01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਨੇ ਵੱਖ-ਵੱਖ ਖੇਡਾਂ ’ਚ ਮੱਲਾਂ ਮਾਰੀਆਂ

ਬੇਗੋਵਾਲ, 30 ਸਤੰਬਰ (ਸੁਖਜਿੰਦਰ ਸਿੰਘ)-ਬੀਤੇ ਦਿਨ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਵਿਚ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਸਕੂਲ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰਸੀਪਲ ਦਾਮਿਨੀ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਖੇਡਾਂ ਵਿਚ ਭਾਗ ਲੈਂਦਿਆਂ ਚੰਗਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਲੜਕੀਆਂ ਦੀ ਵਾਲੀਬਾਲ ਟੀਮ ਜਿਸ ਵਿਚ ਜੈਸਮੀਨ ਕੌਰ, ਜਸਪ੍ਰੀਤ ਕੌਰ, ਜਾਸਮੀਨ ਕੌਰ, ਅਵਨੀਤ ਕੌਰ, ਸੁਰੀਤ ਕੌਰ, ਸੁਖਪ੍ਰੀਤ ਕੌਰ, ਅਨੂਪ੍ਰੀਤ ਕੌਰ, ਮਸਕੀਨ ਸਿੰਘ ਅਤੇ ਸਿਦਕਪ੍ਰੀਤ ਕੌਰ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ | ਇਸ ਦੇ ਨਾਲ ਹੀ ਸਕੂਲ ਦੇ ਡੀ. ਪੀ.

Ad Position 21
No active advertisement
ਵੀਰਵਾਰ, 1 ਅਕਤੂਬਰ, 2026 01-10-2026
ਬੇਗੋਵਾਲ, 30 ਸਤੰਬਰ (ਸੁਖਜਿੰਦਰ ਸਿੰਘ)-ਬੀਤੇ ਦਿਨ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਵਿਚ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਸਕੂਲ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰਸੀਪਲ ਦਾਮਿਨੀ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਖੇਡਾਂ ਵਿਚ ਭਾਗ ਲੈਂਦਿਆਂ ਚੰਗਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਲੜਕੀਆਂ ਦੀ ਵਾਲੀਬਾਲ ਟੀਮ ਜਿਸ ਵਿਚ ਜੈਸਮੀਨ ਕੌਰ, ਜਸਪ੍ਰੀਤ ਕੌਰ, ਜਾਸਮੀਨ ਕੌਰ, ਅਵਨੀਤ ਕੌਰ, ਸੁਰੀਤ ਕੌਰ, ਸੁਖਪ੍ਰੀਤ ਕੌਰ, ਅਨੂਪ੍ਰੀਤ ਕੌਰ, ਮਸਕੀਨ ਸਿੰਘ ਅਤੇ ਸਿਦਕਪ੍ਰੀਤ ਕੌਰ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ | ਇਸ ਦੇ ਨਾਲ ਹੀ ਸਕੂਲ ਦੇ ਡੀ.ਪੀ.ਈ. ਅਧਿਆਪਕ ਨਰਿੰਦਰ ਕੁਮਾਰ ਨੇ ਇਹਨਾਂ ਖੇਡਾਂ ਵਿਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਟ ਪੁੱਟ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ ਅਤੇ 100 ਮੀਟਰ ਦੌੜ ਵਿਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ | ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਅਤੇ ਪਿ੍ੰਸੀਪਲ ਦਾਮਿਨੀ ਸ਼ਰਮਾ ਨੇ ਵਿਦਿਆਰਥੀਆਂ ਦੀ ਚੰਗੇ ਪ੍ਰਦਰਸ਼ਨ ਤੇ ਡੀਪੀਈ ਅਧਿਆਪਕ ਨਰਿੰਦਰ ਕੁਮਾਰ ਦੀ ਇਹ ਸ਼ਾਨਦਾਰ ਸਫਲਤਾ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡੀਪੀਈ ਨਰਿੰਦਰ ਠਾਕੁਰ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਇਹਨਾਂ ਖੇਡਾਂ ਵਿਚ ਵਿਦਿਆਰਥੀਆਂ ਨੇ ਸਫਲਤਾ ਹਾਸਿਲ ਕੀਤੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਖੇਡਾਂ ਹੀ ਨਾ ਕੇਵਲ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੀਆਂ ਹਨ ਸਗੋਂ ਬੱਚਿਆਂ ਵਿਚ ਅਨੁਸ਼ਾਸਨ ਸਹਿਯੋਗ ਮਿਹਨਤ ਅਤੇ ਟੀਮ ਭਾਵਨਾ ਵਰਗੇ ਗੁਣ ਵੀ ਪੈਦਾ ਕਰਦੀਆਂ ਹਨ ਉਨ੍ਹਾਂ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਖੇਡਾਂ ਵਿਚ ਹੋਰ ਮੱਲ੍ਹਾਂ ਮਾਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭੌਰ ਵਿਖੇ ਚੋਰਾਂ ਵਲੋਂ ਇੱਕੋ ਮੋਟਰ ’ਤੇ 2 ਵਾਰ ਚੋਰੀ ਅਗਲੀ ਖ਼ਬਰ ਸਾਂਝੇ ਅਧਿਆਪਕ ਮੋਰਚੇ ਵਲੋਂ ਅੱਜ ਤੋਂ ਮਿਡ-ਡੇ-ਮੀਲ ਬੰਦ ਕਰਨ ਦਾ ਐਲਾਨ
Ad Position 24