01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਭੌਰ ਵਿਖੇ ਚੋਰਾਂ ਵਲੋਂ ਇੱਕੋ ਮੋਟਰ ’ਤੇ 2 ਵਾਰ ਚੋਰੀ

ਡਡਵਿੰਡੀ, 30 ਸਤੰਬਰ (ਦਿਲਬਾਗ ਸਿੰਘ ਝੰਡ)- ਨੇੜਲੇ ਪਿੰਡ ਭੌਰ ਵਿਖੇ ਚੋਰਾਂ ਨੇ ਇੱਕ ਕਿਸਾਨ ਦੀ ਮੋਟਰ ਨੂੰ ਦੋ ਵਾਰ ਨਿਸ਼ਾਨਾ ਬਣਾਉਂਦਿਆਂ ਪਹਿਲਾਂ ਜਨਰੇਟਰ ਚੋਰੀ ਕੀਤਾ ਅਤੇ ਦੂਜੀ ਰਾਤ ਜਨਰੇਟਰ ਦੀ ਮੋਟਰ ਖੋਲ੍ਹ ਕੇ ਉਸ ਨਾਲ ਜੁੜੀਆਂ ਸਾਰੀਆਂ ਤਾਰਾਂ ਵੀ ਲੈ ਗਏ | ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਭੋਰ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਆਪਣੇ ਖੇਤ ਵਿਚ ਪਹੁੰਚਿਆ ਤਾਂ ਮੋਟਰ ‘ਤੇ ਚੋਰੀ ਹੋਣ ਦਾ ਪਤਾ ਲੱਗਿਆ | ਉਸ ਵੱਲੋਂ ਦੁਪਹਿਰ ਤੋਂ ਬਾਅਦ ਮੋਠਾਂਵਾਲ ਚੌਕੀ ਵਿਚ ਪੁਲਿਸ ਨੂੰ ਦਰਖਾਸਤ ਦੇ ਕੇ ਘਟਨਾ ਦੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਦਰਖਾਸਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਨਹੀਂ ਕੀਤੀ ਗਈ | ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਚੋਰੀ ਤੋਂ ਬਾਅਦ ਦੂਜੀ ਰਾਤ ਚੋਰ ਮੁੜ ਉਸੇ ਮੋਟਰ ਦਾ ਜਿੰਦਾ ਤੋੜ ਕੇ ਅੰਦਰ ਪਿਆ ਬਚਿਆ ਹੋਇਆ ਸਾਮਾਨ ਵੀ ਚੋਰੀ ਕਰ ਲਿਆ ਅਤੇ ਬੇਖ਼ੌਫ਼ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ | ਸੁਲਤਾਨਪੁਰ ਲੋਧੀ ਇਲਾਕੇ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ‘’ਚੋਰ ਚੁਸਤ, ਪੁਲਿਸ ਸੁਸਤ’’ ਵਾਲੀ ਚਰਚਾ ਤੇਜ਼ ਹੋ ਰਹੀ ਹੈ | ਕਿਸਾਨਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਖੇਤਾਂ ਵਿਚ ਸਥਿਤ ਮੋਟਰਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ ਜਾਣ |

Ad Position 21
No active advertisement
ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਦੌਰਾਨ ਠੇਕੇਦਾਰ ਬਲਜਿੰਦਰ ਸਿੰਘ | ਅਜੀਤ ਤਸਵੀਰ 01-10-2026

Ad Position 22
No active advertisement
ਪਿਛਲੀ ਖ਼ਬਰ ਫੱਤੂਢੀਂਗਾ ਕਾਲਜ ਦੀਆਂ ਲੜਕੀਆਂ ਨੇ ਸਫ਼ਾਈ ਤੇ ਵਾਤਾਵਰਨ ਦੀ ਸੰਭਾਲ ਸੰਬੰਧੀ ਸਹੁੰ ਚੁੱਕੀ ਅਗਲੀ ਖ਼ਬਰ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਨੇ ਵੱਖ-ਵੱਖ ਖੇਡਾਂ ’ਚ ਮੱਲਾਂ ਮਾਰੀਆਂ
Ad Position 24