਪਿੰਡ ਅਖਾੜਾ, ਜੋ ਮਰੀਜ਼ ਦੋਵਾਂ ਗੋਡੇ ਗਠੀਆ ਦੀ ਸਮੱਸਿਆ ਤੋਂ ਪੀੜਿਤ ਸੀ ਤੇ ਸਿਰਫ ਵਾਕਰ ਦੀ ਸਹਾਇਤਾ ਨਾਲ ਚੱਲ ਫਿਰ ਸਕਦਾ ਸੀ | ਹੁਣ ਚੌਥੇ ਦਿਨ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਮਰੀਜ਼ ਪੂਰੀ ਤਰ੍ਹਾਂ ਦਰਦ ਰਹਿਤ ਤੁਰ ਫਿਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਐਪੀਡਿਊਰਲ ਐਨੇਸਥੀਸੀਆ ਤੇ ਪੇਨ ਇਫਿਊਜਨ ਪੰਪ ਦੀ ਵੀ ਸਹੂਲਤ ਉਪਲਬਧ ਹੈ, ਜਿਸ ਨਾਲ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਦਰਦ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਐਸਐਮਓ ਡਾ. ਹਰਜਿੰਦਰ ਸਿੰਘ, ਫਾਰਮੇਸੀ ਅਫ਼ਸਰ ਕਿਰਨ , ਐਮ ਪੀ ਐਚ ਗੁਰਜੀਤ ਸਿੰਘ ਤੇ ਰਾਹੁਲ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੁਮੈਨ ’ਚ ਜਾਗਰੂਕਤਾ ਲੈਕਚਰ ਕਰਵਾਇਆ ਅਗਲੀ ਖ਼ਬਰ ਭੁਲੱਥ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਮੀਟਿੰਗ ਅੱਜ
Ad Position 24